TikTok ਬੈਨ ਹੁੰਦੇ ਹੀ Meta ਨੇ ਲਾਂਚ ਕੀਤੀ ਇਹ ਖ਼ਾਸ ਐਪ
Monday, Jan 20, 2025 - 08:21 PM (IST)

ਗੈਜੇਟ ਡੈਸਕ- ਅਮਰੀਕਾ ਵਿੱਚ TikTok ਕੁਝ ਸਮੇਂ ਲਈ ਬੈਨ ਰਿਹਾ। ਹਾਲਾਂਕਿ, ਡੋਨਾਲਡ ਟਰੰਪ ਦੇ ਦਖਲ ਤੋਂ ਬਾਅਦ TikTok ਨੇ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਹੁਣ TikTok ਕੰਪਨੀ ਦੀ 50 ਫੀਸਦੀ ਓਨਰਸ਼ਿਪ ਅਮਰੀਕਾ ਦੀ ਹੀ ਹੋਵੇਗੀ। ਫਿਲਹਾਲ ਇੰਸਟਾਗ੍ਰਾਮ ਨੇ ਮੌਕਾ ਦਾ ਫਾਇਦਾ ਉਠਾਉਂਦੇ ਹੋਏ ਇਕ ਨਵੇਂ ਐਪ ਦਾ ਐਲਾਨ ਕਰ ਦਿੱਤਾ ਹੈ।
ਜੇਕਰ ਤੁਹਾਨੂੰ ਯਾਦ ਹੋਵੇ ਤਾਂ ਜਦੋਂ ਭਾਰਤ 'ਚ ਟਿਕਟੌਕ ਬੈਨ ਹੋਇਆ ਸੀ ਉਸਦੇ ਤੁਰੰਤ ਬਾਅਦ ਇੰਸਟਾਗ੍ਰਾਮ ਨੇ ਰੀਲਜ਼ ਲਾਂਚ ਕਰ ਦਿੱਤਾ ਸੀ। ਇੰਝ ਹੀ ਜਦੋਂ ਭਾਰਤ 'ਚ ਐਕਸ (ਪਹਿਲਾਂ ਟਵਿਟਰ) ਬੈਨ ਹੋਇਆ ਸੀ ਤਾਂ ਉਸ ਦੇ ਤੁਰੰਤ ਬਾਅਦ ਮੈਟਾ ਨੇ ਥ੍ਰੈੱਡਸ ਐਪ ਲਾਂਚ ਕਰ ਦਿੱਤਾ ਜੋ ਐਕਸ ਦਾ ਰਾਈਵਲ ਹੈ। ਹਾਲਾਂਕਿ, ਕੁਝ ਦਿਨਾਂ ਦੀ ਪ੍ਰਸਿੱਧੀ ਦੇ ਬਾਅਦ ਐਪ ਦੀ ਪ੍ਰਸਿੱਧੀ ਫਿੱਕੀ ਪੈ ਗਈ।
ਰੀਲਜ਼ ਦੇ ਨਾਲ ਅਜਿਹਾ ਨਹੀਂ ਹੋਇਆ, ਭਾਰਤ 'ਚ ਟਿਕਟੌਕ ਬੈਨ ਹੋਣ ਤੋਂ ਬਾਅਦ ਹੁਣ ਸ਼ਾਰਟ ਵੀਡੀਓ ਵਾਲਾ ਗੈਪ ਇੰਸਟਾ ਰੀਲਜ਼ ਨੇ ਸ਼ਾਨਦਾਰ ਤਰੀਕੇ ਨਾਲ ਭਰ ਦਿੱਤਾ ਹੈ। ਤੁਸੀਂ ਇਸ ਨੂੰ ਕਾਪੀ ਕਹੋ ਜਾਂ ਮੌਕਾ ਦਾ ਫਾਇਦਾ ਚੁੱਕਣਾ, ਇਸ ਵਾਰ ਵੀ ਕੰਪਨੀ ਨੇ ਅਜਿਹਾ ਹੀ ਕੀਤਾ ਹੈ।
