ਫੋਟੋਗ੍ਰਾਫੀ ਦੀ ਦੁਨੀਆ ''ਚ ਇਸ ਹਫਤੇ Panasonic ਨੇ ਪੇਸ਼ ਕੀਤਾ Lumix GX85

Wednesday, Apr 06, 2016 - 10:12 AM (IST)

ਫੋਟੋਗ੍ਰਾਫੀ ਦੀ ਦੁਨੀਆ ''ਚ ਇਸ ਹਫਤੇ Panasonic ਨੇ ਪੇਸ਼ ਕੀਤਾ Lumix GX85

ਜਲੰਧਰ : ਪੈਨਾਸੋਨਿਕ ਨੇ ਲੁਮਿਕਸ ਸੀਰੀਜ਼ ਨੂੰ ਐਕਸਪੈਂਡ ਕਰਦਿਆਂ ਨਵਾਂ ਕਾਂਪੈਕਟ ਮਿਰਰਲੈੱਸ ਇੰਟਰਚੇਂਜੇਬਲ ਲੈੱਨਜ਼ ਕੈਮਰਾ ਲੁਮਿਕਸ ਡੀ. ਐੱਮ. ਸੀ.-ਜੀ ਐਕਸ85 ਲਾਂਚ ਕੀਤਾ ਹੈ, ਜਿਸ ਵਿਚ ਕਾਂਪੈਕਟ ਬਾਡੀ ਦੇ ਨਾਲ ਬਿਹਤਰੀਨ ਫੀਚਰਜ਼ ਦਿੱਤੇ ਗਏ ਹਨ । ਲੱਗਭਗ 800 ਡਾਲਰ ਦੀ ਕੀਮਤ ਵਾਲੇ ਇਸ ਕੈਮਰੇ ਵਿਚ ਇਲੈਕਟ੍ਰਾਨਿਕ ਵਿਊ-ਫਾਈਂਡਰ, ਲਗਾਤਾਰ ਤੇਜ਼ ਤਸਵੀਰਾਂ ਖਿੱਚਣਾ, 4ਕੇ ਵੀਡੀਓ ਰਿਕਾਰਡਿੰਗ ਜਿਹੇ ਫੀਚਰਜ਼ ਦਿੱਤੇ ਗਏ ਹਨ, ਜੋ ਇਸ ਕੀਮਤ ਉੱਤੇ ਠੀਕ ਹਨ । ਇਸ ਦੇ ਨਾਲ ਹੀ ਲੁਮਿਕਸ ਜੀ ਐਕਸ85 ਦਾ ਡਿਜ਼ਾਈਨ ਯੂਜ਼ਰ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ।

ਵੀਡੀਓ ਰਿਕਾਰਡਿੰਗ 
4ਕੇ ਵੀਡੀਓ ਰਿਕਾਰਡਿੰਗ ਦੀ ਜਿਥੋਂ ਤਕ ਗੱਲ ਹੈ ਤਾਂ ਜੀ ਐਕਸ85 24 ਅਤੇ 30 ਫ੍ਰੇਮਸ ਪ੍ਰਤੀ ਸੈਕੰਡ ''ਤੇ ਅਲਟਰਾ ਐੱਚ. ਡੀ. (3,849 & 2,160) ਵੀਡੀਓ ਰਿਕਾਰਡ ਕਰ ਸਕਦਾ ਹੈ । ਇਸ ਤੋਂ ਇਲਾਵਾ ਇਹ 60 ਫ੍ਰੇਮਸ ਪ੍ਰਤੀ ਸੈਕੰਡ ਉੱਤੇ ਫੁੱਲ ਐੱਚ. ਡੀ. (1080 ਪਿਕਸਲ) ਵੀਡੀਓ ਵੀ ਰਿਕਾਰਡ ਕਰ ਸਕਦਾ ਹੈ।

ਸੈਂਸਰ : ਨਵੇਂ ਫੋਟੋਗ੍ਰਾਫਰਾਂ ਲਈ ਲੁਮਿਕਸ ਜੀ ਐਕਸ85 ਵਿਚ 16 ਮੈਗਾਪਿਕਸਲ ਡਿਜੀਟਲ ਲਾਈਵ ਐੱਮ. ਓ. ਐੱਸ. ਸੈਂਸਰ ਅਤੇ ਨਵਾਂ ਵੀਨਸ ਇੰਜਣ ਪ੍ਰੋਸੈਸਰ ਲੱਗਾ ਹੈ । ਕੈਮਰੇ ਦੀ ਆਈ. ਐੱਸ. ਓ. ਰੇਂਜ ਨੂੰ 25,600 ਤਕ ਵਧਾਇਆ ਜਾ ਸਕਦਾ ਹੈ ਅਤੇ 8 ਫ੍ਰੇਮਸ ਪ੍ਰਤੀ ਸੈਕੰਡ ''ਤੇ ਲਗਾਤਾਰ ਸ਼ੂਟਿੰਗ ਕੀਤੀ ਜਾ ਸਕਦੀ ਹੈ ਅਤੇ ਕੈਮਰੇ ਵਿਚ ਇਮੇਜ ਸਟੇਬਲਾਈਜ਼ੇਸ਼ਨ ਫੀਚਰ ਸ਼ਾਮਿਲ ਹੈ। ਲੁਮਿਕਸ ਜੀ ਐਕਸ85 ਬਾਰੇ ਪੈਨਾਸੋਨਿਕ ਦਾ ਕਹਿਣਾ ਹੈ ਕਿ ਲੋ-ਪਾਸ ਫਿਲਟਰ ਦੀ ਮਦਦ ਨਾਲ ਯੂਜ਼ਰ ਸ਼ਾਰਪ ਅਤੇ ਠੀਕ ਰੰਗਾਂ ਵਾਲੀਆਂ ਤਸਵੀਰਾਂ ਖਿੱਚ ਸਕਦਾ ਹੈ । ਜੀ ਐਕਸ85 ਦਾ ਆਟੋਫੋਕਸ ਸਿਸਟਮ 49 ਥਾਵਾਂ ''ਤੇ ਕੰਮ ਕਰਦਾ ਹੈ ।

