ਬਿਲਟ-ਇਨ ਮਾਇਕ੍ਰੋਫੋਨ ਨਾਲ ਆਨਲਾਈਨ ਉਪਲੱਬਧ ਹੋਏ Aural 202 ਹੈੱਡਫੋਨਜ਼
Friday, Sep 16, 2016 - 01:13 PM (IST)

ਜਲੰਧਰ- ਪੋਟ੍ਰੋਨਿਕਸ ਨੇ ਬਾਜ਼ਾਰ ''ਚ ਆਪਣਾ ਨਵਾਂ ਹੈੱਡਫ਼ੋਨ ਓਰਲ 202 ਪੇਸ਼ ਕੀਤਾ ਹੈ। ਫੀਚਰਸ ਦੀ ਗੱਲ ਕਰੀਏ ਤਾਂ ਇਸ ਹੈੱਡਫ਼ੋਨ ''ਚ ਇਕ ਬਿਲਟ-ਇਨ ਮਾਇਕ੍ਰੋਫ਼ੋਨ ਮੌਜੂਦ ਹੈ। ਇਸ ''ਚ ਇਕ 1.5 ਮੀਟਰ ਬਰੈਂਡੇਡ ਕਾਰਡ ਵੀ ਦਿੱਤੀ ਗਈ ਹੈ। ਇਸ ''ਚ ਮੌਜੂਦ ਪੈਡੇਡ ਈਅਰ-ਕਪਸ ਨੂੰ ਫੋਲਡ ਕੀਤਾ ਜਾ ਸਕਦਾ ਹੈ, ਜਿਸ ਦੀ ਵਜ੍ਹਾ ਨਾਲ ਇਸ ਨੂੰ ਕਿਤੇ ਵੀ ਆਪਣੇ ਨਾਲ ਲੈ ਜਾਣਾ ਬਹੁਤ ਹੀ ਆਰਾਮਦਾਇਕ ਹੈ। ਇਨ੍ਹਾਂ ਹੈੱਡਫੋਨਸ ਦੀ ਕੀਮਤ 899 ਰੁਪਏ ਹੈ।
ਪੋਟ੍ਰੋਨਿਕਸ ਓਰਲ 202 ਬਲੂ, ਰੈੱਡ ਅਤੇ ਗਰੇ ਰੰਗ ''ਚ ਉਪਲੱਬਧ ਹੈ ਅਤੇ ਇਨ੍ਹਾਂ ਨੂੰ ਆਨਲਾਈਨ ਸ਼ਾਪਿੰਗ ਵੈੱਬਸਾਈਟ ਐਮਾਜ਼ਾਨ ਤੋਂ ਖ਼ਰੀਦਿਆ ਜਾ ਸਕਦਾ ਹੈ। ਇਹ ਸਿਰਫ ਐਮਾਜ਼ਾਨ ''ਤੇ ਹੀ ਸੇਲ ਲਈ ਉਪਲੱਬਧ ਹਨ। ਕੰਪਨੀ ਦਾ ਕਹਿਣਾ ਹੈ ਕਿ, ਇਹ ਨਵੇਂ ਹੈੱਡਫੋਨਸ ਕਲਾਸ-ਕਲੈਰਿਟੀ-ਕੰਫਰਟ ਦਾ ਇਕ ਬੇਜੋੜ ਮੇਲ ਹੈ। ਇਸ ਨੂੰ ਆਪਣੇ ਨਾਲ ਕਿਤੇ ਵੀ ਲੈ ਜਾਣਾ ਬਹੁਤ ਹੀ ਸੌਖਾ ਹੈ।