PUBG Mobile Lite ''ਚ ਆਇਆ Payload Mode, ਹੋਰ ਵੀ ਮਜ਼ੇਦਾਰ ਹੋਈ ਗੇਮ

Wednesday, May 13, 2020 - 05:15 PM (IST)

PUBG Mobile Lite ''ਚ ਆਇਆ Payload Mode, ਹੋਰ ਵੀ ਮਜ਼ੇਦਾਰ ਹੋਈ ਗੇਮ

ਗੈਜੇਟ ਡੈਸਕ— ਪਬਜੀ ਮੋਬਾਇਲ ਲਾਈਟ ਯੂਜ਼ਰਜ਼ ਲਈ ਚੰਗੀ ਖਬਰ ਹੈ। ਇਨ੍ਹਾਂ ਯੂਜ਼ਰਜ਼ ਨੂੰ ਹੁਣ ਪੇਲੋਡ ਮੋਡ ਦਾ ਅਪਡੇਟ ਮਿਲੇਗਾ। ਯਾਨੀ ਹੁਣ ਯੂਜ਼ਰਜ਼ ਨੂੰ ਪਬਜੀ ਮੋਬਾਇਲ ਲਾਈਟ 'ਚ ਵੀ ਪੇਲੋਡ ਮੋਡ ਮਿਲੇਗਾ, ਜੋ ਪਬਜੀ ਯੂਜ਼ਰਜ਼ 'ਚ ਕਾਫੀ ਚਰਚਿਤ ਹੈ। ਪਬਜੀ ਮੋਬਾਇਲ ਵਲਾਂ ਦਿੱਤੀ ਗਈ ਜਾਣਕਾਰੀ ਮੁਤਾਬਕ, ਯੂਜ਼ਰਜ਼ ਨੂੰ ਇਸ ਮੋਡ 'ਚ ਨਵਾਂ ਹਥਿਆਰ ਅਤੇ ਵ੍ਹੀਕਲਸ ਮਿਲਣਗੇ। ਪਬਜੀ ਮੋਬਾਇਲ ਲਾਈਟ 'ਚ ਵਰਜ਼ਨ 0.17.0 ਦੀ ਅਪਡੇਟ ਸਾਰੇ ਯੂਜ਼ਰਜ਼ ਲਈ ਉਪਲੱਬਧ ਹੈ। 

ਇਹ ਅਪਡੇਟ ਫ੍ਰੀ ਹੈ ਅਤੇ ਇਸ ਨੂੰ ਗੂਗਲ ਪਲੇਅ ਦੇ ਵੱਖ-ਵੱਖ ਰੀਜ਼ਨ 'ਚ ਡਾਊਨਲੋਡ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਪਬਜੀ ਮੋਬਾਇਲ ਲਾਈਟ ਪੇਲੋਡ ਮੋਡ 'ਚ ਯੂਜ਼ਰਜ਼ ਇਕੱਲੇ ਜਾਂ ਟੀਮ ਦੇ ਨਾਲ ਹਿੱਸਾ ਲੈ ਸਕਦੇ ਹਨ। ਇਸ ਮੋਡ 'ਚ ਕਈ ਨਵੇਂ ਫੀਚਰਜ਼ ਮਿਲਦੇ ਹਨ। ਇਸ ਵਿਚ ਗ੍ਰਨੇਡ ਲਾਂਚਰ, ਸਰਫੇਸ ਟੂ ਏਅਰ ਮਿਜ਼ਾਈਲ ਅਤੇ ਹੋਰ ਲੂਟੇਬਲ ਸੁਪਰ ਵੈਪਨ ਮਿਲਣਗੇ। ਇਸ ਮੋਡ 'ਚ ਯੂਜ਼ਰਜ਼ ਨੂੰ ਦੋ ਨਵੇਂ ਅਤੇ ਤਾਕਤਵਰ ਵ੍ਹੀਕਲ ਮਿਲਦੇ ਹਨ। ਯੂਜ਼ਰਜ਼ BRDM-2 tank ਅਤੇ ਹੈਲੀਕਾਪਟਰ ਇਸ ਮੋਡ 'ਚ ਹਾਸਲ ਕਰ ਸਕਦੇ ਹਨ। 

