ਹੁਣ Paytm Money ਐਪ ਰਾਹੀਂ ਕੋਈ ਵੀ ਕਰ ਸਕੇਗਾ ਸਟਾਕ ਮਾਰਕੀਟ ’ਚ ਨਿਵੇਸ਼

09/29/2020 11:45:13 AM

ਗੈਜੇਟ ਡੈਸਕ– ਪੇ.ਟੀ.ਐੱਮ. ਦੀ ਪੂਰਨ ਮਲਕੀਅਤ ਵਾਲੀ ਸਹਾਇਕ ਕੰਪਨੀ ਪੇ.ਟੀ.ਐੱਮ. ਮਨੀ ਨੇ ਦੇਸ਼ ਭਰ ’ਚ ਸਾਰਿਆਂ ਲਈ ਸਟਾਕ ਬ੍ਰੋਕਿੰਗ ਦੀ ਸੁਵਿਧਾ ਸ਼ੁਰੂ ਕਰ ਦਿੱਤੀ ਹੈ। ਇਸ ਵਿੱਤੀ ਸਾਲ ’ਚ ਕੰਪਨੀ ਦਾ ਟੀਚਾ 10 ਲੱਖ ਤੋਂ ਜ਼ਿਆਦਾ ਨਿਵੇਸ਼ਕਾਂ ਨੂੰ ਜੋੜਨਾ ਹੈ। ਇਨ੍ਹਾਂ ’ਚ ਜ਼ਿਆਦਾਤਰ ਛੋਟੇ ਸ਼ਹਿਰਾਂ ਅਤੇ ਕਸਬਿਆਂ ਤੋਂ ਆਉਣ ਵਾਲੇ ਫਰਸਟ ਟਾਈਮ ਯੂਜ਼ਰਸ ਹੋਣਗੇ। ਇਸ ਕੋਸ਼ਿਸ਼ ਦਾ ਉਦੇਸ਼ ਉਤਪਾਦ ਦੇ ਆਸਾਨ ਉਪਯੋਗ, ਡਿਜੀਟਲ ਕੇ.ਵਾਈ.ਸੀ. ਨਾਲ ਪੇਪਰਲੈੱਸ ਖ਼ਾਤਾ ਖੋਲ੍ਹਣ ਦੇ ਨਾਲ ਨਿਵੇਸ਼ ਨੂੰ ਉਤਸ਼ਾਹਿਤ ਕਰਨਾ, ਘੱਟ ਮੁੱਲ ਨਿਰਧਾਰਣ (ਡਿਲਿਵਰੀ ਆਰਡਰ ’ਤੇ ਜ਼ੀਰੋ ਬ੍ਰੋਕਰੇਜ, ਇੰਟ੍ਰਾ-ਡੇ ਲਈ 10 ਰੁਪਏ) ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਪਹੁੰਚਾਉਣਾ ਹੈ। 

ਸ਼ੁਰੂਆਤ ’ਚ ਹੀ ਕੰਪਨੀ ਨੇ ਜੋੜੇ ਹਨ 2.2 ਲੱਖ ਤੋਂ ਜ਼ਿਆਦਾ ਨਿਵੇਸ਼ਕ
ਪੇ.ਟੀ.ਐੱਮ. ਮਨੀ ਦਾ ਦਾਅਵਾ ਹੈ ਕਿ ਸ਼ੁਰੂਆਤ ’ਚ ਹੀ ਉਸ ਨੇ 2.2 ਲੱਖ ਤੋਂ ਜ਼ਿਆਦਾ ਨਿਵੇਸ਼ਕਾਂ ਨੂੰ ਆਪਣੇ ਨਾਲ ਜੋੜ ਲਿਆ ਹੈ। ਇਨ੍ਹਾਂ ’ਚੋਂ ਜ਼ਿਆਦਾਤਰ ਯੂਜ਼ਰਸ ਮੁੰਬਈ, ਬੈਂਗਲੁਰੂ, ਹੈਦਰਾਬਾਦ, ਜੈਪੁਰ ਅਤੇ ਅਹਿਮਦਾਬਾਦ ਤੋਂ ਹਨ ਅਤੇ ਇਨ੍ਹਾਂ ’ਚੋਂ 65 ਫੀਸਦੀ ਯੂਜ਼ਰਸ 18 ਤੋਂ 30 ਸਾਲ ਦੀ ਉਮੀਦ ਦੇ ਹਨ। ਇਸ ਤੋਂ ਇਲਾਵਾ ਠਾਣੇ, ਗੁੰਟੂਰ, ਬਰਧਮਾਨ, ਕ੍ਰਿਸ਼ਣਾ ਅਤੇ ਆਗਰਾ ਵਰਗੇ ਛੋਟੇ ਸ਼ਹਿਰਾਂ ਦੇ ਲੋਕਾਂ ਨੇ ਪੇ.ਟੀ.ਐੱਮ. ਮਨੀ ਰਾਹੀਂ ਨਿਵੇਸ਼ ਕੀਤਾ ਹੈ। 
ਇਸ ਦੀ ਲਾਂਚਿੰਗ ’ਤੇ ਪੇ.ਟੀ.ਐੱਮ. ਮਨੀ ਦੇ ਸੀ.ਈ.ਓ. ਵਰੁਣ ਸ਼੍ਰੀਧਰ ਨੇ ਕਿਹਾ ਕਿ ਸਾਡਾ ਉਦੇਸ਼ ਵੈਲਥ ਮੈਨੇਜਮੈਂਟ ਸੇਵਾਵਾਂ ਨੂੰ ਆਬਾਦੀ ਦੇ ਵੱਡੇ ਹਿੱਸੇ ਤਕ ਪਹੁੰਚਾਉਣਾ ਹੈ। ਸਾਡਾ ਮੰਨਣਾ ਹੈ ਕਿ ਇਹ ਨਵੇਂ ਨਿਵੇਸ਼ਕਾਂ ਨੂੰ ਉਨ੍ਹਾਂ ਦੇ ਵੈਲਥ ਪੋਰਟਫੋਲੀਓ ਦੇ ਨਿਰਮਾਣ ’ਚ ਸਮਰੱਥ ਬਣਾਉਣ ਦਾ ਸਮਾਂ ਹੈ। ਟੈਕਨਾਲੋਜੀ ’ਤੇ ਅਧਾਰਿਤ ਸਾਡਾ ਹੱਲ ਸ਼ੇਅਰ ’ਚ ਨਿਵੇਸ਼ ਨੂੰ ਆਸਾਨ ਬਣਾਉਣਾ ਹੈ। 

ਬਿਲਟ-ਇਨ ਬ੍ਰੋਕਰੇਜ ਕੈਲਕੁਲੇਟਰ
ਪੇ.ਟੀ.ਐੱਮ. ਮਨੀ ’ਚ ਬਿਲਟ-ਇਨ ਬ੍ਰੋਕਰੇਜ ਕੈਲਕੁਲੇਟਰ ਦਿੱਤਾ ਗਿਆ ਹੈ ਜਿਸ ਦੀ ਮਦਦ ਨਾਲ ਨਿਵੇਸ਼ਕ ਲੈਣ-ਦੇਣ ਸ਼ੁਲਕ ਦਾ ਪਤਾ ਲਗਾ ਸਕਦੇ ਹਨ ਅਤੇ ਸ਼ੇਅਰਾਂ ਨੂੰ ਲਾਭ ’ਤੇ ਵੇਚਣ ਲਈ ਬ੍ਰੇਕ-ਈਵਨ ਪ੍ਰਾਈਸ ਜਾਣ ਸਕਦੇ ਹਨ। 


Rakesh

Content Editor

Related News