64MP ਕੈਮਰੇ ਵਾਲਾ POCO ਦਾ ਸਸਤਾ 5G ਫੋਨ ਲਾਂਚ, ਮਿਲੇਗੀ 5000mAh ਦੀ ਬੈਟਰੀ

Monday, Mar 28, 2022 - 04:20 PM (IST)

ਗੈਜੇਟ ਡੈਸਕ– ਪੋਕੋ ਨੇ ਭਾਰਤੀ ਬਾਜ਼ਾਰ ’ਚ ਆਪਣਾ ਨਵਾਂ ਸਮਾਰਟਫੋਨ ਲਾਂਚ ਕਰ ਦਿੱਤੀ ਹੈ। ਇਹ ਹੈਂਡਸੈੱਟ ਕਿਫਾਇਤੀ ਕੀਮਤ ’ਚ ਲਾਂਚ ਹੋਇਆ ਹੈ। ਇਸ ਵਿਚ 64 ਮੈਗਾਪਿਕਸਲ ਦੇ ਪ੍ਰਾਈਮਰੀ ਲੈੱਨਜ਼ ਵਾਲਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਡਿਵਾਈਸ ਨੂੰ ਪਾਵਰ ਦੇ ਲਈ 5000mAh ਦੀ ਬੈਟਰੀ ਦਿੱਤੀ ਗਈ ਹੈ ਜੋ 67W ਦੀ ਚਾਰਜਿੰਗ ਨਾਲ ਆਉਂਦੀ ਹੈ। ਪੋਕੋ ਇਸ ਫੋਨ ਨੂੰ ਗਲੋਬਲ ਬਾਜ਼ਾਰ ’ਚ ਪਹਿਲਾਂ ਹੀ ਲਾਂਚ ਕਰ ਚੁੱਕੀ ਹੈ। ਕੰਪਨੀ ਨੇ ਇਸਨੂੰ MWC 2022 ’ਚ ਲਾਂਚ ਕੀਤਾ ਸੀ। ਹਾਲਾਂਕਿ, ਭਾਰਤੀ ਬਾਜ਼ਾਰ ’ਚ ਇਹ ਫੋਨ ਕੁਝ ਬਦਲਾਅ ਨਾਲ ਲਾਂਚ ਹੋਇਆ ਹੈ। ਆਓ ਜਾਣਦੇ ਹਾਂ ਇਸ ਦੇ ਫੀਚਰਜ਼ ਅਤੇ ਦੂਜੀਆਂ ਖ਼ਾਸ ਗੱਲਾਂ।

POCO X4 Pro 5G ਦੀ ਕੀਮਤ ਅਤੇ ਲਾਂਚ ਆਫਰ
ਪੋਕੋ ਨੇ ਇਸ ਫੋਨ ਨੂੰ ਤਿੰਨ ਕੰਫੀਗ੍ਰੇਸ਼ਨ ’ਚ ਲਾਂਚ ਕੀਤਾ ਹੈ। POCO X4 Pro 5G ਦੇ ਬੇਸ ਵੇਰੀਐਂਟ ਯਾਨੀ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 18,999 ਰੁਪਏ ਹੈ। ਉੱਥੇ ਹੀ ਇਸਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 19,999 ਰੁਪਏ ਹੈ, ਜਦਕਿ ਹੈਂਡਸੈੱਟ ਦਾ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲਾ ਮਾਡਲ 21,999 ਰੁਪਏ ਦਾ ਹੈ। 

ਇਸ ’ਤੇ 1000 ਰੁਪਏ ਦਾ ਡਿਸਕਾਊਂਟ HDFC ਬੈਂਕ ਕ੍ਰੈਡਿਟ ਅਤੇ ਡੈਬਿਟ ਕਾਰਡ ’ਤੇ ਮਿਲ ਰਿਹਾ ਹੈ। ਫੋਨ ਤਿੰਨ ਰੰਗਾਂ- ਲੇਜ਼ਰ ਬਲੈਕ, ਲੇਜ਼ਰ ਬਲਿਊ ਅਤੇ ਪੋਕੋ ਯੈਲੋ ’ਚ ਆਉਂਦਾ ਹੈ। ਹੈਂਡਸੈੱਟ ਨੂੰ ਤੁਸੀਂ ਫਲਿਪਕਾਰਟ ਤੋਂ ਖਰੀਦ ਸਕਦੇ ਹੋ। POCO X4 Pro 5G ਦੀ ਪਹਿਲੀ ਸੇਲ 5 ਅਪ੍ਰੈਲ 2022 ਨੂੰ ਹੋਵੇਗੀ। 

