PUBG Mobile ’ਚ ਆਇਆ ਨਵਾਂ Livik ਮੈਪ, ਗੇਮ ਹੋਈ ਹੋਰ ਵੀ ਮਜ਼ੇਦਾਰ

Tuesday, Jul 07, 2020 - 05:00 PM (IST)

PUBG Mobile ’ਚ ਆਇਆ ਨਵਾਂ Livik ਮੈਪ, ਗੇਮ ਹੋਈ ਹੋਰ ਵੀ ਮਜ਼ੇਦਾਰ

ਗੈਜੇਟ ਡੈਸਕ– ਪਬਜੀ ਮੋਬਾਇਲ ਗੇਮ ਲਈ ਨਵੀਂ ਅਪਡੇਟ ਜਾਰੀ ਕਰ ਦਿੱਤੀ ਗਈ ਹੈ। ਇਸ ਗੇਮ ਨੂੰ ਅਪਡੇਟ ਕਰਨ ਤੋਂ ਬਾਅਦ ਤੁਹਾਨੂੰ ਨਵਾਂ Livik ਮੈਪ ਮਿਲੇਗਾ ਜਿਸ ਨਾਲ ਗੇਮ ਹੋਰ ਵੀ ਮਜ਼ੇਦਾਰ ਹੋ ਗਈ ਹੈ। ਖ਼ਾਸ ਗੱਲ ਹੈ ਕਿ ਇਸ ਅਪਡੇਟ ਲਈ ਕੰਪਨੀ ਨੇ ਸਰਵਰ ਨੂੰ ਡਾਊਨ ਨਹੀਂ ਕੀਤਾ। ਇਸ ਅਪਡੇਟ ਦਾ ਸਾਈਜ਼ ਐਂਡਰਾਇਡ ਡਿਵਾਈਸ ਲਈ 1.84 ਜੀ.ਬੀ. ਅਤੇ iOS ਡਿਵਾਈਸ ਲਈ 2.13 ਜੀ.ਬੀ. ਰੱਖਿਆ ਗਿਆ ਹੈ। ਕੰਪਨੀ ਨੇ ਕਿਹਾ ਹੈ ਕਿ 7 ਜੁਲਾਈ ਤੋਂ 13 ਜੁਲਾਈ ਵਿਚਕਾਰ ਗੇਮ ਨੂੰ ਅਪਡੇਟ ਕਰਨ ’ਤੇ ਪਲੇਅਰਾਂ ਨੂੰ 2888 BP, 100AG ਅਤੇ ਇਕ ਨਾਈਟਮੇਅਰ ਹੈਲਮੇਟ ਮਿਲੇਗਾ। 

 

ਕਿਉਂ ਖ਼ਾਸ ਹੈ Livik ਮੈਪ
ਦੱਸ ਦੇਈਏ ਕਿ Livik ਮੈਪ ਪਬਜੀ ਮੋਬਾਇਲ ਗੇਮ ’ਚ ਮਿਲਣ ਵਾਲਾ ਸਬ ਤੋਂ ਛੋਟਾ ਮੈਪ ਸਿਰਫ 2x2 ਕਿਲੋਮੀਟਰ ਸਾਈਜ਼ ਦਾ ਹੋਵੇਗਾ। ਇਸ ਵਿਚ ਇਕ ਵਾਰ ’ਚ 52 ਪਲੇਅਰ ਖੇਡ ਸਕਦੇ ਹਨ ਅਤੇ ਮੈਚ ਦੀ ਸਮਾਂ ਮਿਆਦ 15 ਮਿੰਟ ਦੀ ਹੋਵੇਗੀ। ਇਸ ਮੈਪ ’ਚ ਕੁਝ ਖ਼ਾਸ ਤਰ੍ਹਾਂ ਦੇ ਹਥਿਆਰ ਜਿਵੇਂ P90 SMG ਅਤੇ MK 12 ਰਾਇਫਲਸ ਵੀ ਪਲੇਅਰਾਂ ਨੂੰ ਮਿਲਣਗੇ। ਇਸ ਤੋਂ ਇਲਾਵਾ ਇਕ ਵੱਡਾ ਟਰੱਕ ਵੀ ਖਾਸ ਤੌਰ ’ਤੇ ਇਸ ਮੈਪ ’ਚ ਹੀ ਉਪਲੱਬਧ ਹੋਵੇਗਾ। 

ਇਸ ਤੋਂ ਇਲਾਵਾ ਪਬਜੀ ਮੋਬਾਇਲ 0.19.0 ਅਪਡੇਟ ਰਾਹੀਂ ਮਿਰਮਾਰ ਅਤੇ ਅਰੈਂਗਲ ਮੈਪਸ ’ਚ 'Spark the Flame' ਗੇਮ ਪਲੇਅ ਮੋਡ ਵੀ ਉਪਲੱਬਧ ਹੋਵੇਗਾ। 14 ਜੁਲਾਈ ਤੋਂ ਪਲੇਅਰਾਂ ਲਈ ਰੋਇਲ ਪਾਸ ਸੀਜ਼ਨ 14 ਉਪਲੱਬਧ ਕੀਤਾ ਜਾਵੇਗਾ। 


author

Rakesh

Content Editor

Related News