Paytm ਧਮਾਕਾ, ਮੋਬਾਈਲ ਰੀਚਾਰਜ ਅਤੇ ਬਿੱਲ ਭੁਗਤਾਨ 'ਤੇ ਮਿਲੇਗਾ 1000 ਰੁਪਏ ਤੱਕ ਦਾ ਰਿਵਾਰਡ

03/06/2021 6:12:52 PM

ਨਵੀਂ ਦਿੱਲੀ - ਤੁਸੀਂ ਪੇਟੀਐਮ ਵਾਲਿਟ ਦੀ ਵਰਤੋਂ ਕਰਿਆਨੇ ਦੀਆਂ ਦੁਕਾਨਾਂ ਤੋਂ ਸਮਾਨ ਖਰੀਦਣ, ਪਾਣੀ ਅਤੇ ਬਿਜਲੀ ਦੇ ਬਿੱਲਾਂ ਦੀ ਅਦਾਇਗੀ, ਗੈਸ ਸਿਲੰਡਰ ਬੁਕਿੰਗ , ਰੀਚਾਰਜ ਮੋਬਾਈਲ ਜਾਂ ਹੋਰ ਆਨਲਾਈਨ ਆਰਡਰ ਲਈ ਕਰਦੇ ਹੋ। ਸਭ ਤੋਂ ਵੱਧ ਆਨਲਾਈਨ ਭੁਗਤਾਨ ਕਾਰਨ ਪੇਟੀਐਮ ਦੇਸ਼ ਭਰ ਵਿਚ ਸਭ ਤੋਂ ਵੱਡਾ ਡਿਜੀਟਲ ਭੁਗਤਾਨ ਵਿਕਲਪ ਬਣ ਕੇ ਸਾਹਮਣੇ ਆਇਆ ਹੈ। ਪੇਟੀਐਮ ਨੇ ਮੋਬਾਈਲ ਰੀਚਾਰਜ ਅਤੇ ਬਿੱਲ ਭੁਗਤਾਨ ਲਈ ਕੈਸ਼ਬੈਕ ਅਤੇ ਰਿਵਾਰਡ ਦੇਣ ਦੀ ਘੋਸ਼ਣਾ ਕੀਤੀ ਹੈ। ਕੰਪਨੀ ਨੇ ਆਪਣੇ ਪਲੇਟਫਾਰਮ 'ਤੇ 3 ਪੇ 300 ਕੈਸ਼ਬੈਕ ਆਫਰ (3 Pe 300 Cashback Offer) ਦੀ ਘੋਸ਼ਣਾ ਕੀਤੀ ਹੈ।

ਇਸ ਪੇਸ਼ਕਸ਼ ਦੇ ਤਹਿਤ ਨਵੇਂ ਉਪਭੋਗਤਾਵਾਂ ਨੂੰ ਪਹਿਲੇ ਤਿੰਨ ਰੀਚਾਰਜਾਂ 'ਤੇ 100 ਰੁਪਏ ਤੱਕ ਦਾ ਇੱਕ ਨਿਸ਼ਚਤ ਕੈਸ਼ਬੈਕ ਮਿਲੇਗਾ, ਜਦੋਂ ਕਿ ਮੌਜੂਦਾ ਉਪਭੋਗਤਾ ਹਰ ਰੀਚਾਰਜ 'ਤੇ 1000 ਰੁਪਏ ਤੱਕ ਦੇ ਇਨਾਮ ਜਿੱਤ ਸਕਦੇ ਹਨ। ਇਹ ਪੇਸ਼ਕਸ਼ਾਂ ਜੀਓ, ਵੋਡਾਫੋਨ-ਆਈਡੀਆ, ਏਅਰਟੈਲ, ਬੀ.ਐਸ.ਐਨ.ਐਲ. ਅਤੇ ਐਮ.ਟੀ.ਐਨ.ਐਲ. ਦੇ ਪ੍ਰੀਪੇਡ ਰਿਚਾਰਜ ਅਤੇ ਪੋਸਟ-ਪੇਡ ਬਿਲ ਭੁਗਤਾਨ 'ਤੇ ਲਾਗੂ ਹੋਣਗੀਆਂ।