PUBG Mobile Lite 'ਚ ਕੀ ਹੋਵੇਗਾ ਨਵਾਂ
ਨਵੇਂ ਫੀਚਰਜ਼ ਦੇ ਨਾਲ-ਨਾਲ ਪਬਜੀ ਨੇ ਇਸ ਮੋਡ 'ਚ ਪਹਿਲਾਂ ਤੋਂ ਮੌਜੂਦ ਕਈ ਫੀਚਰ ਨੂੰ ਹੋਰ ਬਿਹਤਰ ਕੀਤਾ ਹੈ। ਆਓ ਜਾਣਦੇ ਹਾਂ ਕਿ ਨਵੇਂ ਫੀਚਰ ਦੇ ਨਾਲ-ਨਾਲ ਇਸ ਮੋਡ 'ਚ ਤੁਹਾਨੂੰ ਕੀ-ਕੀ ਨਵਾਂ ਮਿਲੇਗਾ। 

ਮੈਪ 'ਚ ਹੋਇਆ ਬਦਲਾਅ- ਪਬਜੀ ਮੋਬਾਇਲ ਲਾਈਟ ਯੂਜ਼ਰਜ਼ ਲਈ ਇਕ ਨਵਾਂ ਆਈਲੈਂਡ Varenga ਜੋੜਿਆ ਗਿਆ ਹੈ ਜੋ ਰਹੱਸਮਈ ਪੁਰਾਤੱਤਵਕਿ ਸਾਈਟ ਦੇ ਨਾਲ ਮੈਪ 'ਚ ਮੌਜੂਦ ਹੋਵੇਗਾ। ਇਸ ਦੇ ਨਾਲ ਹੀ ਸਪਰਿੰਗ ਫੈਸਟੀਵਲ ਕੰਟੈਂਟ ਜਿਵੇਂ ਚੈਰੀ ਬਲਾਸਮ ਟ੍ਰੀ ਆਦਿ ਨੂੰ ਹਟਾ ਦਿੱਤਾ ਗਿਆ ਹੈ। 

ਇਸ ਦੇ ਨਾਲ-ਨਾਲ ਕਾਮਬੈਟ ਨੂੰ ਵੀ ਬਿਹਤਰ ਕੀਤਾ ਗਿਆ ਹੈ। BRDM-2 tank ਨੂੰ ਕਲਾਸਿਕ ਮੋਡ 'ਚ ਫਲੇਅਰ ਗਨ ਦੇ ਨਾਲ ਸਮਨ ਕੀਤਾ ਜਾ ਸਕੇਗਾ। ਇਸੇ ਤਰ੍ਹਾਂ Desert Eagle pistol ਨੂੰ ਜੋੜਿਆ ਗਿਆ ਹੈ। ਇਸ ਵਿਚ SMG ਅਤੇ Pistol ਡੈਮੇਜ ਨੂੰ ਰਿਬੈਲੇਂਸ ਕੀਤਾ ਗਿਆ ਹੈ। ਪਬਜੀ ਮੋਬਾਇਲ ਲਾਈਟ 'ਚ ਫ੍ਰੈਸ਼ ਵਿਨਰ ਪਾਸ ਮਿਲੇਗਾ। ਇਸ ਐਪ 'ਚ ਇਨ ਗੇਮ ਰਵਾਰ ਸਿਸਟਮ ਨੂੰ ਹੋਰ ਬਿਹਤਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਗ ਫਿਕਸ ਜੋੜੇ ਗਏ ਹਨ।


author

Rakesh

Content Editor

Related News