PDF ਤੁਹਾਨੂੰ ਦੇਵੇਗਾ ਆਫਲਾਈਨ ਮੋਡ ''ਚ ਪੜ੍ਹਨ ਦਾ ਤਰੀਕਾ
Sunday, Jun 18, 2017 - 07:40 PM (IST)

ਜਲੰਧਰ-ਇੰਟਰਨੈੱਟ ਜਾਂ ਫੇਸਬੁਕ ਚਲਾਉਦੇ ਸਮੇਂ ਕਈ ਵਾਰ ਸਾਨੂੰ ਕੁਝ ਅਜਿਹਾ ਮਿਲ ਜਾਂਦਾ ਹੈ ਜਿਸ ਤੋਂ ਅਸੀਂ ਭਵਿੱਖ ਦੇ ਲਈ ਆਫਲਾਈਨ ਮੋਡ 'ਚ ਸੇਵ ਕਰਕੇ ਰੱਖਣਾ ਚਾਹੁੰਦੇ ਹੈ ਜਾਂ ਫਿਰ ਉਸ ਨੂੰ ਬਾਅਦ (Future) 'ਚ ਪੜ੍ਹਨਾਂ ਚਾਹੁੰਦੇ ਹੈ ਤਾਂ ਇਸ ਦੇ ਲਈ ਬ੍ਰਾਊਜ਼ਰ ਦੀ ਮਦਦ ਲੈ ਸਕਦੇ ਹੈ। ਜੋ ਵੈੱਬਪੇਜ ਨੂੰ ਪੀ.ਡੀ. ਐੱਫ ਬਣਾਉਣ ਦਾ ਫੀਚਰ ਦਿੰਦਾ ਹੈ।
ਪੀ.ਡੀ. ਐੱਫ ਬਣਾਉਣ ਦੇ ਲਈ ਕ੍ਰੋਮ 'ਚ ਉਸ ਪੇਜ ਨੂੰ ਖੋਲੋ ਫਿਰ ਉਸ 'ਤੇ ਉੱਪਰ ਦਿੱਤੇ ਗਏ ਤਿੰਨ ਬਿੰਦੂਆਂ ਵਾਲੇ ਆਪਸ਼ਨਜ਼ 'ਤੇ ਕਲਿੱਕ ਕਰੋ ਉਸ ਦੇ ਬਾਅਦ ਮੈਨਯੂ ਬਾਰ ਖੁੱਲੇਗਾ ਉਸ 'ਚ 'ਪ੍ਰਿੰਟ' ਲਿਖਿਆ ਹੋਵੇਗਾ। ਉਸ 'ਤੇ ਕਲਿੱਕ ਕਰਕੇ ਤੁਸੀਂ ਪੀ.ਡੀ.ਐੱਫ. ਫਾਰਮੈਂਟ ਬਦਲ ਸਕਦੇ ਹੈ। ਇਸ 'ਚ ਪੀ.ਡੀ.ਐੱਫ ਦੇ ਦੋ ਆਕਾਰ ਦਿੱਤੇ ਗਏ ਹੈ ਕੰਪਿਊਟਰ ਤੋਂ ਪੀ.ਡੀ.ਐੱਫ ਬਣਾਉਣ ਦੇ ਲਈ ਵੀ ਪ੍ਰਿੰਟ 'ਤੇ ਕਲਿੱਕ ਕਰਨਾ ਹੋਵੇਗਾ। ਉਸ ਦੇ ਬਾਅਦ ਸੇਵ ਕਰਨ ਦਾ ਅਪਸ਼ਨ ਆ ਜਾਂਦਾ ਹੈ ਜਿਸ ਨੂੰ ਤੁਸੀਂ ਫੋਨ ਦੀ ਇੰਟਰਨਲ ਮੈਮਰੀ ਜਾਂ ਐੱਸ.ਡੀ ਕਾਰਡ 'ਚ ਸੇਵ ਕਰ ਸਕਦੇ ਹੈ