PM ਮੋਦੀ ਭਲਕੇ ਲਾਂਚ ਕਰਨਗੇ 5ਜੀ, ਸਕਿੰਟਾਂ ’ਚ ਡਾਊਨਲੋਡ ਹੋਣਗੀਆਂ ਵੀਡੀਓਜ਼

09/30/2022 2:27:55 PM

ਗੈਜੇਟ ਡੈਸਕ– ਆਖ਼ਿਰਕਾਰ ਲੰਬੇ ਇੰਤਜ਼ਾਰ ਤੋਂ ਬਾਅਦ ਦੇਸ਼ ’ਚ 5ਜੀ ਸੇਵਾਵਾਂ ਦੀ ਸ਼ੁਰੂਆਤ ਹੋਣ ਵਾਲੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਅਕਤੂਬਰ ਨੂੰ ਦਿੱਲੀ ਦੇ ਪ੍ਰਗਤੀ ਮੈਦਾਨ ’ਚ 5ਜੀ ਸੇਵਾਵਾਂ ਦੀ ਸ਼ੁਰੂਆਤ ਕਰਨਗੇ। ਦੱਸ ਦੇਈਏ ਕਿ ਕੱਲ੍ਹ ਯਾਨੀ 1 ਅਕਤੂਬਰ ਤੋਂ ਭਾਰਤ ’ਚ ਏਸ਼ੀਆ ਦੀ ਸਭ ਤੋਂ ਵੱਡੀ ਟੈਕਨਾਲੋਜੀ ਪ੍ਰਦਰਸ਼ਨੀ ‘ਇੰਡੀਆ ਮੋਬਾਇਲ ਕਾਂਗਰਸ’ (IMC 2022) ਦੀ ਸ਼ੁਰੂਆਤ ਹੋਣ ਵਾਲੀ ਹੈ ਅਤੇ ਇਸੇ ਪ੍ਰੋਗਰਾਮ ’ਚ ਪ੍ਰਧਾਨ ਮੰਤਰੀ ਮੋਦੀ 5ਜੀ ਸੇਵਾ ਦੀ ਲਾਂਚਿੰਗ ਕਰਨਗੇ। ਪ੍ਰਧਾਨ ਮੰਤਰੀ ਮੋਦੀ ਹਾਈ ਸਪੀਡ ਮੋਬਾਇਲ ਇੰਟਰਨੈੱਟ ਸੁਵਿਧਾ ਦੀ ਲਾਂਚਿੰਗ ਦੌਰਾਨ ਦਿੱਲੀ ਦੇ ਦੁਆਰਕਾ ਸੈਕਟਰ 25 ’ਚ ਮੈਟਰੋ ਦੇ ਆਗਾਮੀ ਸਟੇਸ਼ਨ ਦੀ ਭੂਮੀਗਤ ਸੁਰੰਗ ਰਾਹੀਂ 5ਜੀ ਸੇਵਾਵਾਂ ਦੇ ਕੰਮਕਾਜ ਦਾ ਪ੍ਰਦਰਸ਼ਨ ਵੀ ਵੇਖਣਗੇ। 

ਇਹ ਵੀ ਪੜ੍ਹੋ- WhatsApp ਦੀ ਫ੍ਰੀ ਕਾਲਿੰਗ ਹੋ ਜਾਵੇਗੀ ਖ਼ਤਮ! ਜਾਣੋ ਕੀ ਹੈ ਸਰਕਾਰ ਦਾ ਨਵਾਂ ਪਲਾਨ

ਦੱਸ ਦੇਈਏ ਕਿ ਦੇਸ਼ ਦੇ 10 ਕਰੋੜ ਤੋਂ ਜ਼ਿਆਦਾ ਲੋਕ 2023 ’ਚ 5ਜੀ ਸੇਵਾ ਦਾ ਇਸਤੇਮਾਲ ਕਰਨਾ ਚਾਹੁੰਦੇ ਹਨ। ਇਨ੍ਹਾਂ ਲੋਕਾਂ ਕੋਲ ਅਜਿਹੇ ਸਮਾਰਟਫੋਨ ਵੀ ਹਨ ਜੋ 5ਜੀ ਨੈੱਟਵਰਕ ਲਈ ਤਿਆਰ ਹਨ। ਇਨ੍ਹਾਂ ਉਪਭੋਗਤਾਵਾਂ ’ਚ ਜ਼ਿਆਦਾਤਰ 5ਜੀ ਸੇਵਾ ਲਈ 45 ਫ਼ੀਸਦੀ ਤਕ ਜ਼ਿਆਦਾ ਭੁਗਤਾਨ ਕਰਨ ਲਈ ਵੀ ਤਿਆਰ ਹਨ। 

