Apple Watch ਨੇ ਬਚਾਈ 1,000 ਫੁੱਟ ਤੋਂ ਡਿੱਗੇ ਦੋ ਵਿਅਕਤੀਆਂ ਦੀ ਜਾਨ, ਜਾਣੋ ਕਿਵੇਂ
Monday, Jan 27, 2025 - 06:34 PM (IST)
ਨਵੀਂ ਦਿੱਲੀ - ਜਿਥੇ Apple ਦੇ ਫ਼ੋਨ ਦਾ ਕ੍ਰੇਜ ਦੁਨੀਆ ਭਰ ਵਿਚ ਦੇਖਣ ਨੂੰ ਮਿਲਦਾ ਹੈ ਉਥੇ ਹੀ ਇਸ ਦੀਆਂ Watch ਵੀ ਦੁਨੀਆ ਭਰ ਵਿਚ ਪਸੰਦ ਕੀਤੀਆਂ ਜਾਂਦੀਆਂ ਹਨ। ਇਸ ਦੀਆਂ ਪ੍ਰੀਮੀਅਮ ਸਮਾਰਟ ਵਾਚ ਦੀ ਵਿਕਰੀ ਬਹੁਤ ਜ਼ਿਆਦਾ ਹੈ। ਆਪਣੇ ਪ੍ਰੀਮੀਅਮ ਫੀਚਰ ਕਾਰਨ Apple Watch ਨੇ ਕਈ ਲੋਕਾਂ ਦੀਆਂ ਜਾਨਾਂ ਵੀ ਬਚਾਈਆਂ ਹਨ। ਜਾਣਕਾਰੀ ਮੁਤਾਬਕ ਅਮਰੀਕਾ ਦੇ ਵਾਸ਼ਿੰਗਟਨ ਵਿਚ Apple Watch ਦੀ ਸਹਾਇਤਾ ਨਾਲ ਲਗਭਗ 1,000 ਫੁੱਟ ਦੀ ਉਚਾਈ ਤੋਂ ਡਿੱਗਣ ਵਾਲੇ ਜ਼ਖਮੀ ਵਿਅਕਤੀ ਦੀ ਜਾਨ ਬਚ ਗਈ। ਆਓ ਜਾਣਦੇ ਹਾਂ, ਕੀ ਹੈ ਪੂਰਾ ਮਾਮਲਾ…
ਇਹ ਵੀ ਪੜ੍ਹੋ : ਪਤੰਗ ਉਡਾਉਣ 'ਤੇ ਵੀ ਲੱਗੀ ਪਾਬੰਦੀ! ਲੱਗੇਗਾ 50 ਹਜ਼ਾਰ ਤੋਂ ਇਕ ਲੱਖ ਤਕ ਦਾ ਜੁਰਮਾਨਾ
ਜਾਣੋ ਪੂਰਾ ਮਾਮਲਾ
ਵਾਸ਼ਿੰਗਟਨ ਦੀ ਸਥਾਨਕ ਪੁਲਸ ਨੂੰ Apple Watch ਤੋਂ ਇੱਕ ਫੋਨ ਕਾਲ ਆਈ। ਉਸ ਸਮੇਂ ਸਿਰਫ਼ ਇੰਨਾ ਹੀ ਪਤਾ ਲੱਗਾ ਕਿ ਇੱਕ ਸਕੀਅਰ ਲਗਭਗ 1,000 ਫੁੱਟ ਦੀ ਉਚਾਈ ਤੋਂ ਡਿੱਗਣ ਤੋਂ ਬਾਅਦ ਜ਼ਖਮੀ ਹਾਲਤ ਵਿਚ ਸਨ ਅਤੇ ਉਸ ਦੀ ਲੱਤ ਉੱਤੇ ਕਾਫ਼ੀ ਸੱਟਾ ਲੱਗੀਆਂ ਸਨ। ਇਸ ਤੋਂ ਬਾਅਦ ਬਚਾਅ ਅਤੇ ਰਾਹਤ ਟੀਮਾਂ ਨੂੰ ਘਟਨਾ ਵਾਲੀ ਥਾਂ ‘ਤੇ ਭੇਜਿਆ ਗਿਆ। ਜਦੋਂ ਟੀਮ ਹੈਲੀਕਾਪਟਰ ਜ਼ਰੀਏ ਘਟਨਾ ਵਾਲੀ ਥਾਂ 'ਤੇ ਪਹੁੰਚੀ, ਤਾਂ ਉਨ੍ਹਾਂ ਨੇ ਦੇਖਿਆ ਕਿ ਉੱਥੇ ਦੋ ਸਕੀਅਰ ਜਖ਼ਮੀ ਹਾਲਤ ਵਿਚ ਸਨ। ਇਸ ਤੋਂ ਬਾਅਦ ਦੋਵਾਂ ਨੂੰ ਹਸਪਤਾਲ ਲਿਜਾ ਕੇ ਇਲਾਜ ਕਰਵਾਇਆ ਗਿਆ।
ਇਹ ਵੀ ਪੜ੍ਹੋ : ਬਜਟ ਤੋਂ ਪਹਿਲਾਂ ਆਮ ਲੋਕਾਂ ਲਈ ਵੱਡੀ ਰਾਹਤ ! ਸਸਤਾ ਹੋਇਆ ਅਮੂਲ ਦੁੱਧ , ਜਾਣੋ ਕਿੰਨੇ ਘਟੇ ਭਾਅ
ਜਾਣੋ Apple Watch ਨੇ ਕਿਵੇਂ ਬਚਾਈ ਜਾਨ
Apple Watch 'ਚ ਫਾਲ ਡਿਟੈਕਸ਼ਨ, ਕਰੈਸ਼ ਡਿਟੈਕਸ਼ਨ ਅਤੇ ਐਮਰਜੈਂਸੀ ਐਸਓਐਸ ਫੀਚਰ ਹੁੰਦੇ ਹਨ। ਇਨ੍ਹਾਂ ਫ਼ੀਚਰ ਦੀ ਮਦਦ ਨਾਲ ਕਿਸੇ ਦੁਰਘਟਨਾ ਦੀ ਸਥਿਤੀ ਵਿੱਚ ਰਾਹਤ ਅਤੇ ਬਚਾਅ ਏਜੰਸੀਆਂ ਨੂੰ ਅਲਰਟ ਭੇਜਿਆ ਜਾ ਸਕਦਾ ਹੈ। Apple Watch ਨੇ ਰਾਹਤ ਅਤੇ ਬਚਾਅ ਏਜੰਸੀਆਂ ਨੂੰ ਅਲਰਟ ਭੇਜਿਆ ਅਤੇ ਘਟਨਾ ਦੇ ਸਥਾਨ ਬਾਰੇ ਵੀ ਜਾਣਕਾਰੀ ਦਿੱਤੀ। ਇਸ ਕਾਰਨ ਹੀ ਦੋਵਾਂ ਸਕੀਅਰ ਦੀ ਜਾਨ ਬਚ ਸਕੀ।
ਇਹ ਵੀ ਪੜ੍ਹੋ : ਹੁਣੇ ਤੋਂ ਕਰ ਲਓ ਪਲਾਨਿੰਗ, ਫਰਵਰੀ 'ਚ ਅੱਧਾ ਮਹੀਨਾ ਬੰਦ ਰਹਿਣਗੇ ਬੈਂਕ!
ਇਹ ਵੀ ਪੜ੍ਹੋ : ਬਜਟ ਤੋਂ ਪਹਿਲਾਂ ਆਮ ਜਨਤਾ ਨੂੰ ਵੱਡਾ ਝਟਕਾ: ਬੱਸ, ਆਟੋ ਅਤੇ ਟੈਕਸੀ ਦੇ ਕਿਰਾਏ 'ਚ ਹੋਇਆ ਭਾਰੀ ਵਾਧਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8