Facebook ''ਤੇ ਪੋਸਟ ਦੇ ਨਾਲ ਵੀਡੀਓ ਨੂੰ ਵੀ ਕਰ ਸਕੋਗੇ ਤੇਜ਼ੀ ਨਾਲ ਆਪਣੀ ਭਾਸ਼ਾ ''ਚ Translate

05/11/2017 10:58:41 AM

ਜਲੰਧਰ-Facebook ਦਾ ਕਹਿਣਾ ਹੈ ਕਿ ਕੰਪਨੀ ਦੇ ਖੋਜਕਾਰ ਨੇ Artificial intelligence ਦਾ ਉਪਯੋਗ ਕਰਨ ਦੇ ਲਈ ਆਪਣੇ ਸੋਸ਼ਲ ਨੈੱਟਵਰਕ ''ਤੇ ਕੰਟੇਂਟ ਦਾ ਤੇਜ਼ੀ ਨਾਲ ਹੋਰ ਜਿਆਦਾ ਸਹੀ ਢੰਗ ਨਾਲ ਅਨੁਵਾਦ ਕਰਨ ਲਈ ਇਕ ਨਵਾਂ ਤਰੀਕਾ ਕੱਢਿਆ ਹੈ। ਇਸ ਦਾ ਮਤਲਬ ਇਹ ਕਿਹਾ ਜਾ ਸਕਦਾ ਹੈ ਕਿ ਫੇਸਬੁਕ ਯੂਜ਼ਰ ਨਾ ਕੇਵਲ ਪੋਸਟ ਬਲਕਿ ਵੀਡੀਉ ਨੂੰ ਵੀ ਆਪਣਾ ਪਸੰਦ ਦੀ ਭਾਸ਼ਾ ''ਚ ਤੁਰੰਤ ਅਨੁਵਾਦ  ਕਰ ਸਕਦੇ ਹੈ। ਫੇਸਬੁਕ ਪਹਿਲਾਂ ਹੀ 45 ਤੋਂ ਜਿਆਦਾ ਭਾਸ਼ਾਵਾ ''ਚ ਪੋਸਟ ਅਨੁਵਾਦ ਕਰਦਾ ਹੈ। ਪਰ CEO Mark Zuckerberg ਦਾ ਕਹਿਣਾ ਹੈ ਕਿ ਹੁਣ ਵੀ '' ਬਹੁਤ ਕੁਝ ਕਰਨਾ ਬਾਕੀ ਹੈ।''

 

ਫੇਸਬੁਕ ਦੁਆਰਾ ਆਪਣੇ ਤਰੀਕੇ ਨੂੰ ਸਰਵਜਨਿਕ :

ਹਾਲ ਹੀ ''ਚ ਫੇਸਬੁਕ ਨੇ ਖੋਜ ਕੀਤੀ ਅਤੇ ਇਸਦੇ ਤਰੀਕਿਆਂ ਨੂੰ ਸਰਵਜਨਿਕ ਰੂਪ ''ਚ ਉਪਲੱਬਧ ਕਰਵਾਇਆ ਹੈ ਤਾਂ ਜੋ ਡਿਵੈਲਪਰਸ ਅਤੇ ਹੋਰ ਲੋਕ ਇਸ ਦਾ ਅਨੁਵਾਦ ਹੋਰ ਭਾਸ਼ਾ ਦੇ ਉਪਕਰਣ ਬਣਾਉਣ ਦੇ ਲਈ ਉਪਯੋਗ ਕਰ ਸਕਦੇ ਹੈ। ਟਰਾਂਸਲੇਸ਼ਨ ਦੇ ਇਲਾਵਾ ਇਸ ਨੂੰ Chats-Bots ਦੇ ਲਈ ਵੀ ਉਪਯੋਗ ਕੀਤਾ ਜਾ ਸਕਦਾ ਹੈ। ਉਦਾਹਰਣ ਦੇ ਲਈ ਹੋਰ ਭਾਸ਼ਾ ਅਧਾਰਿਤ ਕੰਮਾਂ ਦੇ ਲਈ ਵੀ ਇਸ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ। 

ਇਹ ਵਿਧੀ Convolutional neural ਨੈੱਟਵਰਕ ਦਾ ਉਪਯੋਗ ਕਰਦੀ ਹੈ। ਇਹ ਇਕ ਅਜਿਹੀ ਟੈਕਨਾਲੋਜੀ ਹੈ ਜਿਸ ਨੂੰ ਪਹਿਲਾਂ ਤੋਂ ਹੀ ਇਮੇਜ਼ ਪ੍ਰੋਸੈਸਿੰਗ ਅਤੇ ਹੋਰ ਪ੍ਰਕਾਰ ਦੀ ਮਸ਼ੀਨ ਲਰਨਿੰਗ ਦੇ ਲਈ ਉਪਯੋਗ ਕੀਤਾ ਜਾ ਚੁੱਕਾ ਹੈ।

 

ਹਿੰਦੀ ਟਰਾਂਸਲੇਸ਼ਨ ਦਾ ਫੀਚਰ ਵੀ ਹੈ ਮੌਜੂਦ:

