Pornhub ਬਣਾਉਣਾ ਚਾਹੁੰਦੀ ਏ ਟਵਿਟਰ ਦੀ Vine ਸਰਵਿਸ ਨੂੰ ਪੋਰਨ ਸਾਈਟ
Saturday, Oct 29, 2016 - 03:40 PM (IST)

ਜਲੰਧਰ : ਟਵਿਟਰ ਦੀ ਸ਼ਾਰਟ ਵੀਡੀਓ ਐਪ ਵਾਈਨ ਦੇ ਬੰਦ ਹੋਣ ਦੀ ਗੱਲ ਸਾਹਮਣੇ ਆਉਂਦਿਆਂ ਹੀ ਮਸ਼ਹੂਰ ਅਡਲਟ ਸਾਈਟ ਪੋਰਨ ਹੱਬ ਨੇ ਇਕ ਬਿਆਨ ਦਿੱਤਾ ਹੈ ਜਿਸ ਅਨੁਸਾਰ ਪੋਰਨ ਹੱਬ ਵਾਈਨ ਨੂੰ ਖਰੀਦਣ ਦੀ ਪੇਸ਼ਕਸ਼ ਕਰ ਰਹੀ ਹੈ। ਪੋਰਨ ਹੱਬ ਨੇ ਟਵਿਟਰ ਦੇ ਸੀ. ਈ. ਓ. ਜੈਕ ਡੋਰਸੀ ਨੂੰ ਇਕ ਪੱਤਰ ਰਾਹੀਂ ਇਹ ਆਫਰ ਦਿੱਤੀ ਹੈ। ਅਡਲਟ ਸਾਈਟ ਨੇ ਪੱਤਰ ''ਚ ਲਿਖਿਆ ਕਿ ਪੋਰਨ ਹੱਬ ''ਤੇ 60 ਮਿਲੀਅਨ ਯੂਜ਼ਰ ਹਰ ਰੋਜ਼ ਵਿਜ਼ਿਟ ਕਰਦੇ ਹਨ ਤੇ ਅਸੀਂ ਵਾਈਨ ਨੂੰ ਖਰੀਦਣ ਦੀ ਪੇਸ਼ਕਸ਼ ਕਰਦੇ ਹਾਂ ਤੇ ਇਸ ਦੇ ਬਦਲੇ ਇਕ ਮੋਟੀ ਰਕਮ ਦੀ ਦੇਣ ਨੂੰ ਤਿਆਰ ਹਾਂ। ਕਈ ਲੋਕ ਇਸ ਨੂੰ ਪੋਰਨ ਹੱਬ ਦਾ ਪਬਲੀਸਿਟੀ ਸਟੰਟ ਕਹਿ ਰਹੇ ਹਨ। ਇਸ ਪੱਤਰ ''ਚ ਪੋਰਨ ਹੱਬ ਦੇ ਸੀ. ਈ. ਓ. ਕੋਰਨੀ ਨੇ ਸਾਫ ਲਿਖਿਆ ਹੈ ਕਿ ਉਹ ਵਾਈਨ ਨੂੰ ਪੋਰਨ ਸਾਈਟ ਬਣਾਉਣਾ ਚਾਹੁੰਦਾ ਹੈ। ਤੇ ਇਸ ਪੱਤਰ ਦੇ ਅੰਤ ''ਚ ਉਨ੍ਹਾਂ ਡੋਰਸੀ ਨੂੰ ਇਸ ਆਫਰ ''ਤੇ ਗੌਰ ਕਰਨ ਲਈ ਕਿਹਾ ਹੈ।