ਇਹ ਵੀ ਪੜ੍ਹੋ- Apple Watch ਨੇ 55 ਸਾਲਾ ਵਿਅਕਤੀ ਨੂੰ ਦਿੱਤੀ ਨਵੀਂ ਜ਼ਿੰਦਗੀ, ਮੌਤ ਦੇ ਮੂੰਹ 'ਚੋਂ ਕੱਢਿਆ ਬਾਹਰ
ਟਿਕਟੌਕ ਦੇ ਨਾਲ ਹੀ ਅਮਰੀਕੀ ਐਪ ਸਟੋਰ ਅਤੇ ਪਲੇਅ ਸਟੋਰ ਤੋਂ CapCut ਐਪ ਨੂੰ ਵੀ ਹਟਾ ਦਿੱਤਾ ਗਿਆ ਕਿਉਂਕਿ ਇਹ ਐਪ ਵੀ ਟਿਕਟੌਕ ਦਾ ਹੀ ਹੈ ਜਿਸ ਨੂੰ ਬਾਈਟਡਾਂਸ ਨੇ ਬਣਾਇਆ ਹੈ। ਇੰਸਟਾਗ੍ਰਾਮ ਨੇ ਇਸ ਮੌਕਾ ਦਾ ਫਾਇਦਾ ਬਾਖੂਬੀ ਚੁੱਕਿਆ ਹੈ।
ਇੰਸਟਾਗ੍ਰਾਮ ਦੀ ਮਲਕੀਅਤ ਵਾਲੀ ਕੰਪਨੀ ਮੈਟਾ ਨੇ ਇਕ ਨਵਾਂ ਐਪ Edit ਪੇਸ਼ ਕਰ ਦਿੱਤਾ ਹੈ। ਇਸ ਐਪ ਨੂੰ CapCut ਦਾ ਕਲੋਨ ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ CapCut ਐਡੀਟਿੰਗ ਐਪ ਬਾਈਟਡਾਂਸ ਦਾ ਹੈ ਜਿਸਦਾ ਟਿਕਟੌਕ ਹੈ। ਅਮਰੀਕਾ 'ਚ ਟਿਕਟੌਕ ਅਤੇ CapCut ਬੇਹੱਦ ਪ੍ਰਸਿੱਧ ਹਨ।
ਇੰਸਟਾਗ੍ਰਾਮ ਹੈੱਡ ਐਡਮ ਮੋਸੇਰੀ ਨੇ ਕਿਹਾ ਕਿ Edit ਐਪ ਅਗਲੇ ਮਹੀਨੇ ਤੋਂ iOS 'ਤੇ ਆ ਜਾਵੇਗਾ ਅਤੇ ਬਾਅਦ 'ਚ ਇਸਨੂੰ ਐਂਡਰਾਇਡ ਲਈ ਵੀ ਲਾਂਚ ਕੀਤਾ ਜਾਵੇਗਾ।
Edit ਐਪ ਪੂਰੀ ਤਰ੍ਹਾਂ ਮੋਬਾਇਲ ਵੀਡੀਓ ਐਡੀਟਿੰਗ ਸਾਫਟਵੇਅਰ ਹੈ। ਕੰਪਨੀ ਨੇ ਕਿਹਾ ਹੈ ਕਿ ਇਹ ਕ੍ਰਿਏਟਰਾਂ ਲਈ ਬੈਸਟ ਪਾਸੀਬਲ ਟੂਲ ਹੈ। ਇਸ ਵਿਚ ਐਪ 'ਚ ਕ੍ਰਿਏਟਿਵ ਟੂਲਸ ਮਿਲਣਗੇ। ਇਸ ਵਿਚ ਕਈ ਟੈਬਸ ਹੋਣਗੇ ਜਿਨ੍ਹਾਂ 'ਚ ਇੰਸਪਿਰੇਸ਼ਨ ਵੀ ਹੋਵੇਗੀ ਜਿਥੇ ਕਈ ਤਰ੍ਹਾਂਦੇ ਆਈਡੀਆਜ਼ ਹੋਣਗੇ।
