ਪੋਰਟ੍ਰਾਨਿਕਸ ਕੰਪਨੀ ਦੇ ਇਸ ਪੋਰਟੇਬਲ ਬਲੂਟੂਥ ਸਪੀਕਰ ''ਚ ਹੈ ਕੁਝ ਖਾਸ
Wednesday, Jun 15, 2016 - 12:58 PM (IST)

ਜਲੰਧਰ- ਹੁਣ ਤੱਕ ਮਾਰਕੀਟ ''ਚ ਕਈ ਤਰ੍ਹਾਂ ਦੇ ਬਲੂਟੂਥ ਸਪੀਕਰਜ਼ ਆ ਚੁੱਕੇ ਹਨ ਅਤੇ ਹਰ ਇਕ ਦੀ ਆਪਣੀ ਹੀ ਖਾਸੀਅਤ ਹੈ। ਜਿਆਦਾਤਰ ਬਲੂਟੂਥ ਸਪੀਕਰਜ਼ ਨੂੰ ਫੋਨ ਨਾਲ ਕੁਨੈਕਟ ਕਰ ਕੇ ਮਿਊਜ਼ਿਕ ਦਾ ਮਜ਼ਾ ਲੈ ਸਕਦੇ ਹੋ ਅਤੇ ਜਿਨ੍ਹਾਂ ਨਾਲ ਕਾਲ ਲੈ ਸਕੋ ਇਸ ਤਰ੍ਹਾਂ ਦੇ ਬਲੂਟੂਥ ਸਪੀਕਰਜ਼ ਬਹੁਤ ਘੱਟ ਹੁੰਦੇ ਹਨ। ਅਜਿਹਾ ਹੀ ਇਕ ਬਲੂਟੂਥ ਸਪੀਕਰ ਪੋਰਟ੍ਰਾਨਿਕਸ ਵੱਲੋਂ ਲਾਂਚ ਕੀਤਾ ਗਿਆ ਹੈ ਜਿਸ ਦਾ ਨਾਂ ਸ਼ੈੱਲ ਹੈ। ਇਹ ਇਕ ਅਲਟਰਾ ਪੋਰਟੇਬਲ ਬਲੂਟੂਥ ਸਪੀਕਰ ਹੈ ਜਿਸ ਨਾਲ ਸਪੀਕਰਫੋਨ ਵੀ ਦਿੱਤਾ ਗਿਆ ਹੈ ਅਤੇ ਇਸ ਦੀ ਕੀਮਤ 1,299 ਰੁਪਏ ਹੈ। ਸ਼ੈੱਲ ਸਪੀਕਰ ''ਚ ਮੌਜੂਦ ਇਨ-ਬਿਲਟ ਮਾਈਕ੍ਰੋਫੋਨ ਨਾਲ ਯੂਜ਼ਰਜ਼ ਕਾਲ ਵੀ ਲੈ ਸਕਦੇ ਹਨ ਅਤੇ ਇਸ ਨੂੰ ਫੋਨ, ਟੈਬ, ਲੈਪਟਾਪ ਜਾਂ ਕਿਸੇ ਵੀ ਨਾਨ-ਬਲੂਟੂਥ ਡਿਵਾਈਸ ਨਾਲ ਏ.ਯੂ.ਐਕਸ. ਪੋਰਟ ਦੁਆਰਾ ਕੁਨੈਕਟ ਕੀਤਾ ਜਾ ਸਕਦਾ ਹੈ।
ਸ਼ੈੱਲ ਬਲੂਟੂਥ ''ਚ ਇਕ ਸਿੰਗਲ 3W ਇਨ-ਬਿਲਟ ਸਪੀਕਰ ਦਿੱਤਾ ਗਿਆ ਹੈ। ਇਸ ਦਾ ਭਾਰ 100 ਗ੍ਰਾਮ ਤੋਂ ਵੀ ਘੱਟ ਹੈ ਅਤੇ ਇਸ ਦਾ ਆਕਾਰ ਇਕ ਆਮ ਕੰਪਿਊਟਰ ਮਾਊਸ ਵਰਗਾ ਹੈ। ਇਸ ਦੀ ਬਾਡੀ ਨੂੰ ਐਂਟੀ-ਸਕਿਡ ਨੂੰ ਖਤਮ ਕਰਨ ਲਈ ਨਰਮ ਰਬੜ ਨਾਲ ਬਣਾਇਆ ਗਿਆ ਹੈ। ਇਸ ਦੀ ਬੈਟਰੀ ਦੀ ਗੱਲ ਕੀਤੀ ਜਾਵੇ ਤਾਂ ਇਕ ਵਾਰ ਚਾਰਜ ਕਰਨ ''ਤੇ ਤੁਸੀਂ ਇਸ ਦੀ ਪੰਜ ਤੋਂ ਛੇ ਘੰਟੇ ਤੱਕ ਵਰਤੋਂ ਕਰ ਸਕਦੇ ਹੋ। ਫਿਲਹਾਲ ਇਹ ਬਲੈਕ ਕਲਰ ''ਚ ਉਪਲੱਬਧ ਹੈ।