ਜਿਓ ਐਪ ''ਚ ਸੇਵ ਹੋ ਜਾਂਦੀਆਂ ਹਨ ਤੁਹਾਡੀਆਂ ਪਰਸਲਨ ਗੱਲਾਂ, 1 ਮਿੰਟ ''ਚ ਇਸ ਤਰ੍ਹਾਂ ਕਰੋ ਹਿਸਟਰੀ ਡਲੀਟ
Wednesday, Dec 07, 2016 - 12:35 PM (IST)

ਜਲੰਧਰ- ਤੁਹਾਨੂੰ ਸ਼ਾਇਦ ਪਤਾ ਨਾ ਹੋਵੇ ਕਿ ਰਿਲਾਂਇੰਸ ਜਿਓ ਪੈਕੇਜ ''ਚ ਕੁਝ ਐਪਸ ਦਿੱਤੀਆਂ ਹਨ। ਜਿਸ ''ਚ ਜਿਓ ਚੈਟ ਐਪ ਵੀ ਸ਼ਾਮਿਲ ਹੈ। ਇਸ ਐਪ ਨਾਲ ਯੂਜ਼ਰ ਫਰੀ SMS, ਵਾਇਸ ਕਾਲ ਅਤੇ ਵੀਡੀਓ ਕਾਲ ਕਰ ਸਕਦਾ ਹੈ। ਯੂਜ਼ਰ ਇਕੱਲੇ ਜਾਂ ਗਰੁੱਪ ''ਚ ਚੈਟ ਕਰਨ ਨਾਲ ਹੀ ਟਾਡਾ ਵੀ ਸ਼ੇਅਰ ਕਰ ਸਕਦੇ ਹਨ। ਮੈਸੇਜ਼ਿੰਗ ਤੋਂ ਇਲਾਵਾ ਯੂਜ਼ਰ ਕਾਂਨਫ੍ਰੈਂਸ ਕਾਲ ਵੀ ਕਰ ਸਕਦੇ ਹਨ। ਇੰਨਾ ਹੀ ਨਹੀਂ ਜਿਓ ਚੈਟ ਦੇ ਕਈ ਤਰ੍ਹਾਂ ਦੇ ਚੈਨਲਸ ਨਾਲ ਲੇਟੈਸਟ ਨਿਊਜ਼, ਆਫਰਸ ਅਤੇ ਕੰਟੇਂਟ ਆਦਿ ਵੀ ਲੈ ਸਕਦੇ ਹਨ। ਹੁਣ ਕਾਫੀ ਸਾਰੇ ਲੋਕ ਇਸ ਐਪ ਦਾ ਇਲਤੇਮਾਲ ਕਰ ਰਹੇ ਹਨ ਪਰ ਉਹ ਇਹ ਨਹੀਂ ਜਾਣਦੇ ਕਿ ਇਸ ਐਪ ਦੀ ਹਿਸਟਰੀ ਕਿਸ ਤਰ੍ਹਾਂ ਡਲੀਟ ਕਰਾਂਗੇ। ਇੱਥੇ ਅਸੀਂ ਤੁਹਾਨੂੰ ਇਹ ਚੈਟ ਹਿਸਟਰੀ ਡਲੀਟ ਕਰਨ ਦੇ ਤਰੀਕੇ ਦੱਸਣ ਜਾ ਰਹੇ ਹਾਂ।
ਇਸ ਤਰ੍ਹਾਂ ਕਰੋ ਹਿਸਟਰੀ ਡਲੀਟ-
1. ਸਭ ਤੋਂ ਪਹਿਲਾਂ ਜਿਓ ਚੈਟ ਐਪ ਖੋਲੋ। ਜਿੱਥੇ ਤੁਹਾਨੂੰ ਰਾਈਟ ਸਾਈਟ ''ਚ More ਦਾ ਆਪਸ਼ਨ ਦਿਖਾਈ ਦੇਵੇਗਾ।
2. More ''ਚ ਜਾਣ ''ਤੇ ਤੁਹਾਨੂੰ Setting ਦਾ ਆਪਸ਼ਨ ਨਜ਼ਰ ਆਵੇਗਾ। ਹੁਣ Setting ''ਚ ਜਾਓ।
3. Setting ''ਚ ਜਾਣ ''ਤੇ Security and Privacy ਦੇ ਨੀਚੇ ਤੁਹਾਨੂੰ 3lear all chat history ਦਾ ਆਪਸ਼ਨ ਮਿਲੇਗਾ ਇਸ ''ਤੇ ਟੈਪ ਕਰੋ।
4. ਟੈਪ ਕਰਨ ''ਤੇ ਤੁਹਾਡੇ ਕੋਲੋ ਦੋਬਾਰਾ ਮੈਸੇਜ਼ਿੰਗ ''ਚ ਪੁੱਛਿਆ ਜਾਵੇਗਾ ਕਿ ਤੁਸੀਂ chat history ਡਲੀਟ ਕਰਨਾ ਚਾਹੁੰਦੇ ਹੋ ਜਾਂ ਨਹੀਂ। Yes ਕਰਨ ''ਤੇ ਤੁਹਾਡੀ ਚੈਟ ਡਲੀਟ ਹੋ ਜਾਵੇਗੀ।