ਫਸ ਗਏ Mark Zuckerberg! ਸੰਸਦੀ ਕਮੇਟੀ META ਨੂੰ ਕਰੇਗੀ ਤਲਬ, ਜਾਣੋ ਵਜ੍ਹਾ
Wednesday, Jan 15, 2025 - 05:45 AM (IST)
ਗੈਜੇਟ ਡੈਸਕ- ਫੇਸਬੁੱਕ ਦੇ ਸੰਸਥਾਪਕ ਅਤੇ META ਦੇ CEO ਮਾਰਕ ਜ਼ੁਕਰਬਰਗ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਸੰਸਦੀ ਕਮੇਟੀ ਫੇਸਬੁੱਕ ਦੀ ਮੂਲ ਕੰਪਨੀ ਮੈਟਾ ਨੂੰ ਤਲਬ ਕਰੇਗੀ। ਇਹ ਜਾਣਕਾਰੀ ਆਈ.ਟੀ. ਅਤੇ ਸੰਚਾਰ ਮਾਮਲਿਆਂ ਦੀ ਸੰਸਦੀ ਕਮੇਟੀ ਦੇ ਚੇਅਰਮੈਨ ਨਿਸ਼ੀਕਾਂਤ ਦੂਬੇ ਨੇ ਆਪਣੀ ਪੋਸਟ ਵਿੱਚ ਦਿੱਤੀ ਹੈ। ਉਨ੍ਹਾਂ ਇਸ ਬਾਰੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪੋਸਟ ਕੀਤਾ ਹੈ।
ਉਨ੍ਹਾਂ ਲਿਖਿਆ, 'ਮੇਰੀ ਕਮੇਟੀ ਇਸ ਗਲਤ ਜਾਣਕਾਰੀ ਲਈ ਮੈਟਾ ਨੂੰ ਬੁਲਾਏਗਾ। ਕਿਸੇ ਵੀ ਲੋਕਤਾਂਤਰਿਕ ਦੇਸ਼ ਦੀ ਗਲਤ ਜਾਣਕਾਰੀ ਦੇਸ਼ ਦੇ ਅਕਸ ਨੂੰ ਖਰਾਬ ਕਰਦੀ ਹੈ। ਇਸ ਗਲਤੀ ਲਈ ਭਾਰਤੀ ਸੰਸਦ ਤੋਂ ਅਤੇ ਇੱਥੋਂ ਦੀ ਜਨਤਾ ਕੋਲੋਂ ਉਸ ਸੰਗਠਨ ਨੂੰ ਮੁਆਫੀ ਮੰਗਣੀ ਪਵੇਗੀ।'
ਇਹ ਵੀ ਪੜ੍ਹੋ- ਅਚਾਨਕ ਕਰੰਟ ਮਾਰਨ ਲੱਗਾ iPhone! ਕਈ ਯੂਜ਼ਰਜ਼ ਕਰ ਰਹੇ ਸ਼ਿਕਾਇਤ
ਜ਼ੁਕਰਬਰਗ ਦੀ ਹੋ ਰਹੀ ਆਲੋਚਨਾ
ਇਸ ਮਾਮਲੇ ਵਿੱਚ ਆਈ.ਟੀ. ਅਤੇ ਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਪਹਿਲਾਂ ਹੀ ਮਾਰਕ ਜ਼ੁਕਰਬਰਗ ਨੂੰ ਜਵਾਬ ਦੇ ਚੁੱਕੇ ਹਨ। ਉਨ੍ਹਾਂ X 'ਤੇ ਪੋਸਟ ਕੀਤਾ ਅਤੇ ਲਿਖਿਆ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ, ਭਾਰਤ ਵਿੱਚ 2024 ਵਿੱਚ ਚੋਣਾਂ ਹੋਈਆਂ ਜਿਸ ਵਿੱਚ 64 ਕਰੋੜ ਲੋਕਾਂ ਨੇ ਹਿੱਸਾ ਲਿਆ। ਭਾਰਤ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੰਮ ਕਰ ਰਹੀ ਐੱਨ.ਡੀ.ਏ. ਸਰਕਾਰ 'ਤੇ ਵਿਸ਼ਵਾਸ ਦਿਖਾਇਆ।
