Google I/O 2023 ਈਵੈਂਟ ਤੋਂ ਪਹਿਲਾਂ Pixel 7a ਦੇ ਫੀਚਰਜ਼ ਲੀਕ

03/11/2023 6:28:58 PM

ਗੈਜੇਟ ਡੈਸਕ- ਗੂਗਲ ਦੇ ਡਿਵੈਲਪਰ ਕਾਨਫਰੰਸ 2023 ਦਾ ਐਲਾਨ ਹੋ ਗਿਆ ਹੈ। Google I/O 2023 ਦਾ ਆਯੋਜਨ 10 ਮਈ ਨੂੰ ਹੋਣ ਜਾ ਰਿਹਾ ਹੈ। ਚਾਰ ਸਾਲਾਂ 'ਚ ਪਹਿਲੀ ਵਾਰ ਇਸ ਈਵੈਂਟ ਦਾ ਆਯੋਜਨ ਫਿਜੀਕਲ ਤੌਰ 'ਤੇ ਹੋ ਰਿਹਾ ਹੈ। ਇਸਤੋਂ ਪਹਿਲਾਂ ਇਹ ਈਵੈਂਟ ਆਨਲਾਈਨ ਹੁੰਦਾ ਸੀ, ਹਾਲਾਂਕਿ ਇਸ ਵਾਰ ਵੀ ਈਵੈਂਟ ਦਾ ਲਾਈਵ ਪ੍ਰਸਾਰਣ ਵਰਚੁਅਲ ਤੌਰ 'ਤੇ ਕੀਤਾ ਜਾਵੇਗਾ। ਉਂਝ ਤਾਂ ਇਹ ਇਕ ਸਾਫਟਵੇਅਰ ਈਵੈਂਟ ਹੈ ਪਰ ਇਸ ਵਿਚ ਹਾਰਡਵੇਅਰ ਪ੍ਰੋਡਕਟ ਦੀ ਵੀ ਲਾਂਚਿੰਗ ਹੁੰਦੀ ਹੈ। ਗੂਗਲ ਦੇ ਇਸ ਸਾਲ ਦੇ ਸਭ ਤੋਂ ਵੱਡੇ ਈਵੈਂਟ 'ਚ ਪਿਕਸਲ 7ਏ ਦੀ ਲਾਂਚਿੰਗ ਹੋਣ ਵਾਲੀ ਹੈ ਜੋ ਪਿਛਲੇ ਸਾਲ ਲਾਂਚ ਹੋਏ ਪਿਕਸਲ 6ਏ ਦਾ ਅਪਗ੍ਰੇਡਿਡ ਵਰਜ਼ਨ ਹੈ। 

ਅਪਕਮਿੰਗ ਪਿਕਸਲ 7ਏ ਨੂੰ ਲੈ ਕੇ ਲੀਕ ਰਿਪੋਰਟਾਂ ਵੀ ਸਾਹਮਣੇ ਆਉਣ ਲੱਗੀਆਂ ਹਨ। ਪਿਕਸਲ 7ਏ ਦੇ ਕੁਝ ਫੀਚਰਜ਼ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਹੈ ਕਿ ਪਿਕਸਲ 7ਏ ਦਾ ਡਿਜ਼ਾਈਨ ਪਿਕਸਲ 6ਏ ਵਰਗਾ ਹੀ ਹੋਵੇਗਾ। ਹਾਲਾਂਕਿ ਨਵੇਂ ਫੋਨ ਦੇ ਨਾਵ ਕੁਝ ਨਵੇਂ ਫੀਚਰਜ਼ ਜ਼ਰੂਰ ਮਿਲਣਗੇ।

ਪਿਕਸਲ 7ਏ ਦੇ ਨਾਲ ਸਕਰੀਨ ਸਾਈਜ਼, ਕੈਮਰਾ ਅਤੇ ਪ੍ਰੋਸੈਸਰ 'ਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਲੀਕ ਰਿਪੋਰਟ ਮੁਤਾਬਕ, ਗੂਗਲ ਪਿਕਸਲ 7ਏ 'ਚ Tensor G2 ਚਿਪਸੈੱਟ ਮਿਲੇਗਾ। ਇਸਤੋਂ ਇਲਾਵਾ ਫੋਨ 'ਚ LPDDR5 ਰੈਮ ਦੇ ਨਾਲUFS 3.1 ਸਟੋਰੇਜ ਮਿਲੇਗੀ। ਪਿਕਸਲ 7ਏ ਨੂੰ ਲੈ ਕੇ ਉਮੀਦ ਹੈ ਕਿ ਫੋਨ ਨੂੰ 6.1 ਇੰਚ ਦੀ ਫੁਲ ਐੱਚ.ਡੀ. ਪਲੱਸ ਓ.ਐੱਲ.ਈ.ਡੀ. ਡਿਸਪਲੇਅ ਮਿਲੇਗੀ ਜਿਸਦਾ ਰਿਫ੍ਰੈਸ਼ ਰੇਟ 90Hz ਹੋਵੇਗਾ। ਡਿਸਪਲੇਅ ਦੇ ਨਾਲ ਪੰਚਹੋਲ ਡਿਜ਼ਾਈਨ ਮਿਲ ਸਕਦਾ ਹੈ।

ਪਿਕਸਲ 7ਏ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਮਿਲ ਸਕਦਾ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 64 ਮੈਗਾਪਿਕਸਲ ਦਾ Sony IMX787 ਸੈਂਸਰ ਹੋਵੇਗਾ। ਦੂਜਾ ਲੈੱਨਜ਼ 12 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਹੋਵੇਗਾ। Sony IMX787 CMOS Exmor RS ਸੈਂਸਰ ਲੋਅ ਲਾਈਟ 'ਚ ਬਿਹਤਰ ਫੋਟੋਗ੍ਰਾਫੀ ਕਰ ਸਕਦਾ ਹੈ। ਫਰੰਟ ਕੈਮਰੇ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।


Rakesh

Content Editor

Related News