Payubiz ਵੱਲੋਂ E-Commerce ਕੰਪਨੀਆਂ ਲਈ ਇਕ ਅਹਿਮ ਸ਼ੁਰੂਆਤ

Thursday, Dec 10, 2015 - 02:11 PM (IST)

Payubiz ਵੱਲੋਂ E-Commerce ਕੰਪਨੀਆਂ ਲਈ ਇਕ ਅਹਿਮ ਸ਼ੁਰੂਆਤ

ਇਕ ਟੈਪ ਕਰਨ ਨਾਲ ਹੋਵੇਗਾ ਭੁਗਤਾਨ 
ਜਲੰਧਰ- ਪੇਅਯੂਬਿਜ਼ ਨੇ ਭਾਰਤੀ ਵਪਾਰੀਆਂ ਲਈ "ਵਨ ਟੈਪ" ਨਾਂ ਦਾ ਇਕ ਨਵਾਂ ਮੋਬਾਇਲ ਭੁਗਤਾਨ ਸਿਸਟਮ ਲਾਂਚ ਕੀਤਾ ਹੈ, ਜਿਸ ਨਾਲ ਹੁਣ ਤੁਸੀਂ ਡੈਬਿਟ ਕਾਰਡ ਜਾਂ ਕਰੈਡਿਟ ਕਾਰਡ ਦੁਆਰਾ ਸਕਰੀਨ ''ਤੇ ਸਿਰਫ ਇਕ ਟੈਪ ਨਾਲ ਹੀ ਮੋਬਾਇਲ ਭੁਗਤਾਨ ਕਰ ਸਕਦੇ ਹੋ। ਇਸ ਵਨ ਟੈਪ ਟੈਕਨਾਲੋਜੀ ਦੀ ਵਰਤੋਂ ਨਾਲ ਯੂਜ਼ਰ ਨੂੰ ਕਿਸੇ ਕਿਸਮ ਦਾ ਭੁਗਤਾਨ ਕਰਨ ਲਈ ਕਾਰਡ ਨੰਬਰ, CVV ਅਤੇ OTP ਮੋਬਾਇਲ ''ਤੇ ਟਾਇਪ ਕਰਨ ਦੀ ਲੋੜ ਨਹੀਂ ਪਵੇਗੀ। ਇਸ ''ਚ CVV ਨੰਬਰ ਦੀ ਆਪਸ਼ਨ ਨਹੀਂ ਦਿੱਤੀ ਗਈ ਅਤੇਂ ਫਿਰ ਜਦੋਂ ਇਹ ਭੁਗਤਾਨ ਲਈ OTP ਦੀ ਮੰਗ ਕਰੇਗਾ ਤਾਂ ਵਨ ਟੈਪ ਆਪਣੇ ਆਪ ਇਸ ਨੂੰ ਮੋਬਾਇਲ ਦੇ ਮੈਸੇਜ਼ ਬਾਕਸ ''ਚੋਂ ਲੈ ਲਵੇਗਾ। 
   ਕੰਪਨੀ ਅਨੁਸਾਰ ਜੇਕਰ ਨੈੱਟਵਰਕ ਦੇ ਬੰਦ ਹੋਣ ਕਾਰਨ ਟਰਾਂਜ਼ਕਸ਼ਨ ਰੁਕ ਜਾਵੇ ਤਾਂ ਇਸ ਦਾ ਨਵਾਂ ਰੀਟ੍ਰਾਈ ਫੀਚਰ ਤੁਹਾਡੇ ਵੱਲੋਂ ਕੀਤੇ ਗਏ ਭੁਗਤਾਨ ਦੀ ਰਕਮ ਨੂੰ ਰੁਕੇ ਹੋਏ ਪੁਆਇੰਟ ਤੋਂ ਹੀ ਚੁੱਕ ਲਵੇਗਾ। ਪੇਅਯੂਬਿਜ਼ ਕਾਰੋਬਾਰ ਦੇ ਮੁਖੀ ਰਾਹੁਲ ਕੋਠਾਰੀ ਨੇ ਕਿਹਾ ਕਿ ਇਸ ਟੈਕਨਾਲੋਜੀ ਦੁਆਰਾ ਈ-ਕਮਰਸ ਕੰਪਨੀਆਂ ਦੇ ਗਾਹਕਾਂ ਨੂੰ ਭੁਗਤਾਨ ਕਰਨ ''ਚ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਮਿਲੇਗਾ। ਕੰਪਨੀ ਵਨ ਟੈਪ ਟੈਕਨਾਲੋਜੀ ਨੂੰ ਲਾਈਵ ਕਰਨ ਲਈ ਕਈ ਹੋਰ ਈ-ਕਮਰਸ ਕੰਪਨੀਆਂ ਨਾਲ ਵੀ ਕੰਮ ਕਰ ਰਹੀ ਹੈ।


Related News