Paytm ਨੇ ਲਿਆ ਆਪਣਾ ਫੈਸਲਾ ਵਾਪਸ, ਨਹੀਂ ਲਵੇਗੀ ਕ੍ਰੈਡਿਟ ਕਾਰਡ ਤੋਂ ਵਾਲੇਟ ''ਚ ਪੈਸੇ ਲੋਡ ਕਰਨ ''ਤੇ 2 ਫੀਸਦੀ ਟੈਕਸ ਚਾਰਜ

Friday, Mar 10, 2017 - 02:43 PM (IST)

Paytm ਨੇ ਲਿਆ ਆਪਣਾ ਫੈਸਲਾ ਵਾਪਸ, ਨਹੀਂ ਲਵੇਗੀ ਕ੍ਰੈਡਿਟ ਕਾਰਡ ਤੋਂ ਵਾਲੇਟ ''ਚ ਪੈਸੇ ਲੋਡ ਕਰਨ ''ਤੇ 2 ਫੀਸਦੀ ਟੈਕਸ ਚਾਰਜ

ਜਲੰਧਰ-ਡਿਜ਼ੀਟਲ ਵਾਲੇਟ ਕੰਪਨੀ ਪੇਅ. ਟੀ. ਐੱਮ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਕ੍ਰੈਡਿਟ ਕਾਰਡ ਤੋਂ ਵਾਲੇਟ ''ਚ ਪੈਸੇ ਲੋਡ ਕਰਨ ''ਤੇ 2% ਟੈਕਸ ਲਵੇਂਗੀ। ਪਰ ਹੁਣ ਕੰਪਨੀ ਨੇ ਆਪਣੇ ਇਸ ਫੈਸਲੇ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਪੇਅ. ਟੀ. ਐੱਮ ਦੇ ਇਸ ਐਲਾਨ ਦੇ ਬਾਅਦ ਇਸ ਮੌਕੇ ਦਾ ਫਾਇਦਾ ਚੁੱਕਦੇ ਹੋਏ ਦੂਜੀ ਵਾਲੇਟ ਕੰਪਨੀ ਮੋਬੀਕਵਿਕ ਨੇ ਐਲਾਨ ਕੀਤਾ ਕਿ ਉਹ ਕ੍ਰੈਡਿਟ ਕਾਰਡ ਤੋਂ ਪੈਸੇ ਲੋਡ ਕਰਨ ''ਤੇ ਕੋਈ ਵੀ ਐਕਸਟਰਾ ਚਾਰਜ ਨਹੀਂ ਲਵੇਂਗੀ। ਕੰਪਨੀ ਨੇ ਆਪਣੇ ਟਵੀਟ ''ਚ ਖਾਸ ਤੌਰ ''ਤੇ ਪੇਅ. ਟੀ. ਐੱਮ ਦੇ ਇਸ ਫੈਸਲੇ ਤੋ ਬਾਅਦ ਲਿੱਖਿਆ ਕਿ ਉਹ 2% ਐਕਸਟਰਾ ਚਾਰਜ ਨਹੀਂ ਕਰੇਗੀ। ਇਸ ਤੋਂ ਇਲਾਵਾ ਮੋਬਿਕਵਿਕ ਨੇ ਇਕ ਆਫਰ ਵੀ ਸ਼ੁਰੂ ਕਰ ਦਿੱਤਾ ਜਿਸ ਦੇ ਤਹਿਤ ਕੋਡ ਯੂਜ਼ ਕਰਕੇ 2% ਕੈਸ਼ਬੈਕ ਵੀ ਲਿਆ ਜਾ ਸਕਦਾ ਹੈ।

 

ਪੇਅ. ਟੀ. ਐੱਮ ਨੇ ਦੱਸਿਆ, ਕੁੱਝ ਯੂਜ਼ਰਸ ਇਸਦੇ ਜਰੀਏ ਕਾਰਡ ''ਚ ਪਵਾਇੰਟ ਜਮਾਂ ਕਰ ਰਹੇ ਸਨ ਜੋ ਮੁਫਤ ਕੈਸ਼ ਦੇ ਵਰਗੇ ਹੈ। ਦੁੱਜੇ ਪਾਸੇ , ਬਿਨਾਂ ਵਿਆਜ ਦੇ ਪੈਸੇ ਇਸਤੇਮਾਲ ਕਰ ਰਹੇ ਸਨ। ਇਸ ਪੂਰੀ ਪ੍ਰਕੀਰਿਆ ਲਈ ਪੇਅ. ਟੀ. ਐੱਮ ਤੋਂ ਸਬਸਿਡੀ ਦਿੱਤੀ ਜਾਂਦੀ ਹੈ।

 

ਕੰਪਨੀ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਇਸ ਫੈਸਲੇ ਤੋ ਬਾਅਦ ਯੂਜ਼ਰਸ ਨਰਾਜ ਹੋ ਗਏ। ਪੇਅ. ਟੀ. ਐੱਮ ਨੇ ਇਕ ਸਟੇਟਮੇਂਟ ''ਚ ਕਿਹਾ ਹੈ ਕਿ ਸਾਡਾ ਇਹ ਫੈਸਲਾ ਉਨ੍ਹਾਂ ਯੂਜ਼ਰਸ ਲਈ ਮੁਸ਼ਕਿਲ ਭਰਿਆ ਹੁੰਦਾ ਜੋ ਅਸਲੀ ਕ੍ਰੈਡਿਟ ਕਾਰਡ ਯੂਜਰਸ ਹਨ। ਇਸ ਲਈ ਹੁਣ ਕ੍ਰੈਡਿਟ ਕਾਰਡ ਤੋਂ ਵਾਲੇਟ ''ਚ ਪੈਸੇ ਲੋਡ ਕਰਨ ''ਤੇ ਐਕਸਟਰਾ ਚਾਰਜ ਨਹੀਂ ਲੱਗੇਗਾ ਬਲਕਿ ਕੰਪਨੀ ਕ੍ਰੈਡਿਟ ਕਾਰਡ ਮਿਸ ਯੂਜ਼ ਨੂੰ ਰੋਕਨ ਲਈ ਨਵਾਂ ਸਿਸਟਮ ਲੈ ਕੇ ਆਵੇਗੀ।


Related News