Audi ਨੇ ਜਿਨੇਵਾ ਮੋਟਰ ਸ਼ੋਅ ''ਚ ਪੇਸ਼ ਕੀਤੀ ਇਲੈਕਟ੍ਰਾਨਿਕ SUV

03/10/2019 6:02:47 PM

ਆਟੋ ਡੈਸਕ—ਜਿਨੇਵਾ ਮੋਟਰ ਸ਼ੋਅ 2019 ਦੌਰਾਨ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਆਡੀ ਨੇ ਇਲੈਕਟ੍ਰਾਨਿਕ ਐੱਸ.ਯੂ.ਵੀ. E-tron Sportback ਪ੍ਰੋਟੋਟਾਈਪ ਨੂੰ ਪੇਸ਼ ਕਰ ਦਿੱਤਾ ਹੈ। ਆਡੀ ਈ-ਟਾਰਨ ਸਪੋਰਟਬੈਕ ਨੂੰ ਈ-ਟਾਰਨ ਕਵਾਟਰੋ ਵਾਲੇ ਪਲੇਟਫਾਰਮ 'ਤੇ ਬਣਾਇਆ ਗਿਆ ਹੈ। ਇਸ 'ਚ ਈ-ਕਵਾਟਰੋ ਵਾਲਾ ਹੀ ਇੰਜਣ ਹੋਵੇਗਾ। ਸਪੋਰਟੀ ਲੁੱਕ ਵਾਲੀ ਇਹ ਐੱਸ.ਯੂ.ਵੀ. 4 ਸੀਟਰ ਹੈ। ਕੰਪਨੀ ਦਾ ਦਾਅਵਾ ਹੈ ਕਿ ਸਿਰਫ 4.5 ਸੈਕਿੰਡ 'ਚ ਇਹ ਇਲੈਕਟ੍ਰਾਨਿਕ ਕੂਪੇ-ਐੱਸ.ਯੂ.ਵੀ. 0 ਤੋਂ 100 ਕਿਲੋਮੀਟਰ ਦੀ ਰਫਤਾਰ ਫੜ ਸਕਦੀ ਹੈ। ਇਸ ਦੀ ਟਾਪ ਸਪੀਡ 210 ਕਿਲੋਮੀਟਰ ਪ੍ਰਤੀ ਘੰਟਾ ਹੈ। ਆਰੇਂਜ ਕਲਰ ਫਿਨਿਸ਼ 'ਚ ਪੇਸ਼ ਕੀਤੀ ਗਈ ਇਸ ਇਲੈਕਟ੍ਰਾਨਿਕ ਐੱਸ.ਯੂ.ਵੀ. ਦਾ ਪ੍ਰੋਡਕਸ਼ਨ ਵਰਜ਼ਨ ਵੀ ਲਗਭਗ ਏਸੇ ਲੁੱਕ 'ਚ ਆ ਜਾਵੇਗਾ। 

PunjabKesari

ਇਸ 'ਚ ਡਿਜ਼ੀਟਲ ਰੀਅਰ ਵਿਊ ਕੈਮਰਾ, 23 ਇੰਚ ਅਲਾਏ ਵ੍ਹੀਲਜ਼, ਐੱਲ.ਈ.ਡੀ. ਫੁਲ ਬੀਮ ਹੈਡਲਾਈਟਸ, ਨਵੇਂ ਡੀ.ਆਰ.ਐੱਲ. ਅਤੇ ਐੱਲ.ਈ.ਡੀ. ਟੇਲ-ਲੈਂਪਸ ਹਨ। ਇਸ ਇਲੈਕਟ੍ਰਾਨਿਕ ਕੂਪੇ-ਐੱਸ.ਯੂ.ਵੀ. 'ਚ ਤਿੰਨ ਮੋਟਰ ਦਿੱਤੀਆਂ ਗਈਆਂ ਹਨ। ਇਨ੍ਹਾਂ ਦਾ ਕੰਬਾਇੰਡ ਆਊਟਪੁੱਟ 503hp ਦੀ ਪਾਵਰ 'ਤੇ  800Nm ਟਾਰਕ ਜਨਰੇਟ ਕਰਦਾ ਹੈ। ਇਸ ਇਲੈਕਟ੍ਰਾਨਿਕ ਪ੍ਰੋਟੋਟਾਈਪ 'ਚ 95kWh ਦੀ ਬੈਟਰੀ ਪੈਕ ਦਿੱਤੀ ਗਈ ਹੈ।

PunjabKesari

ਇਸ ਨੂੰ ਏਸੀ ਹੋਮ ਚਾਰਜਰ ਜਾਂ ਡੀਸੀ ਰੈਪਿਡ ਚਾਰਜਰ ਦਾ ਇਸਤੇਮਾਲ ਕਰਕੇ ਵਾਇਰਲੈੱਸ ਤਰੀਕੇ ਨਾਲ ਚਾਰਜ ਕੀਤਾ ਜਾ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਬੈਟਰੀ ਸਿਰਫ 30 ਮਿੰਟ 'ਚ 80 ਫੀਸਦੀ ਚਾਰਜ ਕੀਤੀ ਜਾ ਸਕਦੀ ਹੈ। ਇਕ ਵਾਰ ਫੁੱਲ ਚਾਰਜ ਕਰਨ 'ਤੇ ਇਹ 500 ਕਿਲੋਮੀਟਰ ਤੋਂ ਜ਼ਿਆਦਾ ਦੀ ਦੂਰੀ ਤੈਅ ਕਰੇਗੀ। ਦੱਸ ਦੇਈਏ ਕਿ ਇਸ ਕਾਰ ਨੂੰ ਮਾਰਕੀਟ 'ਚ ਕਦੋਂ ਤਕ ਵਿਕਰੀ ਲਈ ਲਿਆਇਆ ਜਾਵੇਗਾ ਇਸ ਦੇ ਬਾਰੇ 'ਚ ਕੋਈ ਜਾਣਕਰੀ ਸਾਹਮਣੇ ਨਹੀਂ ਆਈ ਹੈ। 

PunjabKesari


Karan Kumar

Content Editor

Related News