ਇਹ ਵੀ ਪੜ੍ਹੋ- SBI ਬੈਂਕ ਨੇ ਜਾਰੀ ਕੀਤਾ ਅਲਰਟ, ਇਸ ਗਲਤੀ ਨਾਲ ਖ਼ਾਲੀ ਹੋ ਸਕਦੈ ਤੁਹਾਡਾ ਬੈਂਕ ਖ਼ਾਤਾ

ਇੰਡੀਆ ਮੋਬਾਇਲ ਕਾਂਗਰਸ 2022

1 ਅਕਤੂਬਰ ਤੋਂ 4 ਦਿਨਾ ਇੰਡੀਆ ਮੋਬਾਇਲ ਕਾਂਗਰਸ (IMC 2022) ਪ੍ਰੋਗਰਾਮ ਦੀ ਸ਼ੁਰੂਆਤ ਦਿੱਲੀ ਦੇ ਪ੍ਰਗਤੀ ਮੈਦਾਨ ’ਚ ਹੋਣ ਜਾ ਰਹੀ ਹੈ। ਦੂਰਸੰਚਾਰ ਵਿਭਾਗ ਅਤੇ ਸੈਲੂਲਰ ਆਪਰੇਟਰਸ ਐਸੋਸੀਏਸ਼ਨ ਆਫ ਇੰਡੀਆ (ਸੀ.ਓ.ਏ.ਆਈ.) ਮਿਲਕੇ IMC 2022 ਦੇ 6ਵੇਂ ਐਡੀਸ਼ਨ ਦੀ ਸ਼ੁਰੂਆਤ ਕਰਨਗੇ। ਪ੍ਰੋਗਰਾਮ ’ਚ ਇਕ ਵਾਰ ਫਿਰ ਨਵੇਂ ਟੈਕਨਾਲੋਜੀਕਲ ਇਨੋਵੇਸ਼ਨ ਅਤੇ ਸਟਾਰਟਅਪ ਨੂੰ ਉਤਸ਼ਾਹ ਦੇਣ ’ਤੇ ਵਿਸਤਾਰ ਨਾਲ ਚਰਚਾ ਹੋ ਸਕਦੀ ਹੈ। 2022 ਲਈ ਇਸ ਈਵੈਂਟ ਦਾ ਥੀਮ ‘ਨਿਊ ਡਿਜੀਟਲ ਯੂਨੀਵਰਸ’ ਰੱਖਿਆ ਗਿਆ ਹੈ, ਜੋ ਵਿਕਸਿਤ ਡਿਜੀਟਲ ਭਾਰਤ ਲਈ ਸਟਾਰਟਅਪ ਅਤੇ ਇਨੋਵੇਸ਼ਨ ਨੂੰ ਉਤਸ਼ਾਹ ਦੇਣ ਦੇ ਉਦੇਸ਼ ’ਤੇ ਕੰਮ ਕਰੇਗਾ। IMC 2022 ’ਚ 70 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੇ ਮੌਜੂਦ ਹੋਣ ਦੀ ਉਮੀਦ ਹੈ। ਇਸ ਈਵੈਂਟ ’ਚ ਦੇਸ਼ ਦੀ ਸਭ ਤੋਂ ਵੱਡੀ ਟੈਕਨਾਲੋਜੀ ਪ੍ਰਦਸ਼ਨੀ ਵੀ ਲਗਾਈ ਜਾਵੇਗੀ।

ਇਹ ਵੀ ਪੜ੍ਹੋ- Airtel ਦੇ ਗਾਹਕਾਂ ਨੂੰ ਫ੍ਰੀ ’ਚ ਮਿਲ ਰਿਹੈ 5GB ਡਾਟਾ, ਇੰਝ ਕਰੋ ਕਲੇਮ


Rakesh

Content Editor

Related News