ਸਨੈਪਡ੍ਰੈਗਨ ਪ੍ਰੋਸੈਸਰ ਨਾਲ ਭਾਰਤ ’ਚ ਲਾਂਚ ਹੋਵੇਗਾ Poco F4 5G
Friday, Jun 10, 2022 - 01:26 PM (IST)
ਗੈਜੇਟ ਡੈਸਕ– ਪੋਕੋ ਦੇ ਨਵੇਂ ਫੋਨ Poco F4 5G ਦੀ ਭਾਰਤ ’ਚ ਲਾਂਚਿੰਗ ਦੀ ਪੁਸ਼ਟੀ ਹੋ ਗਈ ਹੈ। Poco F4 5G ਦੇ ਪ੍ਰੋਸੈਸਰ ਨੂੰ ਲੈ ਕੇ ਵੀ ਪੁਸ਼ਟੀ ਹੋ ਗਈ ਹੈ। ਫੋਨ ਨੂੰ ਭਾਰਤ ’ਚ ਸਨੈਪਡ੍ਰੈਗਨ 870 ਪ੍ਰੋਸੈਸਰ ਨਾਲ ਲਾਂਚ ਕੀਤਾ ਜਾਵੇਗਾ। ਨਵਾਂ ਫੋਨ ਪਿਛਲੇ ਸਾਲ ਲਾਂਚ ਹੋਏ Poco F3 ਦਾ ਅਪਗ੍ਰੇਡਿਡ ਵਰਜਨ ਹੈ।
ਇਸਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ Poco F4 5G, ਰੈੱਡਮੀ ਕੇ40ਐੱਸ ਦਾ ਰੀ-ਬ੍ਰਾਂਡਿਡ ਵਰਜਨ ਹੋਵੇਗਾ ਕਿਉਂਕਿ ਰੈੱਡਮੀ ਦੇ ਫੋਨ ’ਚ ਵੀ ਸਨੈਪਡ੍ਰੈਗਨ 870 ਪ੍ਰੋਸੈਸਰ ਦੇ ਨਾਲ ਤਿੰਨ ਰੀਅਰ ਕੈਮਰੇ ਅਤੇ 120Hz ਦੀ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ। ਪੋਕੋ ਇੰਡੀਆ ਦੇ ਟਵਿਟਰ ਹੈਂਡਲ ਤੋਂ ਫੋਨ ਦੇ ਪ੍ਰੋਸੈਸਰ ਬਾਰੇ ਜਾਣਕਾਰੀ ਦਿੱਤੀ ਗਈ ਹੈ। Poco F4 5G ਦੀ ਭਾਰਤ ’ਚ ਲਾਂਚਿੰਗ ਗਲੋਬਲ ਲਾਂਚਿੰਗ ਦੇ ਇਕ ਦਿਨ ਬਾਅਦ ਹੀ ਹੋਵੇਗੀ।
Poco F4 5G ਦੀ ਕੀਮਤ ਨੂੰ ਲੈ ਕੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਪਰ ਰੈੱਡਮੀ ਕੇ40ਐੱਸ ਨੂੰ 1,799 ਯੁਆਨ (ਕਰੀਬ 21,000 ਰੁਪਏ ’ਚ ਲਾਂਚ ਕੀਤਾ ਗਿਆ ਸੀ। ਅਜਿਹੇ ’ਚ ਉਮੀਦ ਕੀਤੀ ਜਾ ਰਹੀ ਹੈ ਕਿ Poco F4 5G ਨੂੰ ਵੀ ਇਸੇ ਕੀਮਤ ’ਚ ਪੇਸ਼ ਕੀਤਾ ਜਾਵੇਗਾ।