PUBG Mobile ਦਾ 10 ਕਰੋੜ ਡਾਊਨਲੋਡ ਦਾ ਆਂਕੜਾ ਕੀਤਾ ਪਾਰ

08/17/2018 7:10:02 PM

ਜਲੰਧਰ-ਪੀ. ਯੂ ਬੀ ਜੀ (PUBG) ਦਾ ਪੀ. ਸੀ (PC) ਤੇ (3onsole) ਵਰਜ਼ਨ ਭਲੇ ਹੀ ਫੋਰਟਨਾਈਟ (Fortnite) ਦੇ ਖਿਲਾਫ ਦੌੜ 'ਚ ਪਿੱਛੇ ਹੋ ਸਕਦਾ ਹੈ, ਪਰ ਇਸ ਗੇਮ ਦਾ ਮੋਬਾਈਲ ਵਰਜ਼ਨ Fortnite ਨਾਲ ਕਾਫ਼ੀ ਸਫਲ ਤੇ ਅੱਗੇ ਹੈ। ਗੇਮ ਪਬਲਿਸ਼ਰ Tencent Games ਦੇ ਮੁਤਾਬਕ, 19 ਮਾਰਚ ਨੂੰ PUBG ਮੋਬਾਈਲ ਲਾਂਚ ਕੀਤਾ ਗਿਆ ਸੀ, ਜੋ iOS ਤੇ ਐਂਡ੍ਰਾਇਡ 'ਤੇ 100 ਮਿਲੀਅਨ (10 ਕਰੋੜ) ਡਾਊਨਲੋਡਿੰਗ ਪਾਰ ਕਰ ਚੁੱਕਿਆ ਹੈ। ਇਨ੍ਹਾਂ ਚਾਰ ਮਹੀਨਿਆਂ 'ਚ PUBG ਮੋਬਾਈਲ 1 ਕਰੋੜ 40 ਲੱਖ ਤੋਂ ਜ਼ਿਆਦਾ ਰੋਜ਼ਾਨਾ ਐਕਟਿਵ ਯੂਜ਼ਰਸ ਹਾਸਲ ਕਰਨ 'ਚ ਕਾਮਯਾਬ ਰਿਹਾ ਹੈ। ਇਸ ਲਿਸਟ 'ਚ ਚੀਨ, ਜਾਪਾਨ ਤੇ ਕੋਰੀਆ ਦੇ ਖਿਡਾਰੀਆਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ।

PunjabKesari 
PUBG PC ਤੇ Console ਵਰਜਨ ਡਾਊਨਲੋਡ ਤੇ ਫੈਂਸ ਦੇ ਨਾਲ-ਨਾਲ ਪ੍ਰਾਫਿਟ 'ਚ ਆਪਣੇ ਕੰਪੀਟੀਟਰ ਫੋਰਟਨਾਈਟ ਤੋਂ ਕਾਫ਼ੀ ਪਿੱਛੇ ਹੈ। ਪਰ ਫੋਰਟਨਾਈਟ ਦੇ ਲਾਂਚ ਦੇ ਤੁਰੰਤ ਬਾਅਦ PUBG ਮੋਬਾਈਲ ਨੂੰ iOS ਲਈ ਲਾਂਚ ਕੀਤਾ ਗਿਆ ਸੀ, ਜਿਸ ਦੇ ਕਾਰਨ ਇਹ ਫੋਰਟਨਾਈਟ ਤੋਂ ਅੱਗੇ ਰਿਹਾ ਹੈ। 

PunjabKesari
ਇਹ ਆਂਕੜੇ ਕੰਪਨੀ ਨੂੰ ਗੇਮ 'ਚ ਲਗਾਤਾਰ ਅਪਡੇਟ ਕਰਨ 'ਚ ਮਦਦ ਕਰਦੇ ਹਨ ਤੇ ਕੁਝ ਫੀਚਰਸ ਤੇ ਕਾਸਮੈਟਿਕ ਆਈਟਮਸ ਜੋ PC ਤੇ ਗੇਮ ਦੇ Console ਵਰਜ਼ਨ 'ਚ ਮੌਜੂਦ ਨਹੀਂ ਹਨ। ਇਸ 'ਚ ਸਮੇਂ ਦੇ ਨਾਲ ਨਾਲ ਨਵੇਂ ਗੇਮ ਮੋਡ ਤੇ ਮੈਪਸ ਅਕਸਰ ਜੋੜੇ ਜਾਂਦੇ ਹਨ ਜੋ ਗੇਮ ਨੂੰ ਇਕ ਨਵਾਂਪਣ ਦਿੰਦੇ ਹਨ। ਹਾਲ ਹੀ 'ਚ, ਡਿਵੈਲਪਰਸ ਨੇ ਇਕ ਮਿਸ਼ਨ ਇੰਮਪਾਸੀਬਲ ਕਰਾਸਓਵਰ ਈਵੈਂਟ ਆਯੋਜਿਤ ਕੀਤਾ ਹੈ, ਜਿਸ ਦੇ ਨਾਲ ਇਹ ਗੇਮ ਕਾਫ਼ੀ ਦਿਲਚਸਪ ਹੋ ਗਈ ਹੈ। 

Tencent Games ਤੋਂ Vincent Wang ਨੇ ਕਿਹਾ,“ਅਸੀਂ ਲਾਈਟਸਪੀਡ ਤੇ ਕਵਾਂਟਮ ਸਟੂਡੀਓ 'ਚ ਕਮਿਟਿਡ ਡਿਵੈੱਲਪਮੈਂਟ ਟੀਮ ਨੂੰ ਧੰਨਵਾਦ ਦੇਣਾ ਚਾਹੁੰਦੇ ਹਾਂ ਤੇ ਵਿਸ਼ੇਸ਼ ਰੂਪ ਨਾਲ ਦੁਨੀਆ ਭਰ ਦੇ ਪਲੇਅਰਸ ਦਾ ਧੰਨਵਾਦ ਅਦਾ ਕਰਨਾ ਚਾਹੁੰਦੇ ਹਾਂ ਜੋ ਸਾਨੂੰ ਆਪਣੇ ਪੈਸ਼ਨ ਤੇ ਡੈਡੀਕੇਸ਼ਨ ਦੇ ਨਾਲ ਇੰਸਪਾਇਰ ਕਰਦੇ ਹਨ।


Related News