Xiaomi MI MIX 2 ਸਮਾਰਟਫੋਨ ਭਾਰਤ ''ਚ 10 ਸਤੰਬਰ ਨੂੰ ਹੋਵੇਗਾ ਪੇਸ਼

Wednesday, Oct 04, 2017 - 06:46 PM (IST)

Xiaomi MI MIX 2 ਸਮਾਰਟਫੋਨ ਭਾਰਤ ''ਚ 10 ਸਤੰਬਰ ਨੂੰ ਹੋਵੇਗਾ ਪੇਸ਼

ਜਲੰਧਰ-ਸ਼ਿਓਮੀ ਨੇ ਪਿਛਲੇ ਮਹੀਨੇ 'ਚ ਆਪਣੇ Xiaomi MI MIX 2 ਸਮਾਰਟਫੋਨ ਨੂੰ ਚੀਨ 'ਚ ਲਾਂਚ ਕੀਤਾ ਸੀ। ਇਸ ਸਮਾਰਟਫੋਨ ਨੂੰ ਸਤੰਬਰ 'ਚ ਬੀਜ਼ਿੰਗ 'ਚ ਹੋਏ ਇਕ ਈਵੈਂਟ ਦੌਰਾਨ ਪੇਸ਼ ਕੀਤਾ ਗਿਆ ਹੈ। ਸਮਾਰਟਫੋਨ ਦੀ ਕੀਮਤ RMB (ਲਗਭਗ 32,400 ਰੁਪਏ) ਹੈ। ਇਸ ਤੋਂ ਇਲਾਵਾ ਆਪਣੇ ਲਾਂਚ ਦੇ ਨਾਲ ਹੀ ਚੀਨ 'ਚ ਸੇਲ ਲਈ ਉਪਲੱਬਧ ਹੋ ਗਿਆ ਸੀ। ਚੀਨ 'ਚ ਇਸ ਲਾਂਚ ਤੋਂ ਬਾਅਦ Xiaomi India ਦੇ ਵੀ. ਪੀ. ਮਨੂ ਕੁਮਾਰ ਜੈਨ ਨੇ ਟਵਿੱਟਰ 'ਤੇ ਇਸ ਬਾਰੇ ਜਾਣਕਾਰੀ ਦਿੱਤੀ ਸੀ ਕਿ ਇਸ ਸਮਾਰਟਫੋਨ ਨੂੰ ਭਾਰਤ 'ਚ ਵੀ ਪੇਸ਼ ਕੀਤਾ ਜਾਵੇਗਾ, ਪਰ ਉਸ ਸਮੇਂ ਇਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਸੀ ਕਿ ਇਸ ਨੂੰ ਕਦੋਂ ਲਾਂਚ ਕੀਤਾ ਜਾਵੇਗਾ। ਹੁਣ ਇਕ ਵਾਰ ਫਿਰ ਮਨੂ ਕੁਮਾਰ ਜੈਨ ਨੇ ਇਕ ਹੋਰ ਟਵਿੱਟਰ 'ਤੇ ਜਾਣਕਾਰੀ ਦਿੱਤੀ ਹੈ ਕਿ ਭਾਰਤ 'ਚ ਇਸ ਸਮਾਰਟਫੋਨ ਨੂੰ 10 ਅਕਤੂਬਰ ਨੂੰ ਲਾਂਚ ਕੀਤਾ ਜਾਵੇਗਾ, ਮਤਲਬ ਕਿ ਭਾਰਤ 'ਚ ਇਸ ਸਮਾਰਟਫੋਨ ਨੂੰ ਜਲਦ ਹੀ ਪੇਸ਼ ਕੀਤਾ ਜਾਵੇਗਾ।

