67W ਫਾਸਟ ਚਾਰਜਿੰਗ ਸੁਪੋਰਟ ਨਾਲ Poco F3 GT ਭਾਰਤ ’ਚ ਲਾਂਚ

Saturday, Jul 24, 2021 - 01:14 PM (IST)

67W ਫਾਸਟ ਚਾਰਜਿੰਗ ਸੁਪੋਰਟ ਨਾਲ Poco F3 GT ਭਾਰਤ ’ਚ ਲਾਂਚ

ਗੈਜੇਟ ਡੈਸਕ– ਪੋਕੋ ਇੰਡੀਆ ਨੇ ਆਪਣੇ ਨਵੇਂ ਸਮਾਰਟਫੋਨ Poco F3 GT ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਨੂੰ ਮੀਡੀਆਟੈੱਕ ਡਾਈਮੈਂਸਿਟੀ 1200 ਪ੍ਰੋਸੈਸਰ ਅਤੇ 120hz ਨਾਲ ਲਿਆਇਆ ਗਿਆ ਹੈ। ਕੰਪਨੀ ਨੇ ਦੱਸਿਆ ਹੈ ਕਿ ਇਸ ਵਿਚ ਹਾਈ ਕੁਆਲਿਟੀ ਸਟੀਰੀਓ ਸਪੀਕਰ ਮਿਲਦੇ ਹਨ ਅਤੇ ਗੇਮਿੰਗ ਲਈ ਇਸ ਵਿਚ ਸਪੈਸ਼ਲ ਫੀਚਰਜ਼ ਦਿੱਤੇ ਗਏ ਹਨ। 

Poco F3 GT ਦੀ ਕੀਮਤ
ਕੀਮਤ ਦੀ ਗੱਲ ਕਰੀਏ ਤਾਂ Poco F3 GT ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 26,999 ਰੁਪਏ ਰੱਖੀ ਗਈ ਹੈ। ਇਸ ਤੋਂ ਇਲਾਵਾ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 28,999 ਰੁਪਏ ਅਤੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 30,999 ਰੁਪਏਹੈ। ਆਫਰ ਤਹਿਤ ਤਿੰਨਾਂ ਮਾਡਲਾਂ ਨੂੰ ਤੁਸੀਂ 25,999 ਰੁਪਏ, 27,999 ਰੁਪਏ ਅਤੇ 29,999 ਰੁਪਏ ’ਚ ਖਰੀਦ ਸਕੋਗੇ। 9 ਅਗਸਤ ਤੋਂ ਬਾਅਦ ਫੋਨ ਦੀ ਵਿਕਰੀ ਅਸਲੀ ਕੀਮਤ ’ਤੇ ਹੋਵੇਗੀ। ਇਸ ਦੀ ਪਹਿਲੀ ਸੇਲ 26 ਜੁਲਾਈ ਨੂੰ ਆਯੋਜਿਤ ਹੋਵੇਗੀ। ਫੋਨ ਨੂੰ ਗਨਮੈਟਲ ਸਿਲਵਰ ਅਤੇ ਪ੍ਰੀਡੇਟਰ ਬਲੈਕ ਰੰਗ ’ਚ ਖਰੀਦਿਆ ਜਾ ਸਕੇਗਾ। 

Poco F3 GT ਦੇ ਫੀਚਰਜ਼
ਡਿਸਪਲੇਅ    - 6.67 ਇੰਚ ਦੀ 10 ਬਿਟ ਅਮੋਲੇਡ (ਰਿਫ੍ਰੈਸ਼ ਰੇਟ 120Hz)
ਪ੍ਰੋਸੈਸਰ    - ਮੀਡੀਆਟੈੱਕ ਡਾਈਮੈਂਸਿਟੀ 1200
ਰੈਮ    - 6 ਜੀ.ਬੀ./8 ਜੀ.ਬੀ.
ਸਟੋਰੇਜ    - 128 ਜੀ.ਬੀ./256 ਜੀ.ਬੀ.
ਓ.ਐੱਸ.    - ਐਂਡਰਾਇਡ 11 ਆਧਾਰਿਤ MIUI 12.5
ਰੀਅਰ ਕੈਮਰਾ    - 64MP (ਮੇਨ ਕੈਮਰਾ) + 8MP (ਅਲਟਰਾ ਵਾਈਡ ਸੈਂਸਰ) + 2MP (ਮੈਕ੍ਰੋ ਸੈਂਸਰ)
ਫਰੰਟ ਕੈਮਰਾ    - 16MP
ਬੈਟਰੀ    - 5,065mAh (67 ਵਾਟ ਫਾਸਟ ਚਾਰਜਿੰਗ)
ਕੁਨੈਕਟੀਵਿਟੀ    - 5G, Wi-Fi, ਬਲੂਟੁੱਥ, GPS/A-GPS, USB ਟਾਈਪ-ਸੀ ਪੋਰਟ, 3.5mm ਦਾ ਹੈੱਡਫੋਨ ਜੈੱਕ
ਖਾਸ ਫੀਚਰ    - ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ


author

Rakesh

Content Editor

Related News