ਤੁਹਾਨੂੰ ਦੱਸਿਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਫੇਸਬੁਕ ਆਪਣੇ ਭਾਰਤੀ ਖਪਤਕਾਰਾਂ ਦੇ ਲਈ ਇਕ ਫੀਚਰ ਲੈ ਕੇ ਆਇਆ ਸੀ। ਇਹ ਫੀਚਰ ਹਿੰਦੀ ਟਰਾਂਸਲੇਸ਼ਨ ਦਾ ਸੀ। ਇਹ ਇਕ ਅਜਿਹਾ ਫੀਚਰ ਹੈ ਜਿਸ ਰਾਹੀਂ  ਇੰਗਲਿਸ਼ ''ਚ ਟਾਇਪ ਕਰਨ ''ਤੇ ਟੈਕਸਟ ਆਪਣੇ ਆਪ ਦੇਵਨਗਰੀ ਭਾਸ਼ਾ ''ਚ ਚੇਂਜ ਹੋ ਜਾਵੇਗਾ। ਇਹ ਅਪਡੇਟ ਖਾਸ ਹਿੰਦੀ ਲਿਖਣ ਵਾਲਿਆ ਦੇ ਲਈ ਲਿਆਦਾ ਗਿਆ ਸੀ। ਐਂਡਰਾਈਡ ਸਮਾਰਟਫੋਨਸ ਦੇ ਲਈ ਫੇਸਬੁਕ ਐਪ ''ਚ ਇਕ ਲਾਈਟ ਵਰਜ਼ਨ ਦਾ ਹਿੰਦੀ ਐਡੀਟਰ ਪੇਸ਼ ਕੀਤਾ ਗਿਆ ਸੀ ਜਿਸ ਦੇ ਬਾਅਦ ਇੰਗਲਿਸ਼ ਕੀਬੋਰਡ ਦੇ ਰਾਹੀਂ ਹਿੰਦੀ ਵੀ ਟਾਇਪ ਕੀਤੀ ਜਾ ਸਕਦੀ ਹੈ। ਇਸ ਦੇ ਲਈ ਤੁਹਾਨੂੰ ਅਲੱਗ ਤੋਂ ਹਿੰਦੀ ਕੀਬੋਰਡ ਡਾਊਨਲੋਡ ਕਰਨ ਦੀ ਜਰੂਰਤ ਨਹੀਂ ਹੈ।  

 

ਕਿਵੇਂ ਕੰਮ ਕਰਦਾ ਹੈ ਇਹ ਫੀਚਰ?

1. ਫੇਸਬੁਕ ''ਚ ਪੋਸਟ ਲਿਖਦੇ ਸਮੇਂ ਤੁਹਾਨੂੰ  ਟੈਕਸਟ ਫੀਲਡ ਦੇ ਨੀਚੇ ਕੀਬੋਰਡ ਵੀ ਦਿਸੇਗਾ ਜਿਸ ''ਤੇ ਕਲਿੱਕ ਕਰਦੇ  ਹੀ ਹਿੰਦੀ ਐਡੀਟਰ ਦੇ ਰਾਹੀਂ ਤੁਸੀਂ ਹਿੰਦੀ ''ਚ ਟਾਇਪ ਕਰ ਸਕੋਗੇ। ਇਹ ਹੀ ਨਹੀਂ ਤੁਸੀਂ ਇੰਗਲਿਸ਼ ''ਚ ਹੀ ਕਿਉ ਨਾ ਲਿਖ ਰਹੇ ਹੈ ਫੇਸਬੁਕ ਉਨ੍ਹਾਂ ਰੋਮਨ ਕੈਰੇਕਟਰ ਨੂੰ ਹਿੰਦੀ ''ਚ ਟਰਾਂਸਲੇਟ ਕਰ ਦੇਣਗੇ।

2. ਹਾਲਾਂਕਿ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਉਸ ਟਰਾਂਸਲੇਟਿਡ ਸਟੇਟੇਸ ਨੂੰ ਹੀ ਪੋਸਟ ਕਰੋ। ਜੇਕਰ ਤੁਸੀਂ ਟਰਾਂਸਲੇਸ਼ਨ ਤੋਂ ਖੁਸ਼ ਨਹੀਂ ਹੈ ਤਾਂ ਤੁਸੀਂ ਉਸ ਨੂੰ ਚੇਂਜ ਕਰ ਸਕਦੇ ਹੈ। ਤੁਹਾਨੂੰ ਕੀਬੋਰਡ ਆਈਕਨ ਦੇ ਖੱਬੇ ਪਾਸੇ ''ਤੇ ਟਾਇਪ ਕਰਨਾ ਹੋਵੇਗਾ।

3. ਇਸ ਦੇ ਇਲਾਵਾ ਤੁਸੀਂ ਆਪਣੇ ਸਟੇਟਸ ''ਚ ਮੈਚਿੰਗ ਵਰਡਸ ਵੀ ਲੱਭ ਸਕਦੇ ਹੈ। ਇਸ ਦੇ ਲਈ ਤੁਹਾਨੂੰ 3 ਡਾਟਸ ''ਤੇ ਕਲਿੱਕ ਕਰਨਾ ਹੋਵੇਗਾ। ਕਲਿੱਕ ਕਰਦੇ ਹੀ ਤੁਹਾਨੂੰ ਬਹੁਤ ਸਾਰੇ ਆਪਸ਼ਨ ਦਿਖਾਈ ਦੇਣਗੇ ਜਿਸ ''ਚ ਤੁਸੀਂ ਵਰਡਸ ਨੂੰ ਸਲੈਕਟ ਕਰ ਸਕਦੇ ਹੈ।


Related News