ਕੀਮਤ-
ਇਸ ਸਮਾਰਟਫੋਨ ਨੂੰ ਵੱਖਰੇ-ਵੱਖਰੇ ਵੇਰੀਐਂਟਸ 'ਚ ਪੇਸ਼ ਕੀਤਾ ਗਿਆ ਹੈ। ਸ਼ੁਰੂਆਤੀ ਕੀਮਤ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 64 ਜੀ. ਬੀ. ਸਟੋਰੇਜ ਵੇਰੀਐਂਟਸ ਦੀ ਕੀਮਤ RMB 3,299 ਹੈ। ਦੂਜੇ ਵੇਰੀਐਂਟ 128 ਜੀ. ਬੀ. ਸਟੋਰੇਜ ਦੀ ਕੀਮਤ RMB 3,599 (ਲਗਭਗ 35300 ਰੁਪਏ) ਹੈ। ਇਸ ਤੋਂ ਇਲਾਵਾ ਟਾਪ ਐਂਡ ਮਤਲਬ ਕਿ 256 ਜੀ. ਬੀ. ਵੇਰੀਐਂਟਸ ਦੀ ਕੀਮਤ RMB 3,999 (ਲਗਭਗ 39,300 ਰੁਪਏ) ਹੈ। ਇਸ ਤੋਂ ਇਲਾਵਾ ਫੋਨ ਦਾ ਇਕ ਲਿਮਟਿਡ ਐਂਡੀਸ਼ਨ ਵੀ ਪੇਸ਼ ਕੀਤਾ ਗਿਆ ਹੈ ਅਤੇ ਇਸ ਦਾ 128 ਜੀ. ਬੀ. ਵੇਰੀਐਂਟ ਹੈ। ਇਸ ਮਾਡਲ ਨੂੰ ਸੇਰਾਮਿਕ ਬਾਡੀ ਨਾਲ ਪੇਸ਼ ਕੀਤਾ ਗਿਆ ਹੈ ਅਤੇ ਨਾਲ ਹੀ ਇਸ 'ਚ 8 ਜੀ. ਬੀ. ਦੀ ਰੈਮ ਮੌਜ਼ੂਦ ਹੈ। ਇਸ ਮਾਡਲ ਨੂੰ ਬਲੈਕ ਅਤੇ ਵਾਈਟ ਕਲਰ ਆਪਸਨਜ਼ 'ਚ RMB 4,699 (ਲਗਭਗ 46,100 ਰੁਪਏ) ਨਾਲ ਮੌਜ਼ੂਦ ਹੈ, ਪਰ ਇਸ ਬਾਰੇ ਹੁਣ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਅੰਤ ਭਾਰਤ 'ਚ ਇਸ ਸਮਾਰਟਫੋਨ ਦੇ ਇਨ੍ਹਾਂ ਸਾਰੇ ਵੇਰੀਐਂਟਸ ਨੂੰ ਪੇਸ਼ ਕੀਤਾ ਜਾਵੇਗਾ। ਇਨ੍ਹਾਂ 'ਚ ਸਿਰਫ ਇਕ ਜਾਂ ਦੋ ਮਾਡਲ ਹੀ ਭਾਰਤ 'ਚ ਪੇਸ਼ ਕੀਤੇ ਜਾਣਗੇ। ਇਨ੍ਹਾਂ ਦੀ ਭਾਰਤ 'ਚ ਕੀਮਤ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ।

PunjabKesari

ਸਪੈਸੀਫਿਕੇਸ਼ਨ-
ਇਸ ਸਮਾਰਟਫੋਨ ਦਾ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸ਼ਿਓਮੀ ਵੱਲੋ ਹੁਣ ਤੱਕ ਦਾ ਸਭ ਤੋਂ ਮਹਿੰਗਾ ਫੋਨ ਹੈ । ਇਸ 'ਚ ਤੁਹਾਨੂੰ 5.99 ਇੰਚ ਦੀ ਡਿਸਪਲੇਅ ਮਿਲ ਰਹੀਂ ਹੈ। ਜੋ FHD+(2160x1080, 403ppi ) ਡਿਸਪਲੇਅ ਦਿੱਤਾ ਗਿਆ ਹੈ ਅਤੇ ਇਸ ਨੇ ਫੋਨ ਦੇ ਸਾਹਮਣੇ ਮਤਲਬ ਕਿ ਫ੍ਰੰਟ ਨੂੰ ਪੂਰੀ ਤਰ੍ਹਾਂ ਘੇਰਿਆ ਹੋਇਆ ਹੈ। ਇਹ ਇਕ 18:9 ਅਸਪੈਕਟ ਰੇਸ਼ੀਓ ਵਾਲੀ ਡਿਸਪਲੇਅ ਦਿੱਤੀ ਗਈ ਹੈ। ਜਿਵੇ ਕਿ ਅਸੀਂ ਸ਼ਿਓਮੀ ਮੀ ਮਿਕਸ 'ਚ ਵੀ ਦੇਖਿਆ ਸੀ ਇਸ ਸਮਾਰਟਫੋਨ 'ਚ ਵੀ ਤੁਹਾਨੂੰ ਇਕ ਬੇਜ਼ਲ ਲੈੱਸ ਡਿਸਪਲੇਅ ਮਿਲ ਰਹੀਂ ਹੈ।ਇਸ ਤੋਂ ਇਲਾਵਾ ਸਮਾਰਟਫੋਨ 'ਚ 2.45GHz ਦਾ 64 ਬਿਟ ਆਕਟਾ-ਕੋਰ ਕਵਾਲਕਾਮ ਸਨੈਪਡਰੈਗਨ 835 ਪ੍ਰੋਸੈਸਰ ਦੇਖਣ ਨੂੰ ਮਿਲ ਰਿਹਾ ਹੈ , ਜੋ ਐਡ੍ਰੋਨੋ 540GPU ਅਤੇ 6GB ਦੀ ਰੈਮ ਦੇ ਨਾਲ ਆਇਆ ਹੈ ਅਤੇ ਨਾਲ ਹੀ ਇਸ 'ਚ ਤੁਹਾਨੂੰ 64GB , 128GB ਅਤੇ 256GB ਸਟੋਰੇਜ ਆਪਸ਼ਨਜ਼ ਮਿਲ ਰਹੇ ਹਨ। ਪਰ ਇਸ ਦੀ ਸਟੋਰੇਜ ਨੂੰ ਵਧਾਇਆ ਨਹੀਂ ਜਾ ਸਕਦਾ ਹੈ। ਇਸ ਦਾ 8GB ਰੈਮ ਵਾਲਾ ਮਾਡਲ ਇਕ ਲਿਮਟਿਡ ਐਂਡੀਸ਼ਨ ਮਾਡਲ ਹੈ, ਜੋ ਤੁਹਾਨੂੰ ਸੇਰਾਮਿਕ ਬਾਡੀ ਡਿਜ਼ਾਈਨ ਅਤੇ 128GB ਦੀ ਇੰਟਰਨਲ ਸਟੋਰੇਜ ਨਾਲ ਮਿਲ ਰਿਹਾ ਹੈ।

