ਪਲੂਟੋ ਦੇ ਚੰਦਰਮਾ ''ਤੇ ਹੈ ''ਸੁਪਰ ਗ੍ਰੈਂਡ ਕੈਨੀਅਨ''
Saturday, Jun 25, 2016 - 06:14 PM (IST)

ਵਾਸ਼ਿੰਗਟਨ (ਪ. ਸ.) : ਪਲੂਟੋ ਦੇ ਸਭ ਤੋਂ ਵੱਡੇ ਚੰਦਰਮਾ ਕੈਰਨ ਉੱਤੇ ਕੁੱਝ ਹੈਰਾਨੀਜਨਕ ਕੈਨੀਅਨ ਦੀ ਸੰਰਚਨਾ ਪਾਈ ਗਈ ਹੈ ਜੋ ਧਰਤੀ ਦੇ ਗ੍ਰੈਂਡ ਕੈਨੀਅਨ ਦੇ ਮੁਕਾਬਲੇ ਬਹੁਤ ਜ਼ਿਆਦਾ ਲੰਬਾ ਅਤੇ ਡੂੰਘਾ ਹੈ। ਨਾਸਾ ਦੇ ਨਿਊ ਹੋਰਾਈਜ਼ਨ ਅੰਤਰਿਕਸ਼ਯਾਨ ਨੇ ਪਿਛਲੇ ਸਾਲ ਜੁਲਾਈ ਵਿਚ ਇਸ ਦੇ ਬਹੁਤ ਨਜ਼ਦੀਕ ਪੁੱਜਣ ਤੋਂ ਕਈ ਘੰਟੇ ਪਹਿਲਾਂ ਕੈਰਨ ਦੇ ਪੂਰਵੀ ਹਿੱਸੇ ਦੀ ਤਸਵੀਰ ਲਈ ਸੀ।
ਇਸ ਤਸਵੀਰ ਵਿਚ ਇਕ ਗਹਿਰਾ ਕੈਨੀਅਨ ਹੈ, ਜਿਸ ਨੂੰ ਅਨਓਪਚਾਰਿਕ ਤੌਰ ਉੱਤੇ ਆਰਗੋ ਚਸਮਾ ਨਾਮ ਦਿੱਤਾ ਗਿਆ ਹੈ। ਤਸਵੀਰ ਵਿਚ ਇਸ ਦਾ ਜੋ ਹਿੱਸਾ ਦਿਖਾਈ ਦੇ ਰਿਹਾ ਹੈ ਉਹ ਲਭਗਗ 300 ਕਿਲੋਮੀਟਰ ਲੰਬਾ ਹੈ। ਵਿਗਿਆਨੀਆਂ ਨੇ ਕਿਹਾ ਕਿ ਆਰਗੋ ਦੀ ਕੁਲ ਲੰਬਾਈ 700 ਕਿਲੋਮੀਟਰ ਹੈ ਅਤੇ ਐਰੀਜ਼ੋਨਾ ਦਾ ਗ੍ਰੈਂਡ ਕੈਨੀਅਨ 450 ਕਿਲੋਮੀਟਰ ਲੰਬਾ ਹੈ। ਸ਼ੋਧਕਰਤਾਵਾਂ ਦਾ ਮੰਨਣਾ ਹੈ ਕਿ ਆਰਗੋ ਚਸਮਾ 9 ਕਿਲੋਮੀਟਰ ਗਹਿਰਾ ਹੈ ਅਤੇ ਇਹ ਗ੍ਰੈਂਡ ਕੈਨੀਅਨ ਦੀ ਤੁਲਣਾ ਵਿਚ ਪੰਜ ਗੁਣਾ ਵੱਡਾ ਹੈ । ਨਿਊ ਹੋਰਾਈਜ਼ਨ ਦੇ ਲਾਂਗ ਰੇਂਜ ਰਿਕਾਨਸੰਸ ਇਮੇਜਰ ''ਲੋਰੀ'' ਨੇ ਇਹ ਤਸਵੀਰ ਲਈ ਸੀ ।