ਇਹ ਵੀ ਪੜ੍ਹੋ : ਡਿਜੀਟਲ ਭੁਗਤਾਨ ਹੋਵੇਗਾ ਹੋਰ ਆਸਾਨ, ਇਹ ਕੰਪਨੀ ਦੇਵੇਗੀ ਖ਼ਾਸ ਸਹੂਲਤ

ਰੈਫਰਲ ਪ੍ਰੋਗਰਾਮ ਵਿਚ ਹਿੱਸਾ ਲੈ ਕੇ ਵਾਧੂ ਕੈਸ਼ਬੈਕ ਜਿੱਤਣ ਦਾ ਮੌਕਾ

ਰੀਚਾਰਜ ਅਤੇ ਬਿੱਲ ਭੁਗਤਾਨ ਲਈ ਰਿਵਾਰਡ ਪ੍ਰਾਪਤ ਕਰਨ ਤੋਂ ਇਲਾਵਾ ਕੰਪਨੀ ਦੇ ਉਪਭੋਗਤਾ, ਕੰਪਨੀ ਦੇ ਰੈਫਰਲ ਪ੍ਰੋਗਰਾਮ ਵਿਚ ਹਿੱਸਾ ਲੈ ਕੇ ਵਾਧੂ ਕੈਸ਼ਬੈਕ ਜਿੱਤ ਸਕਦੇ ਹਨ। ਕੰਪਨੀ ਦਾ ਕਹਿਣਾ ਹੈ ਕਿ ਜਦੋਂ ਵੀ ਕੋਈ ਉਪਭੋਗਤਾ ਆਪਣੇ ਦੋਸਤਾਂ ਅਤੇ ਪਰਿਵਾਰ ਨੂੰ ਪੇ.ਟੀ.ਐਮ. 'ਤੇ ਰਿਚਾਰਜ ਸ਼ੁਰੂ ਕਰਨ ਲਈ ਉਤਸ਼ਾਹਿਤ ਕਰਦਾ ਹੈ ਤਾਂ ਦੋਵੇਂ 100 ਰੁਪਏ ਤੱਕ ਦਾ ਕੈਸ਼ਬੈਕ ਲੈ ਸਕਦੇ ਹਨ। 

ਇਹ ਵੀ ਪੜ੍ਹੋ : MG ਮੋਟਰ ਦੀ ਪਹਿਲ, ਜਨਾਨੀਆਂ ਲਈ ਲਿਆਂਦਾ ਇਹ ਵਿਸ਼ੇਸ਼ ਪ੍ਰੋਗਰਾਮ, ਜਾਣੋ ਇਸ ਦੀ ਖ਼ਾਸੀਅਤ

UPI  ਦੀ ਤਰ੍ਹਾਂ ਬਣੇਗਾ ਪੇਮੈਂਟ ਨੈਟਵਰਕ, NUE ਲਈ ਅਪਲਾਈ ਕਰਨਗੇ ਪੇਟੀਐਮ, ਓਲਾ ਅਤੇ ਇੰਡਸਇੰਡ ਬੈਂਕ

ਜ਼ਿਕਰਯੋਗ ਹੈ ਕਿ ਪੇਟੀਐਮ, ਓਲਾ ਫਾਇਨਾਂਸ਼ਿਅਲ ਅਤੇ ਇੰਡਸਇੰਡ ਬੈਂਕ ਇਕ ਨਿਊ ਅੰਬਰੇਲਾ ਐਂਟਿਟੀ(New Umbrella Entity) ਲਾਇਸੈਂਸ ਲਈ ਅਰਜ਼ੀ ਦੇਣ ਦੀ ਯੋਜਨਾ ਬਣਾ ਰਹੇ ਹਨ। ਇਸਦੀ ਸਹਾਇਤਾ ਨਾਲ ਕੰਪਨੀਆਂ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐਨ.ਪੀ.ਸੀ.ਆਈ.) ਦੁਆਰਾ ਸੰਚਾਲਿਤ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂ.ਪੀ.ਆਈ.) ਵਰਗਾ ਭੁਗਤਾਨ ਨੈਟਵਰਕ ਬਣਾਉਣ ਦੇ ਯੋਗ ਬਣ ਸਕਣਗੀਆਂ। ਇਸ ਦੌਰਾਨ ਆਰ.ਬੀ.ਆਈ. ਨੇ New Umbrella Entity ਲਈ ਅਰਜ਼ੀ ਦੀ ਤਰੀਕ ਨੂੰ 31 ਮਾਰਚ ਤੱਕ ਵਧਾ ਦਿੱਤਾ ਹੈ।

ਇਹ ਵੀ ਪੜ੍ਹੋ : Facebook ਦਾ ਵੱਡਾ ਫ਼ੈਸਲਾ: ਸਿਆਸੀ ਵਿਗਿਆਪਨਾਂ ਤੇ ਲੱਗੀ ਪਾਬੰਦੀ ਨੂੰ ਲੈ ਕੇ ਫਿਰ ਬਦਲਿਆ ਆਪਣਾ ਸਟੈਂਡ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News