ਫਲਿੱਪਕਾਰਟ ਤੇ ਐਮਾਜ਼ਾਨ ਨੂੰ ਟੱਕਰ ਦੇਵੇਗੀ Paytm ਦੀ ਇਹ ਨਵੀਂ ਐਪ

Monday, Feb 27, 2017 - 06:38 PM (IST)

ਜਲੰਧਰ- ਭਾਰਤ ਦੀ ਸਭ ਤੋਂ ਵੱਡੀ ਮੋਬਾਇਲ ਵਾਲੇਟ ਕੰਪਨੀ ਪੈਟੀਐੱਮ ਨੇ ਫਲਿੱਪਕਾਰਟ ਅਤੇ ਐਮਾਜ਼ਾਨ ਨੂੰ ਟੱਕਰ ਦੇਣ ਲਈ ਨਵੀਂ ਕੰਜ਼ਿਊਮਰ ਸ਼ਾਪਿੰਗ ਐਪਲੀਕੇਸ਼ਨ ਪੇਟੀਐੱਮ ਮਾਲ (Paytm Mall) ਲਾਂਚ ਕੀਤੀ ਹੈ। ਜਾਣਕਾਰੀ ਮੁਤਾਬਕ ਇਸ ਐਪ ਦੇ ਸ਼ੁਰੂ ਹੁੰਦੇ ਹੀ ਇਸ ਵਿਚ 6.8 ਕਰੋੜ ਪ੍ਰਾਡਕਟ ਅਤੇ 14,000 ਸੇਲਰਜ਼ ਲਿਸਟਿਡ ਹੋ ਚੁੱਕੇ ਹਨ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਅਲੀਬਾਬਾ ਭਾਰਤ ''ਚ ਆਨਲਾਈਨ ਈ-ਕਾਮਰਸ ਮਾਰਕੀਟ ''ਚ ਆਪਣੀ ਇਨਵੈਸਟਮੈਂਟ ਵਧਾ ਰਹੀ ਹੈ। ਅਲੀਬਾਬਾ ਪਹਿਲਾਂ ਹੀ ਪੇਟੀਐੱਮ ''ਚ 20 ਕਰੋੜ ਡਾਲਰ ਦੇ ਕਰੀਬ ਇਨਵੈਸਟਮੈਂਟ ਕਰ ਚੁੱਕੀ ਹੈ ਜਿਸ ਨਾਲ ਪੇਟੀਐੱਮ ਦੀ ਵੈਲਿਊ ਕਰੀਬ 1 ਅਰਬ ਡਾਲਰ ਪਹੁੰਚ ਗਈ ਹੈ। 
ਪੇਟੀਐੱਮ ਮਾਲ ''ਚ ਹਰ ਤਰ੍ਹਾਂ ਦੇ ਬ੍ਰਾਂਡ ਦੇ ਪ੍ਰਾਡਕਟਸ ਖਰੀਦੇ ਜਾ ਸਕਣਗੇ। ਇਸ ਐਪ ''ਚ ਪੇਟੀਐੱਮ ਬਾਜ਼ਾਰ ਨਾਂ ਨਾਲ ਅਲੱਗ ਸੈਕਸ਼ਨ ਵੀ ਦੇਖਣ ਨੂੰ ਮਿਲੇਗਾ। ਪੇਟੀਐੱਮ ਦੇ ਵਾਈਸ ਪ੍ਰੈਸੀਡੈਂਟ ਸੌਰਭ ਵਸ਼ਿਸ਼ਠ ਨੇ ਜਾਰੀ ਬਿਆਨ ''ਚ ਕਿਹਾ ਹੈ ਕਿ ਸਾਨੂੰ ਸੇਲਰਜ਼ ਲਈ ਕੁਆਲਿਟੀ ''ਤੇ ਧਿਆਨ ਦੇਣ ਅਤੇ ਪੇਟੀਐੱਮ ਮਾਲ ''ਤੇ ਵੇਅਰਹਾਊਸਿੰਗ ਅਤੇ ਸ਼ਿਪਿੰਗ ਲਈ ਸਖਤ ਕੰਟਰੋਲ ਬਣਾਉਣ ਲਈ ਕਿਹਾ ਗਿਆ ਹੈ। ਨਾਲ ਹੀ ਕਿਹਾ ਗਿਆ ਹੈ ਕਿ ਪੇਟੀਐੱਮ ਬਾਜ਼ਾਰ ਰਾਹੀਂ ਕੰਜ਼ਿਊਮਰਸ ਡੋਮੈਸਟਿਕ ਅਤੇ ਇੰਟਰਨੈਸ਼ਨਲ ਪ੍ਰਾਡਕਟਸ ਨੂੰ ਖਰੀਦ ਸਕਦੇ ਹੋ। ਇਸ ਐਪ ਨੂੰ ਜਲਦੀ ਹੀ ਐਪ ਸਟੋਰ ਅਤੇ ਪਲੇ ਸਟੋਰ ''ਤੇ ਉਪਲੱਬਧ ਕਰਵਾ ਦਿੱਤਾ ਜਾਵੇਗਾ।

Related News