PTron ਨੇ ਆਪਣਾ ਨਵਾਂ ਪੋਰਟੇਬਲ ਬਲੂਟੁੱਥ ਡਿਊਲ ਸਪੀਕਰ ਭਾਰਤ ''ਚ ਕੀਤਾ ਲਾਂਚ
Saturday, Dec 16, 2017 - 05:32 PM (IST)

ਜਲੰਧਰ-ਸਮਾਰਟ ਐਕਸੈਸਰੀ ਨਿਰਮਾਤਾ ਕੰਪਨੀ PTron ਨੇ ਆਪਣਾ ਨਵਾਂ 'Throb' ਬਲੂਟੁੱਥ ਡਿਊਲ ਸਟਰੀਓ ਸਪੀਕਰ ਨੂੰ ਪੇਸ਼ ਕਰ ਦਿੱਤਾ ਹੈ। ਕੰਪਨੀ ਦੁਆਰਾ ਨਵਾਂ ਪੋਰਟੇਬਲ ਸਪੀਕਰ ਬਿਨ੍ਹਾਂ ਕਿਸੇ ਸਮੱਸਿਆ ਦੇ ਵਧੀਆ ਆਡੀਓ ਕੁਆਲਿਟੀ ਪ੍ਰਦਾਨ ਕਰਦਾ ਹੈ।
PTron ਦੇ ਇਸ ਨਵੇਂ ਡਿਵਾਇਸ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਪੈਟ੍ਰੋਨ ਥ੍ਰੋਬ ਇਕ ਕੰਮਪੈਕਟ ਫੁੱਲ ਬਾਡੀ ਸਟਰੀਓ ਡਿਜ਼ਾਇਨ ਨਾਲ ਆਉਦਾ ਹੈ ਅਤੇ ABS ਪਲਾਸਟਿਕ ਬਾਡੀ, ਸਪੀਕਰ ਦੇ ਫ੍ਰੰਟ 'ਚ ਮੇਂਟਲ ਜਾਲ , ਸਹੀ ਕਾਸਟਿੰਗ ਅਤੇ ਬਨਾਵਟ ਨਾਲ ਆਕਰਸ਼ਿਤ ਲੁਕ ਪ੍ਰਦਾਨ ਕਰਦਾ ਹੈ। PTron ਥਰੋਬ ਪਾਵਰਫੁੱਲ ਡਿਊਲ ਸਪੀਕਰ ਨਾਲ ਸ਼ਾਨਦਾਰ ਮਿਊਜ਼ਿਕ ਸੁਣਨ ਦਾ ਤਜਰਬਾ ਦਿੰਦਾ ਹੈ।
ਇਹ ਸਪੀਕਰ 'ਚ 1800mAh ਦੀ ਲੀਥੀਅਮ ਆਇਨ ਬੈਟਰੀ ਦਿੱਤੀ ਗਈ ਹੈ, ਜੋ ਕਿ ਡਿਵਾਇਸ 'ਚ 6 ਘੰਟੇ ਦਾ ਪਲੇਬੈਕ ਦਿੰਦਾ ਹੈ। ਇਸ ਤੋਂ ਇਲਾਵਾ PTron ਥਰੋਬ ਦੇ ਸਪੀਕਰ 'ਚ ਮਾਈਕ੍ਰੋਐੱਸਡੀ ਕਾਰਡ, AUX, USB ਸਲਾਟ ਵੀ ਦਿੱਤੇ ਗਏ ਹਨ, ਜੋ ਯੂਜ਼ਰਸ ਨੂੰ ਪਲੱਗ ਅਤੇ ਪਲੇਅ ਕਰਨ ਦੀ ਆਗਿਆ ਦਿੰਦਾ ਹੈ। ਇਸ ਤੋਂ ਇਲਾਵਾ ਡਿਵਾਇਸ 'ਚ ਮਾਈਕ੍ਰੋਫੋਨ ਵੀ ਦਿੱਤਾ ਗਿਆ ਹੈ। ਇਹ ਡਿਵਾਇਸ ਮਾਈਕ੍ਰੋ USB DC5V-500mAh ਚਾਰਜ਼ਿੰਗ ਇੰਟਰਫੇਸ ਨਾਲ ਆਉਦਾ ਹੈ, ਜੋ ਕਿ 2-3 ਘੰਟੇ 'ਚ ਪੂਰੀ ਤਰ੍ਹਾਂ ਚਾਰਜ ਕੀਤਾ ਜਾ ਸਕਦਾ ਹੈ।
ਕੀਮਤ ਅਤੇ ਉਪਲੱਬਧਤਾ-
PTron ਥਰੋਬ ਸਪੀਕਰ ਤਿੰਨ ਆਕਰਸ਼ਿਕ ਕਲਰ ਆਪਸ਼ਨ ਜਿਵੇਂ - ਰੈੱਡ/ਬਲੈਕ, ਓਰੇਂਜ/ਬਲੈਕ ਅਤੇ ਬਲੂ/ਬਲੈਕ 'ਚ ਉਪਲੱਬਧ ਹੋਵੇਗਾ। ਇਸ ਡਿਵਾਇਸ ਦੀ 699 ਰੁਪਏ ਕੀਮਤ ਦਿੱਤੀ ਗਈ ਹੈ।