Xiaomi Mi MIX 2 ਸਮਾਰਟਫੋਨ 'ਚ ਸਾਰੇ ਰੂਮਰਸ ਨੂੰ ਦੂਰ ਕਰਦੇ ਹੋਏ ਸਮਾਰਟਫੋਨ ਨੂੰ ਸਿਰਫ ਇਕ ਹੀ ਕੈਮਰੇ ਨਾਲ ਪੇਸ਼ ਕੀਤਾ ਗਿਆ ਹੈ। ਫੋਨ 'ਚ ਇਕ 12 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ IMX386 ਸੈਂਸਰ, 4-axis OIS, f/2.0 aperture, 5P lens, PDAF ਅਤੇ HDR ਸੁਪੋਟ ਮਿਲ ਰਿਹਾ ਹੈ ਅਤੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਿੱਤਾ ਜਾਂਦਾ ਹੈ ਕਿ ਇਸ 'ਚ ਸੈਲਫੀ ਆਦਿ ਲੈਣ ਲਈ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਵੀ ਮੌਜ਼ੂਦ ਹੈ। ਜੋ ਆਪਣੇ ਬਿਊਟੀਫਾਈ ਮੋਡ , 1080p ਵੀਡੀਓ ਰਿਕਾਰਡਿੰਗ ਸਮੱਰਥਾ ਨਾਲ ਮਿਲ ਰਿਹਾ ਹੈ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਸ ਕੈਮਰੇ ਨੂੰ ਸਮਾਰਟਫੋਨ ਦੇ ਬਾਟਮ 'ਚ ਦਿੱਤਾ ਗਿਆ ਹੈ, ਜੋ ਇਸ ਨੂੰ ਹੋਰ ਵੀ ਯੂਨੀਕ ਬਣਾ ਦਿੰਦਾ ਹੈ। ਸਮਾਰਟਫੋਨ ਐਂਡਰਾਇਡ ਨੂਗਟ 'ਤੇ ਕੰਮ ਕਰਦਾ ਹੈ ਜੋ MIUI 9 ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਫੋਨ 'ਚ ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਬਲੂਟੁੱਥ 5.0 4G VoLTE ਅਤੇ ਡਿਊਲ ਸਿਮ ਸੁਪੋਟ ਮਿਲ ਰਹੀਂ ਹੈ। ਇਸ ਤੋਂ ਇਲਾਵਾ ਇਸ 'ਚ ਇਕ ਫਿੰਗਰਪ੍ਰਿੰਟ ਸੈਂਸਰ ਵੀ ਮੌਜ਼ੂਦ ਹੈ ਫੋਨ 'ਚ 3400 ਐੱਮ. ਏ. ਐੱਚ. ਸਮੱਰਥਾ ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ ਤੁਹਾਨੂੰ ਕੁਇੱਕ ਚਾਰਜ 3.0 ਸੁਪੋਟ ਨਾਲ ਮਿਲ ਰਹੀਂ ਹੈ।


Related News