ਕੀਮਤ
ਭਾਰਤ ਵਿਚ ਇਸ ਦੀ ਕੀਮਤ ਬਾਰੇ ਜਾਣਕਾਰੀ ਨਹੀਂ ਹੈ ਪਰ 12-32ਐੱਮ. ਐੱਮ. ਐੱਫ. 3.5-5.6 ਪਾਵਰ ਜ਼ੂਮ ਲੈੱਨਜ਼ ਨਾਲ ਆਉਣ ਵਾਲੇ ਇਸ ਕੈਮਰੇ ਦੀ ਅਮਰੀਕੀ ਡਾਲਰ ਦੇ ਹਿਸਾਬ ਨਾਲ ਕੀਮਤ 53,000 ਰੁਪਏ ਬਣਦੀ ਹੈ।

ਸਮਾਰਟਫੋਨ ਨਾਲ ਕੁਨੈਕਟੀਵਿਟੀ
ਇਸ ਵਿਚ ਪੈਨਾਸੋਨਿਕ ਨੇ ਸਮਾਰਟਫੋਨ ਅਤੇ ਕੈਮਰੇ  ਨਾਲ ਪੇਅਰ ਬਣਾਉਣ ਲਈ ਪਾਸਵਰਡ ਫ੍ਰੀ ਕੁਨੈਕਸ਼ਨ ਦੀ ਸਹੂਲਤ ਦਿੱਤੀ ਹੈ।

ਪੈਨਾਸੋਨਿਕ ਜੀ ਐਕਸ85 ਦੀਆਂ ਖਾਸ ਗੱਲਾਂ
ਸੈਂਸਰ ਇਫੈਕਟਿਵ ਰੈਜ਼ੋਲਿਊਸ਼ਨ 16 ਐੱਮ. ਪੀ. ਲਾਈਵ ਐੱਮ. ਓ. ਐੱਸ.
ਸੈਂਸਰ ਸਾਈਜ਼  17.3 ਐੱਮ. ਐੱਮ.*13 ਐੱਮ. ਐੱਮ.
ਸੈਂਸਿਟੀਵਿਟੀ ਰੇਂਜ  ਆਈ. ਐੱਸ. ਓ. 100 (ਐਕਸਪੈਂਡ)/ਆਈ. ਐੱਸ. ਓ. 200-ਆਈ. ਐੱਸ. ਓ. 25600
ਬਰਸਟ ਸ਼ੂਟਿੰਗ  6 ਫ੍ਰੇਮਸ ਪ੍ਰਤੀ ਸੈਕੰਡ ''ਤੇ ਘੱਟ ਤੋਂ ਘੱਟ 100 ਜੇ. ਪੀ. ਈ. ਜੀ./13 ਆਰ. ਏ. ਡਬਲਯੂ. 
ਆਟੋਫੋਕਸ 49  ਏਰੀਆ ਡੀ. ਐੱਫ. ਡੀ. ਕੰਟ੍ਰਾਸਟ ਏ. ਐੱਫ.
ਸ਼ਟਰ ਸਪੀਡ  60-1/4,000 ਸੈਕੰਡ; ਇਲੈਕਟ੍ਰਾਨਿਕ ਸ਼ਟਰ ਨਾਲ ਜ਼ਿਆਦਾ ਤੋਂ ਜ਼ਿਆਦਾ 1/16,000 ਸੈਕੰਡ 
ਆਡੀਓ   ਸਟੀਰੀਓ
ਐੱਲ. ਸੀ. ਡੀ.  3 ਇੰਚ/7.5 ਸੈਂ. ਮੀ. ਟਿਲਟ ਹੋਣ ਵਾਲੀ ਟੱਚ ਸਕ੍ਰੀਨ, 1.04 ਮਿਲੀਅਨ ਡਾਟਸ 
ਮੈਮੋਰੀ ਸਲਾਟ  1*ਐੱਸ. ਡੀ. ਐਕਸ. ਸੀ. 
ਬੈਟਰੀ ਲਾਈਫ  1,025 ਐੱਮ. ਏ. ਐੱਚ., 290 ਸ਼ਾਟਸ (ਐੱਲ. ਸੀ. ਡੀ.); 270 ਸ਼ਾਟਸ (ਈ. ਵੀ. ਐੱਫ.)  
ਭਾਰ   426 ਗ੍ਰਾਮ
ਰਿਲੀਜ਼ ਦੀ ਤਰੀਕ  ਮਈ 2016


Related News