ਪ੍ਰੋਟੀਨ ਕਰੇਗਾ ਲੀਵਰ ਕੈਂਸਰ ਦੀ ਪਹਿਚਾਣ:ਖੋਜ

03/29/2018 11:55:02 AM

ਜਲੰਧਰ-ਕੈਂਸਰ ਇਕ ਅਜਿਹੀ ਬਿਮਾਰੀ ਹੈ, ਜੋ ਆਪਣੀ ਚਪੇਟ 'ਚ ਕਈ ਲੋਕਾਂ ਨੂੰ ਲੈ ਚੁੱਕੀ ਹੈ। ਇਸ ਦਾ ਇਲਾਜ ਪੂਰੀ ਤਰ੍ਹਾ ਨਾਲ ਅਸੰਭਵ ਹੈ। ਇਸ ਬੀਮਾਰੀ ਨੂੰ ਰੋਕਣ ਦੇ ਲਈ ਵਿਗਿਆਨਿਕਾਂ ਨੇ ਇਕ ਅਜਿਹੀ ਪ੍ਰੋਟੀਨ ਦੀ ਖੋਜ ਕੀਤੀ ਹੈ, ਜਿਸ ਨੂੰ LHPP ਨਾਂ ਦਿੱਤਾ ਗਿਆ ਹੈ, 'ਨੇਚਰ' ਨਾਮਕ ਜਨਰਲ 'ਚ ਪ੍ਰਕਾਸ਼ਿਤ ਇਸ ਖੋਜ 'ਚ ਕਿਹਾ ਗਿਆ ਹੈ ਕਿ LHPP ਲੀਵਰ ਦੇ ਕੈਂਸਰ ਦੀ ਪਹਿਚਾਣ ਅਤੇ ਨਿਦਾਨ 'ਚ ਵੀ ਮਦਦ ਕਰ ਸਕਦਾ ਹੈ।

 

ਆਮ ਤੌਰ 'ਤੇ ਕੈਂਸਰ ਦੀ ਪਹਿਚਾਣ ਉਸ ਸਮੇਂ ਹੁੰਦੀ ਸੀ, ਜਦੋਂ ਬਹੁਤ ਦੇਰ ਹੋ ਜਾਂਦੀ ਸੀ ਮਤਲਬ ਕੈਂਸਰ ਦਾ ਰੋਗ ਗਹਿਰਾ ਹੋ ਜਾਂਦਾ ਹੈ ਅਤੇ ਲੀਵਰ ਗੰਭੀਰ ਰੂਪ ਨਾਲ ਖਰਾਬ ਹੋ ਜਾਂਦਾ ਹੈ। ਕੈਂਸਰ ਰੋਧੀ ਇਸ ਪ੍ਰੋਟੀਨ ਤੋਂ ਚਿਕਿਤਸਾ ਨੂੰ ਬਿਹਤਰ ਇਲਾਜ ਦਾ ਆਪਸ਼ਨ ਮਿਲ ਸਕਦਾ ਹੈ। ਇਸ ਤੋਂ ਇਲਾਵਾ ਸਵਿਟਜ਼ਰਲੈਂਡ ਸਥਿਤ ਬਾਜ਼ਲ ਯੂਨੀਵਰਸਿਟੀ ਦੇ ਖੋਜਕਾਰ ਸਾਵੰਤ ਹਿੰਦੁਪੁਰ (Sevant Hindupur) ਦਾ ਕਹਿਣਾ ਹੈ ਕਿ LHPP ਹੈਲਦੀ ਟਿਸ਼ੂ 'ਚ ਮੌਜੂਦ ਰਹਿੰਦਾ ਹੈ ਅਤੇ ਟਿਊਮਰ ਵਾਲੇ ਟਿਸ਼ੂ 'ਚ ਇਹ ਬਿਲਕੁਲ ਨਹੀਂ ਮਿਲਦਾ ਹੈ।


Related News