POCO X4 Pro 5G ਦੇ ਫੀਚਰਜ਼
ਪੋਕੋ ਦੇ ਇਸ ਫੋਨ ’ਚ 6.67 ਇੰਚ ਦੀ ਅਮੋਲੇਡ ਸਕਰੀਨ ਮਿਲਦੀ ਹੈ, ਜੋ 120Hz ਰਿਫ੍ਰੈਸ਼ ਰੇਟ ਨਾਲ ਆਉਂਦੀ ਹੈ। ਡਿਸਪਲੇਅ 1200 ਨਿਟਸ ਦੀ ਪੀਕ ਬ੍ਰਾਈਟਨੈੱਸ ਅਤੇ 1080 ਪਿਕਸਲ ਰੈਜ਼ੋਲਿਊਸ਼ਨ ਸਪੋਰਟ ਕਰਦਾ ਹੈ। ਇਸ ਵਿਚ ਕੁਆਲਕਾਮ ਸਨੈਪਡ੍ਰੈਗਨ 695 ਪ੍ਰੋਸੈਸਰ ਦਿੱਤਾ ਗਿਆ ਹੈ, ਜੋ 8 ਜੀ.ਬੀ. ਤਕ ਰੈਮ ਨਾਲ ਆਉਂਦਾ ਹੈ। ਇਸ ਵਿਚ 128 ਜੀ.ਬੀ. ਤਕ ਦਾ ਸਟੋਰੇਜ ਆਪਸ਼ਨ ਮਿਲਦਾ ਹੈ, ਜਿਸਨੂੰ ਮੈਮਰੀ ਕਾਰਡ ਦੀ ਮਦਦ ਨਾਲ ਐਕਸਪੈਂਡ ਕਰ ਸਕਦੇ ਹੋ। 

ਫੋਨ ਐਂਡਰਾਇਡ 11 ’ਤੇ ਬੇਸਡ MIUI 13 ’ਤੇ ਕੰਮ ਕਰਦਾ ਹੈ। ਫੋਨ ’ਚ 64 ਮੈਗਾਪਿਕਸਲ ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸਦੇ ਨਾਲ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈੱਨਜ਼ ਅਤੇ 2 ਮੈਗਾਪਿਕਸਲ  ਦਾ ਮੈਕ੍ਰੋ ਕੈਮਰਾ ਮਿਲਦਾ ਹੈ। ਇਸਤੋਂ ਇਲਾਵਾ ਫੋਨ ’ਚ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। 

ਹੈਂਡਸੈੱਟ ਡਿਊਲ ਸਪੀਕਰ, ਹੈੱਡਫੋਨ ਜੈੱਕ, ਬਲੂਟੁੱਥ ਅਤੇ IP53 ਰੇਟਿੰਗ ਦੇ ਨਾਲ ਆਉਂਦਾ ਹੈ। ਡਿਸਪਲੇਅ ਦੀ ਸਕਿਓਰਿਟੀ ਲਈ ਗੋਰਿੱਲਾ ਗਲਾਸ 5 ਪ੍ਰੋਟੈਕਸ਼ਨ ਦਿੱਤਾ ਗਿਆ ਹੈ। ਇਸ ਵਿਚ 5000mAh ਦੀ ਬੈਟਰੀ ਲੱਗੀ ਹੈ, ਜੋ 67W ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਵਿਚ ਸਾਈਟ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਮਿਲਦਾ ਹੈ। 


Rakesh

Content Editor

Related News