ਬੈਨ ਦੇ ਬਾਵਜੂਦ ਭਾਰਤ ’ਚ ਇਨ੍ਹਾਂ ਸਮਾਰਟਫੋਨਜ਼ ’ਤੇ ਖੇਡੀ ਜਾ ਸਕਦੀ ਹੈ PUBG Mobile ਗੇਮ

10/01/2020 7:06:07 PM

ਗੈਜੇਟ ਡੈਸਕ—ਭਾਰਤ ਸਰਕਾਰ ਨੇ ਦੇਸ਼ ’ਚ ਕਈ ਹਫਤੇ ਪਹਿਲਾਂ ਪਬਜੀ ਮੋਬਾਇਲ ਗੇਮ ਨੂੰ ਬੈਨ ਕਰ ਦਿੱਤਾ ਸੀ। ਪਰ ਪਬਜੀ ਬੈਨ ਦਾ ਯੂਜ਼ਰਸ ’ਤੇ ਜ਼ਿਆਦਾ ਅਸਰ ਨਹੀਂ ਦਿਖ ਰਿਹਾ ਹੈ। ਯੂਜ਼ਰਸ ਬੈਨ ਦੇ ਬਾਵਜੂਦ ਧੱੜਲੇ ਨਾਲ ਆਪਣੇ ਸਮਾਰਟਫੋਨਜ਼ ’ਤੇ ਪਬਜੀ ਮੋਬਾਇਲ ਗੇਮ ਖੇਡ ਰਹੇ ਹਨ। ਇਸ ਖਬਰ ’ਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਭਾਰਤ ਸਰਕਾਰ ਦੇ ਬੈਨ ਦੇ ਬਾਵਜੂਦ ਮੋਬਾਇਲ ’ਤੇ ਪਬਜੀ ਮੋਬਾਇਲ ਗੇਮ ਖੇਡੀ ਜਾ ਸਕਦੀ ਹੈ।

ਇੰਝ ਖੇਡੀ ਜਾ ਸਕਦੀ ਹੈ ਗੇਮ
ਰਿਪੋਰਟ ਮੁਤਾਬਕ ਯੂਜ਼ਰਸ ਪਬਜੀ ਮੋਬਾਇਲ ਗੇਮ ਦੀ ਸਾਈਡ ਲੋਡਿੰਗ ਕਰਦੇ ਹਨ। ਮਤਲਬ ਗੇਮ ਦੀ APK ਫਾਈਲ ਨੂੰ ਫੋਨ ’ਤੇ ਡਾਊਨਲੋਡ ਕੀਤਾ ਜਾਂਦਾ ਹੈ ਅਤੇ ਇਸ ਤੋਂ ਬਾਅਦ ਪਬਜੀ ਮੋਬਾਇਲ ਨੂੰ ਸਿੰਪਲ ਇੰਟਰਨੈੱਟ ਨਾਲ ਕੁਨੈਕਟ ਕਰ ਸਕਦੇ ਹੋ। ਇਸ ਤੋਂ ਬਾਅਦ ਯੂਜ਼ਰਸ ਆਰਾਮ ਨਾਲ ਆਪਣੇ ਗੇਮ ਨੂੰ ਸਰਵਰ ਨਾਲ ਕੁਨੈਕਟ ਕਰ ਸਕਦੇ ਹੋ। ਨਾਲ ਹੀ ਗੇਮ ਦੇ ਅਪਡੇਟਸ ਨੂੰ ਡਾਊਨਲੋਡ ਕਰ ਸਕਦੇ ਹਨ। ਇਸ ਤੋਂ ਬਾਅਦ ਪਬਜੀ ਯੂਜ਼ਰਸ ਆਰਾਮ ਨਾਲ ਗੇਮ ਦਾ ਲੁਫਤ ਲੈ ਸਕਦੇ ਹਨ।

ਇਨਸਾਈਡਸਪੋਰਟ ਰਿਪੋਰਟਜ਼ ਮੁਤਾਬਕ ਪਬਜੀ ਗੇਮਜ਼ ਦੀ ਸਾਈਡ ਡਾਊਨਲੋਡਿੰਗ ਸਿਰਫ ਸੈਮਸੰਗ ਅਤੇ ਸ਼ਾਓਮੀ ’ਚ ਕੀਤੀ ਜਾ ਸਕਦੀ ਹੈ। ਦਰਅਸਲ ਸੈਮਸੰਗ ਅਤੇ ਸ਼ਾਓਮੀ ਫੋਨ ਆਟੋਮੈਟਿਕਲੀ ਮੋਬਾਇਲ ਫੋਨ ਦੇ ਬ੍ਰਾਊਜਰ ਤੋਂ ਏ.ਪੀ.ਕੇ. ਫਾਈਲ ਦੀ ਡਾਊਨਲੋਡਿੰਗ ਸਟਾਰਟ ਕਰ ਦਿੰਦੇ ਹਨ। ਡਿਵਾਈਸ ਜ਼ਰੂਰੀ ਫਾਈਲਜ਼ ਨੂੰ ਡਾਊਨਲੋਡ ਕਰ ਲੈਂਦੀ ਹੈ। ਹਾਲਾਂਕਿ ਡਾਊਨਲੋਡਿੰਗ ਤੋ ਪਹਿਲਾਂ ਡਿਵਾਈਸ ਇੰਸਟਾਲ ਦੀ ਪਰਮਿਸ਼ਨ ਮੰਗਦਾ ਹੈ।

ਇੰਸ ਕਾਰਣ ਗੇਮ ਖੇਡਣਾ ਸੰਭਵ
ਰਿਪੋਰਟ ਮੁਤਾਬਕ ਪਬਜੀ ਗੇਮ ਨੂੰ ਬੈਨ ਦੇ ਬਾਵਜੂਦ ਭਾਰਤ ’ਚ ਖੇਡਣਾ ਸੰਭਵ ਹੈ ਕਿਉਂਕਿ ਇੰਟਰਨੈੱਟ ਸਰਵਿਸ ਪ੍ਰੋਵਾਈਡਰਜ਼ ਨੇ ਅਜੇ ਤੱਕ ਪੂਰੀ ਤਰ੍ਹਾਂ ਨਾਲ ਗੇਮ ਸਰਵਰ ਦੇ ਆਈ.ਪੀ. ਐਡਰੈੱਸ ਨੂੰ ਫਿਲਟਰ ਨਹੀਂ ਕੀਤਾ ਹੈ ਅਤੇ ਇਹ ਸਰਵਰ ਅਜੇ ਤੱਕ ਬਲਾਕ ਨਹੀਂ ਹੈ। ISPs ਵੱਲੋਂ ਇਸ ਤਰੀਕੇ ਨਾਲ ਖੇਡ ਦੀ ਇਜਾਜ਼ਤ ਦੇਣਾ ਗੈਰ-ਕਾਨੂੰਨੀ ਹੈ। ਭਾਰਤ ਨੇ ਕਈ ਹਫਤੇ ਪਹਿਲਾਂ ਪਬਜੀ ’ਤੇ ਪਾਬੰਦੀ ਲੱਗਾ ਦਿੱਤੀ ਸੀ ਅਤੇ ਆਈ.ਐੱਸ.ਪੀ. ਨੂੰ ਨਿਰਦੇਸ਼ ਭੇਜਿਆ ਸੀ ਕਿ ਉਹ ਆਪਣੇ ਨੈੱਟਵਰਕ ’ਤੇ ਗੇਮ ਨੂੰ ਬਲਾਕ ਕਰੇ।


Karan Kumar

Content Editor

Related News