ਗੂਗਲ ਦੀ ਇਕ ਗਲਤੀ ਨਾਲ ਪੋਰਨ ਕੰਟੈਂਟ ਨਾਲ ਭਰ ਗਿਆ ਹੈ YouTube

01/19/2017 4:06:26 PM

ਜਲੰਧਰ- ਯੂਟਿਊਬ ''ਤੇ ਉਂਝ ਤਾਂ ਸੈਕਸ਼ੁਅਲ ਕੰਟੈਂਟ ਲਈ ਸਖਤ ਨਿਯਮ ਹਨ, ਪਰ ਗੂਗਲ ਦੀ ਇਹ ਸਰਵਿਸ ਪੋਰਨ ਵੀਡੀਓਜ਼ ਨਾਲ ਭਰ ਗਈ ਹੈ। ਯੂਟਿਊਬ ''ਤੇ ਨਾ ਸਿਰਫ ਪੋਰਨ ਵੀਡੀਓਜ਼ ਅਪਲੋਡ ਕੀਤੀਆਂ ਜਾ ਰਹੀਆਂ ਹਨ ਸਗੋਂ ਕਾਪੀਰਾਈਟਸ ਦਾ ਉਲੰਘਣ ਪਾਈਰੇਟਿਡ ਕੰਟੈਂਟ ਵੀ ਪਾਇਆ ਜਾ ਰਿਹਾ ਹੈ। ਇਹ ਸਭ ਗੂਗਲ ਦੀ ਇਕ ਗਲਤੀ ਕਾਰਨ ਹੋ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਯੂਟਿਊਬ ''ਤੇ ਜਿਵੇਂ ਹੀ ਕੋਈ ਵੀਡੀਓ ਅਪਲੋਡ ਕੀਤੀ ਜਾਂਦੀ ਹੈ ਤਾਂ ਗੂਗਲ ਦੀ ਹੋਸਟਿੰਗ ਸਰਵਿਸ ਉਸ ਨੂੰ Content-ID ਸਾਫਟਵੇਅਰ ਨਾਲ ਸਕੈਨ ਕਰਦੀ ਹੈ। ਇਸ ਵੀਡੀਓ ਨੂੰ ਕਾਪੀਰਾਈਟਿਡ ਮਟੀਰੀਅਲ ਨਾਲ ਵੀ ਕੰਪੇਅਰ ਕੀਤਾ ਜਾਂਦਾ ਹੈ। ਇਸੇ ਪ੍ਰਕਿਰਿਆ ਦੌਰਾਨ ਉਸ ਕੰਟੈਂਟ ਨੂੰ ਹਟਾ ਦਿੱਤਾ ਜਾਂਦਾ ਹੈ, ਜੋ ਵੈੱਬਸਾਈਟ ਦੇ ਸਖਤ ਐਂਟੀ-ਸੈਕਸ ਨਿਯਮਾਂ ''ਤੇ ਸਹੀ ਨਹੀਂ ਉਤਰਦੇ। 
ਜ਼ਿਕਰਯੋਗ ਹੈ ਕਿ ਇਸ ਪੂਰੀ ਪ੍ਰਕਿਰਿਆ ਨੂੰ ਤਾਂ ਹੀ ਫਾਲੋ ਕੀਤਾ ਜਾਂਦਾ ਹੈ ਜਦੋਂ ਵੀਡੀਓ ਪਬਲਿਕਲੀ ਪਬਲਿਸ਼ ਹੋਣੀ ਹੁੰਦੀ ਹੈ। ਜਦੋਂ ਵੀਡੀਓਜ਼ ਨੂੰ ਪਬਲਿਕ ਵਿਊਇੰਗ ਲਈ ਅਪਲੋਡ ਨਹੀਂ ਕੀਤਾ ਜਾਂਦਾ ਤਾਂ ਵੈੱਬਸਾਈਟ ਲਈ ਇਕ ਤਰ੍ਹਾਂ ਦਾ ਚੋਰ ਦਰਵਾਜ਼ਾ ਬਣ ਜਾਂਦਾ ਹੈ। ਇਸ ਤਰ੍ਹਾਂ ਨਾਲ ਕੁਝ ਵੀ ਅਪਲੋਡ ਕੀਤਾ ਜਾਵੇ, ਉਸ ਨੂੰ ਫਿਲਟਰ ਆਊਟ ਨਹੀਂ ਕੀਤਾ ਜਾਂਦਾ। ਇਸ ਤਰੀਕੇ ਨਾਲ ਅਪਲੋਡ ਕੀਤੀ ਗਈ ਵੀਡੀਓ ਭਲੇ ਹੀ ਯੂਟਿਊਬ ''ਤੇ ਸਰਚ ਕਰਨ ''ਤੇ ਨਹੀਂ ਮਿਲਦੀ, ਪਰ ਇਨ੍ਹਾਂ ਨੂੰ ਦੂਆਂ ਵੈੱਬਸਾਈਟਾਂ ਦੁਆਰਾ ਯੂਟਿਊਬ ਪਲੇਅਰ ਦੀ ਮਦਦ ਨਾਲ ਅੰਬੈਡ ਕੀਤਾ ਜਾ ਸਕਦਾ ਹੈ ਅਤੇ ਇਥੇ ਇਨ੍ਹਾਂ ਨੂੰ ਕੋਈ ਵੀ ਦੇਖ ਸਕਦਾ ਹੈ। 
ਅੰਗਰੇਜੀ ਵੈੱਬਸਾਈਟ ''ਡੇਲੀਸਟਾਰ'' ਦੀ ਇਕ ਰਿਪੋਰਟ ਮੁਤਾਬਕ, ਅਡਲਟ ਕੰਟੈਂਟ ਬਣਾਉਣ ਵਾਲੀ ਕੈਲੀਫੋਰਨੀਆ ਦੀ ਕੰਪਨੀ ਡਰੀਮਰੂਮ ਪ੍ਰੋਡਕਸ਼ਨ ਦਾ ਕਹਿਣਾ ਹੈ ਕਿ ਸਾਡਾ ਕੰਟੈਂਟ ਡਾਊਨਲੋਡ ਕਰਕੇ ਯੂਟਿਊਬ ''ਤੇ ਪਾਇਆ ਜਾ ਰਿਹਾ ਹੈ। ਸਾਡੇ ਵੱਲੋਂ ਯੂਟਿਊਬ ਨੂੰ ਇਸ ਬਾਰੇ ''ਚ ਦੱਸਿਆ ਵੀ ਜਾਂਦਾ ਹੈ ਪਰ ਉਨ੍ਹਾਂ ਵੱਲੋਂ ਬਹੁਤ ਦੇਰ ਨਾਲ ਜਵਾਬ ਆਉਂਦਾ ਹੈ। ਪੋਰਨ ਕੰਟੈਂਟ ਤੋਂ ਇਲਾਵਾ ਹੋਰ ਤਰ੍ਹਾਂ ਦੇ ਪਾਈਰੇਟਿਡ ਕੰਟੈਂਟ ਜਿਵੇਂ, ਮੂਵੀਜ਼ ਆਦਿ ਨੂੰ ਵੀ ਯੂਟਿਊਬ ''ਤੇ ਇਸੇ ਤਰ੍ਹਾਂ ਅਪਲੋਡ ਕੀਤਾ ਜਾ ਰਿਹਾ ਹੈ। ਉਂਝ ਤਾਂ ਯੂਟਿਊਬ ਇਨ੍ਹਾਂ ਵੀਡੀਓਜ਼ ਨੂੰ ਸਮੇਂ-ਸਮੇਂ ''ਤੇ ਹਟਾ ਦਿੰਦੀ ਹੈ ਪਰ ਅਜਿਹਾ ਤਾਂ ਹੀ ਹੁੰਦਾ ਹੈ ਜਦੋਂ ਕੋਈ ਸ਼ਿਕਾਇਤ ਕਰਦਾ ਹੈ।

Related News