Xiaomi ਖ਼ਿਲਾਫ਼ ਦਿੱਲੀ ਹਾਈ ਕੋਰਟ ਪਹੁੰਚੀ Philips, ਲਗਾਇਆ ਇਹ ਦੋਸ਼
Wednesday, Dec 02, 2020 - 02:37 PM (IST)
ਗੈਜੇਟ ਡੈਸਕ– ਇਲੈਕਟ੍ਰੋਨਿਕ ਕੰਪਨੀ ਫਿਲਿਪਸ ਨੇ ਚੀਨੀ ਮੋਬਾਇਲ ਕੰਪਨੀ ਸ਼ਾਓਮੀ ’ਤੇ ਪੇਟੈਂਟ ਦਾ ਉਲੰਘਣ ਕਰਨ ਦਾ ਦੋਸ਼ ਲਗਾਇਆ ਹੈ। ਫਿਲਿਪਸ ਨੇ ਇਸ ਸਬੰਧ ’ਚ ਦਿੱਲੀ ਹਾਈ ਕਰੋਟ ਦਾ ਦਰਵਾਜ਼ਾ ਖੜਕਾਇਆ ਹੈ। ਫਿਲਿਪਸ ਨੇ ਕੋਰਟ ’ਚ ਦਿੱਤੀ ਅਰਜ਼ੀ ’ਚ ਕਿਹਾ ਹੈ ਕਿ ਸ਼ਾਓਮੀ ਉਸ ਦੇ ਪੇਟੈਂਟ ਦਾ ਉਲੰਘਣ ਕਰ ਰਹੀ ਹੈ। ਫਿਲਿਪਸ ਨੇ ਸ਼ਾਓਮੀ ਦੇ ਉਨ੍ਹਾਂ ਸਾਰੇ ਸਮਾਰਟਫੋਨਾਂ ਦੀ ਭਾਰਤ ’ਚ ਵਿਕਰੀ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ ਜਿਨ੍ਹਾਂ ’ਚ ਫਿਲਿਪਸ ਦੇ ਪੇਟੈਂਟ ਦਾ ਉਲੰਘਣ ਹੋਇਆ ਹੈ।
ਕੀ ਹੈ ਮਾਮਲਾ
ਹੁਣ ਤਕ ਸਾਹਮਣੇ ਆਈਆਂ ਰਿਪੋਰਟਾਂ ਮੁਤਾਬਕ, ਸ਼ਾਓਮੀ ਨੇ ਫਿਲਿਪਸ ਦੇ UMTS ਇਨਹੈਂਸਮੈਂਟ (HSPA, HSPA+) ਪੇਟੈਂਟ ਦਾ ਉਲੰਘਣ ਕੀਤਾ ਹੈ ਜਿਸ ਨੂੰ ਲੈ ਕੇ ਫਿਲਿਪਸ ਨੇ ਸ਼ਾਓਮੀ ਦੇ ਕੁਝ ਸਮਾਰਟਫੋਨਾਂ ਦੀ ਵਿਕਰੀ, ਅਸੈਂਬਲਿੰਗ, ਥਰਟ ਪਾਰਟੀ ਵੈੱਬਸਾਈਟਾਂ ਰਾਹੀਂ ਵਿਕਰੀ ਅਤੇ ਆਯਾਤ (ਇੰਪੋਰਟ) ’ਤੇ ਰੋਕ ਲਗਾਉਣ ਦੀ ਗੁਹਾਰ ਲਗਾਈ ਹੈ। ਫਿਲਿਪਸ ਨੇ ਕੋਰਟ ’ਚ ਕਿਹਾ ਹੈ ਕਿ ਸ਼ਾਓਮੀ ਆਪਣੇ ਸਮਾਰਟਫੋਨ ਦੇ ਕੁਝ ਮਾਡਲਾਂ ’ਚ ਯੂਨੀਵਰਸਲ ਮੋਬਾਇਲ ਟੈਲੀਕਮਿਊਨੀਕੇਸ਼ਨ ਸਰਵਿਸ ਯਾਨੀ UTMS ਇਨਹੈਂਸਮੈਂਟ (HSPA, HSPA+) ਅਤੇ LTE ਤਕਨੀਕ ਦਾ ਇਸਤੇਮਾਲ ਕਰ ਰਹੀ ਹੈ, ਜਦਕਿ ਪੇਟੈਂਟ ਮੁਤਾਬਕ, ਇਸ ਤਕਨੀਕ ’ਤੇ ਉਸ ਦਾ ਅਧਿਕਾਰ ਹੈ। ਅਜਿਹੇ ’ਚ ਸ਼ਾਓਮੀ ਪੇਟੈਂਟ ਦਾ ਉਲੰਘਣ ਕਰ ਰਹੀ ਹੈ।
ਸ਼ਾਓਮੀ ਨੇ ਇਸ ਮਾਮਲੇ ’ਤੇ ਅਧਿਕਾਰਤ ਤੌਰ ’ਤੇ ਖ਼ਬਰ ਲਿਖੇ ਜਾਣ ਤਕ ਕੋਈ ਬਿਆਨ ਜਾਰੀ ਨਹੀਂ ਕੀਤਾ। ਦੱਸ ਦੇਈਏ ਕਿ ਦਿੱਲੀ ਹਾਈ ਕੋਰਟ ਨੇ ਸ਼ਾਓਮੀ ਅਤੇ ਫਿਲਿਪਸ ਨੂੰ ਆਪਣੇ ਭਾਰਤੀ ਬੈਂਕ ਅਕਾਊਂਟ ’ਚ 1,000 ਕਰੋੜ ਰੁਪਏ ਬਕਾਇਆ ਰੱਖਣ ਦਾ ਹੁਕਮ ਵੀ ਦਿੱਤਾ ਹੈ।