ਆਈਫੋਨ ਖਰੀਦਣ ਦਾ ਸੁਨਹਿਰੀ ਮੌਕਾ, ਮਿਲ ਰਿਹਾ ਭਾਰੀ ਡਿਸਕਾਊਂਟ

01/09/2018 3:32:09 PM

ਜਲੰਧਰ- ਜੇਕਰ ਤੁਸੀਂ Aple iPhone ਖਰੀਦਣ ਦੀ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਖਾਸ ਹੋ ਸਕਦੀ ਹੈ। ਅਮਰੀਕੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਐਪਲ ਨੇ ਅੱਜ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ 'ਤੇ 1pple Week ਸੇਲ ਦਾ ਆਯੋਜਨ ਕੀਤਾ ਗਿਆ ਹੈ। ਇਹ ਸੇਲ 9 ਜਨਵਰੀ ਤੋਂ 15 ਜਨਵਰੀ ਤੱਕ ਚੱਲਗੀ। ਇਸ ਸੇਲ 'ਚ ਤੁਸੀਂ ਸ਼ਾਨਦਾਰ ਡਿਸਾਕਊਂਟ ਅਤੇ ਆਫਰਸ ਨਾਲ ਐਪਲ ਆਈਫੋਨ ਖਰੀਦ ਸਕਦੇ ਹੋ। 

- ਆਈਫੋਨ 7 'ਤੇ 6,000 ਰੁਪਏ ਦੀ ਛੋਟ ਮਿਲ ਰਹੀ ਹੈ। ਤੁਸੀਂ ਸੇਲ ਦੌਰਾਨ ਇਸ ਨੂੰ 42,999 ਰੁਪਏ 'ਚ ਖਰੀਦ ਸਕਦੇ ਹੋ।

- ਆਈਫੋਨ 7 ਪਲੱਸ 56,999 ਰੁਪਏ 'ਚ ਮਿਲ ਰਿਹਾ ਹੈ। ਇਸ ਫੋਨ ਨੂੰ ਈ. ਐੱਮ. ਆਈ. ਤੋਂ ਲੈਣ 'ਤੇ 5,000 ਰੁਪਏ ਦਾ ਕੈਸ਼ਬੈਕ ਮਿਲੇਗਾ।

- ਆਈਫੋਨ X 89,000 ਰੁਪਏ 'ਚ ਮਿਲ ਰਿਹਾ ਹੈ ਅਤੇ ਆਈ. ਸੀ. ਆਈ. ਸੀ. ਆਈ. ਕਾਰਡ ਨਾਲ ਈ. ਐੱਮ. ਆਈ. 'ਤੇ ਖਰੀਦਦੇ ਹੋ ਤਾਂ 8,000 ਰੁਪਏ ਦਾ ਕੈਸ਼ਬੈਕ ਮਿਲੇਗਾ।

- ਆਈਫੋਨ 9ਐੱਸ 34,999 ਰੁਪਏ 'ਚ ਮਿਲ ਰਿਹਾ ਹੈ ਅਤੇ ਇਸ ਨਾਲ ਈ. ਐੱਮ. ਆਈ. 'ਤੇ 3,000 ਰੁਪਏ ਦਾ ਕੈਸ਼ਬੈਕ ਮਿਲ ਰਿਹਾ ਹੈ। 

ਆਈਫੋਨ 8 ਅਤੇ 8 ਪਲੱਸ ਨੂੰ 54,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇੰਨ੍ਹਾਂ ਦੋਵਾਂ ਫੋਨਜ਼ ਨੂੰ ਈ. ਐੱਮ. ਆਈ. ਤੋਂ ਲੈਣ 'ਤੇ 8,000 ਰੁਪਏ ਦਾ ਕੈਸ਼ਬੈਕ ਮਿਲੇਗਾ। ਇਸ ਸੇਲ 'ਚ ਆਈਫੋਨ 6 25,499 ਰੁਪਏ 'ਚ ਮਿਲ ਰਿਹਾ ਹੈ।


Related News