Portronics ਨੇ ਭਾਰਤ ’ਚ ਲਾਂਚ ਕੀਤਾ ਵਾਇਰਲੈੱਸ ਨੈੱਕਬੈਂਡ ਹੈੱਡਫੋਨ, ਜਾਣੋ ਕੀਮਤ

Friday, Dec 11, 2020 - 05:50 PM (IST)

Portronics ਨੇ ਭਾਰਤ ’ਚ ਲਾਂਚ ਕੀਤਾ ਵਾਇਰਲੈੱਸ ਨੈੱਕਬੈਂਡ ਹੈੱਡਫੋਨ, ਜਾਣੋ ਕੀਮਤ

ਗੈਜੇਟ ਡੈਸਕ– ਪੋਰਟੇਬਲ ਕੰਜ਼ਿਊਮਰ ਇਲੈਕਟ੍ਰੋਨਿਕ ਕੰਪਨੀ ਪੋਟ੍ਰੋਨਿਕਸ ਨੇ ਭਾਰਤ ’ਚ ਆਪਣਾ ਨਵਾਂ ਪ੍ਰੋਡਕਟ Harmonics 300 ਵਾਇਰਲੈੱਸ ਸਪੋਰਟਸ ਨੈੱਕਬੈਂਡ ਲਾਂਚ ਕੀਤਾ ਹੈ। ਇਸ ਨੈੱਕਬੈਂਡ ’ਚ ਐੱਚ.ਡੀ. ਸਟੀਰੀਓ ਸਾਊਂਡ ਨਾਲ ਐਕਟਿਵ ਨੌਇਜ਼ ਕੈਂਸੀਲੇਸ਼ਨ ਵਰਗੇ ਫੀਚਰਜ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਨੈੱਕਬੈਂਡ ’ਚ ਦਮਦਾਰ ਬੈਟਰੀ ਵੀ ਮਿਲਦੀ ਹੈ ਜੋ ਸਿੰਗਲ ਚਾਰਜ ’ਚ 8 ਘੰਟਿਆਂ ਦਾ ਬੈਟਰੀ ਬੈਕਅਪ ਦਿੰਦੀ ਹੈ। ਪੋਟ੍ਰੋਨਿਕਸ Harmonics 300 ਨੈੱਕਬੈਂਡ ’ਚ ਸ਼ਾਨਦਾਰ ਸਾਊਂਡ ਲਈ 10mm ਦੇ ਡ੍ਰਾਈਵਰਸ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇਸ ਨੈੱਕਬੈਂਡ ’ਚ ਵੌਇਸ ਅਸਿਸਟੈਂਟ ਦੀ ਸੁਪੋਰਟ ਵੀ ਦਿੱਤੀ ਗਈ ਹੈ। 

ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਕੰਪਨੀ ਨੇ Portronics Harmonics 300 ਨੈੱਕਬੈਂਡ ’ਚ ਕੁਨੈਕਟੀਵਿਟੀ ਲਈ ਬਲੂਟੂਥ 5.0 ਮਿਲਦਾ ਹੈ। ਇਸ ਸਪੋਰਟਸ ਨੈੱਕਬੈਂਡ ਨੂੰ IPX4 ਦੀ ਰੇਟਿੰਗ ਮਿਲੀ ਹੋਈ ਹੈ ਮਤਲਬ ਇਹ ਹੈ ਕਿ ਇਹ ਨੈੱਕਬੈਂਡ ਵਾਟਰ ਅਤੇ ਡਸਟ ਪਰੂਫ ਵੀ ਹੈ। 

ਕੀਮਤ ਤੇ ਉਪਲੱਬਧਤਾ
Portronics Harmonics 300 ਨੈੱਕਬੈਂਡ ਦੀ ਕੀਮਤ 2,999 ਰੁਪਏ ਹੈ ਅਤੇ ਇਹ ਸਪੋਰਟਸ ਨੈੱਕਬੈਂਡ ਨੀਲੇ ਤੇ ਪੀਲੇ ਰੰਗ ’ਚ ਮਿਲੇਗਾ। ਇਸ ਨੈੱਕਬੈਂਡ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਅਤੇ ਈ-ਕਾਮਰਸ ਸਾਈਟ ਤੋਂ ਖ਼ਰੀਦਿਆ ਜਾ ਸਕਦਾ ਹੈ। 


author

Rakesh

Content Editor

Related News