ਉਨ੍ਹਾਂ ਲਿਖਿਆ, 'ਮਾਰਕ ਜ਼ੁਕਰਬਰਗ ਦਾ ਇਹ ਦਾਅਵਾ ਕਿ ਭਾਰਤ ਸਮੇਤ ਦੁਨੀਆ ਦੀਆਂ ਜ਼ਿਆਦਾਤਰ ਸੱਤਾਧਾਰੀ ਸਰਕਾਰਾਂ ਕੋਵਿਡ ਤੋਂ ਬਾਅਦ ਹੋਈਆਂ ਚੋਣਾਂ ਹਾਰ ਗਈਆਂ ਹਨ, ਗਲਤ ਹੈ। 'ਦਰਅਸਲ, ਮਾਰਕ ਜ਼ੁਕਰਬਰਗ ਨੇ ਇੱਕ ਪੋਡਕਾਸਟ ਵਿੱਚ ਕਿਹਾ ਕਿ ਕੋਵਿਡ ਤੋਂ ਬਾਅਦ ਦੁਨੀਆ ਭਰ ਦੀਆਂ ਕਈ ਸਰਕਾਰਾਂ ਸਾਲ 2024 ਵਿੱਚ ਹੋਈਆਂ ਚੋਣਾਂ ਹਾਰ ਗਈਆਂ ਹਨ, ਜਿਨ੍ਹਾਂ ਵਿੱਚ ਭਾਰਤ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ- ਕਿਰਾਏਦਾਰ ਨੇ ਖ਼ਾਲੀ ਕੀਤਾ ਮਕਾਨ, ਮਾਲਕ ਨੇ 6 ਮਹੀਨੇ ਬਾਅਦ ਕਮਰਾ ਖੋਲ੍ਹਿਆ ਤਾਂ ਪੈਰਾਂ ਹੇਠੋਂ ਨਿਕਲ ਗਈ ਜ਼ਮੀਨ
ਕੀ ਕਿਹਾ ਸੀ ਮਾਰਕ ਜ਼ੁਕਰਬਰਗ ਨੇ ?
ਮਾਰਕ ਨੇ ਇਹ ਗੱਲ ਜੋਅ ਰੋਗਨ ਦੇ ਪੋਡਕਾਸਟ ਵਿੱਚ ਕਹੀ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਇਹ ਹਾਰ ਦਰਸਾਉਂਦੀ ਹੈ ਕਿ ਕੋਵਿਡ ਮਹਾਂਮਾਰੀ ਤੋਂ ਬਾਅਦ ਲੋਕਾਂ ਦਾ ਵਿਸ਼ਵਾਸ ਘੱਟ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਧਦੀ ਮਹਿੰਗਾਈ, ਮਹਾਂਮਾਰੀ ਨਾਲ ਸਬੰਧਤ ਆਰਥਿਕ ਨੀਤੀਆਂ ਅਤੇ ਸਰਕਾਰਾਂ ਦੁਆਰਾ ਕੋਵਿਡ-19 ਨੂੰ ਕਿਵੇਂ ਸੰਭਾਲਿਆ ਗਿਆ, ਇਸ ਕਾਰਨ ਲੋਕਾਂ ਦਾ ਵਿਸ਼ਵਾਸ ਘਟਿਆ ਹੈ।
ਹਾਲਾਂਕਿ, ਭਾਰਤ ਦੇ ਸੰਦਰਭ ਵਿੱਚ ਉਨ੍ਹਾਂ ਦਾ ਇਹ ਦਾਅਵਾ ਗਲਤ ਹੈ, ਜਿਸ ਕਾਰਨ ਉਨ੍ਹਾਂ ਦੀ ਲਗਾਤਾਰ ਆਲੋਚਨਾ ਹੋ ਰਹੀ ਹੈ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਵੀ X 'ਤੇ ਪੋਸਟ ਕਰਦੇ ਹੋਏ Meta ਨੂੰ ਟੈਗ ਕੀਤਾ। ਉਨ੍ਹਾਂ ਲਿਖਿਆ ਕਿ ਇਹ ਬਹੁਤ ਮੰਦਭਾਗਾ ਹੈ ਕਿ ਮਾਰਕ ਜ਼ੁਕਰਬਰਗ ਨੇ ਖੁਦ ਗਲਤ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਨਿਸ਼ੀਕਾਂਤ ਦੂਬੇ ਨੇ ਇਸ ਮਾਮਲੇ ਵਿੱਚ ਮੈਟਾ ਨੂੰ ਤਲਬ ਕਰਨ ਦੀ ਗੱਲ ਕਹੀ ਹੈ।
ਇਹ ਵੀ ਪੜ੍ਹੋ- ਭਰਾ ਦੀ B'Day ਪਾਰਟੀ 'ਚ ਜਾ ਰਹੀ ਕੁੜੀ ਨੂੰ ਚੁੱਕ ਕੇ ਲੈ ਗਏ ਹੈਵਾਨ, ਸੁੰਨਸਾਨ ਜਗ੍ਹਾ ਲਿਜਾ ਕੀਤਾ ਗੈਂਗਰੇਪ