ਆਟੋ ਐਕਸਪੋ ’ਚ ਪੇਸ਼ ਹੋਈ Pravaig Veer EV, ਖ਼ਾਸ ਆਰਮੀ ਲਈ ਕੀਤੀ ਗਈ ਤਿਆਰ

Wednesday, Jan 18, 2023 - 01:53 PM (IST)

ਆਟੋ ਐਕਸਪੋ ’ਚ ਪੇਸ਼ ਹੋਈ Pravaig Veer EV, ਖ਼ਾਸ ਆਰਮੀ ਲਈ ਕੀਤੀ ਗਈ ਤਿਆਰ

ਆਟੋ ਡੈਸਕ– ਬੇਂਗਲੁਰੂ ਬੇਸਡ ਈ.ਵੀ. ਸਟਾਰਟਅਪ ਕੰਪਨੀ Pravaig ਨੇ ਆਟੋ ਐਕਸਪੋ ’ਚ ਆਪਣੀ Pravaig Veer ਇਲੈਕਟ੍ਰਿਕ ਕਾਰ ਤੋਂ ਪਰਦਾ ਚੁੱਕ ਦਿੱਤਾ ਹੈ। Pravaig Veer ਖ਼ਾਸ ਤੌਰ ’ਤੇ ਆਰਮੀ ਲਈ ਤਿਆਰ ਕੀਤੀ ਗਈ ਹੈ। ਇਸ ਇਲੈਕਟ੍ਰਿਕ ਕਾਰ ਨੂੰ ਫੌਜ ਦੁਆਰਾ ਵੱਖ-ਵੱਖ ਹਲਾਤਾਂ ’ਚ ਇਸਤੇਮਾਲ ਕੀਤੇ ਜਾਣ ਯੋਗ ਬਣਾਇਆ ਗਿਆ ਹੈ। ਇਹ ਆਫ-ਰੋਡਿੰਗ ਅਤੇ ਮੁਸ਼ਕਿਲ ਰਸਤਿਆਂ ’ਤੇ ਆਸਾਨੀ ਨਾਲ ਚੱਲ ਸਕੇਗੀ। 

PunjabKesari

ਪਾਵਰਟ੍ਰੇਨ

Pravaig Veer EV ’ਚ 90.9 ਕਿਲੋਵਾਟ ਦਾ ਲਿਥੀਅਮ ਆਇਨ ਬੈਟਰੀ ਪੈਕ ਮਿਲਦਾ ਹੈ। ਇਸ ਵਿਚ ਡਿਊਲ ਇਲੈਕਟ੍ਰਿਕ ਮੋਟਰ ਲੱਗੀ ਜੋ 408 ਐੱਚ.ਪੀ. ਦੀ ਪਾਵਰ ਅਤੇ 620 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇਲੈਕਟਰਿਕ ਗੱਡੀ ਨੂੰ ਅੱਧੇ ਘੰਟੇ ’ਚ 0 ਤੋਂ 80 ਫੀਸਦੀ ਤਕ ਚਾਰਜ ਕੀਤਾ ਜਾ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸਨੂੰ ਸਿੰਗਲ ਚਾਰਜ ’ਚ 500 ਕਿਲੋਮੀਟਰ ਤਕ ਚਲਾਇਆ ਜਾ ਸਕਦਾ ਹੈ। 

PunjabKesari

Pravaig ਦਾ ਕਹਿਣਾ ਹੈ ਕਿ Veer EV ਦੀ ਬੈਟਰੀ ਦੀ ਲਾਈਫ 10 ਲੱਖ ਕਿਲੋਮੀਟਰ ਤੋਂ ਜ਼ਿਆਦਾ ਹੈ ਜੋ ਰੱਖਿਆ ਉਦੇਸ਼ਾਂ ਲਈ ਬਣਾਈ ਗਈ ਕਾਰ ਲਈ ਇਕ ਵੱਡੀ ਵਿਸ਼ੇਸ਼ਤਾ ਹੋ ਸਕਦੀ ਹੈ। ਇਸ ਗੱਡੀ ਨੂੰ ਕਲੋਜ਼ਡ-ਕੈਬਿਨ ਡਿਜ਼ਾਈਨ ਲਈ ਵੀ ਬਣਾਇਆ ਜਾ ਸਕਦਾ ਹੈ। ਵੀਰ ਈ.ਵੀ. ਦੇ ਇੰਟੀਰੀਅਰ ਨੂੰ ਸਰਲ ਰੱਖਿਆ ਗਿਆ ਹੈ, ਜਿਸ ਵਿਚ ਸਾਰੇ ਕੰਟਰੋਲ ਟੱਚਸਕਰੀਨ ’ਤੇ ਮੌਜੂਦ ਹਨ। ਇਸ ਇਲੈਕਟ੍ਰਿਕ ਐੱਸ.ਯੂ.ਵੀ. ਨੂੰ ਲੋੜ ਦਿ ਹਿਸਾਬ ਨਾਲ ਕਸਟਮਾਈਜ਼ ਕੀਤਾ ਜਾ ਸਕਦਾ ਹੈ। 


author

Rakesh

Content Editor

Related News