ਇਹ ਵੀ ਪੜ੍ਹੋ- ਆ ਗਈ Samsung ਦੀ AI ਤਕਨਾਲੋਜੀ ਵਾਲੀ ਨਵੀਂ ਵਾਸ਼ਿੰਗ ਮਸ਼ੀਨ, ਮਿਲਣਗੇ ਹੋਰ ਵੀ ਕਈ ਸ਼ਾਨਦਾਰ ਫੀਚਰਜ਼
ਇਸ ਐਪ ਨਾਲ ਐਡਿਟ ਕੀਤੀਆਂ ਗਈਆਂ ਵੀਡੀਓਜ਼ ਦਾ ਡ੍ਰਾਫਟ ਵੀ ਦੋਸਤਾਂ ਨਾਲ ਸ਼ੇਅਰ ਕੀਤਾ ਜਾ ਸਕੇਗਾ। ਯਾਨੀ ਅੱਧੀ ਐਡਿਟ ਵੀਡੀਓ ਵੀ ਕੋਲੈਬ ਲਈ ਕਿਸੇ ਦੋਸਤ ਜਾਂ ਕੰਪਨੀ ਨੂੰ ਭੇਜੀ ਜਾ ਸਕਦੀ ਹੈ ਤਾਂ ਜੋ ਉਸ ਐਡੀਟਿਡ ਵੀਡੀਓ 'ਚ ਹੋਰ ਵੀ ਸ਼ਾਟਸ ਐਡ ਕੀਤੇ ਜਾ ਸਕਣ।
ਇੰਸਟਾਗ੍ਰਾਮ ਮੁਤਾਬਕ, ਕ੍ਰਿਏਟਰਸ ਇਹ ਵੀ ਜਾਣ ਸਕਣਗੇ ਕਿ Edit ਐਪ ਰਾਹੀਂ ਐਡਿਟ ਕੀਤੀਆਂ ਗਈਆਂ ਵੀਡੀਓਜ਼ ਇੰਸਟਾਗ੍ਰਾਮ 'ਤੇ ਪਬਲਿਸ਼ ਕਰਨ ਤੋਂ ਬਾਅਦ ਕਿਹੋ ਜਿਹਾ ਪਰਫਾਰਮ ਕਰ ਰਹੀਆਂ ਹਨ।
ਕੰਪਨੀ ਨੇ ਇਹ ਸਾਫ ਕੀਤਾ ਹੈ ਕਿ Edit ਐਪ ਕੈਜੁਅਲ ਵੀਡੀਓ ਮੇਕਰਆਂ ਤੋਂ ਜ਼ਿਆਦਾ ਕ੍ਰਿਏਟਰਾਂ ਨੂੰ ਫੋਕਸ 'ਚ ਰੱਖ ਕੇ ਬਣਾਇਆ ਗਿਆ ਹੈ। ਯਾਨੀ ਇਸ ਵਿਚ ਕ੍ਰਿਏਟਰਾਂ ਨਾਲ ਜੁੜੇ ਟੂਲਸ ਹੋਣਗੇ ਜੋ ਰੀਲਜ਼ ਐਡਿਟ ਕਰਨ 'ਚ ਮਦਦ ਕਰਨਗੇ। ਇਥੇ ਡੈਸ਼ਬੋਰਡ ਵੀ ਹੋਵੇਗਾ ਜਿੱਥੋਂ ਵੀਡੀਓ ਐਡਿਟ ਦਾ ਟ੍ਰੈਕ ਰੱਖਿਆ ਜਾ ਸਕੇਗਾ।
ਇਹ ਵੀ ਪੜ੍ਹੋ- BSNL ਦੇ ਸਸਤੇ ਪਲਾਨ ਨੇ Jio ਨੂੰ ਟੱਕਰ ਦਿੱਤੀ ਟੱਕਰ, ਜਾਣੋ ਕੌਣ ਦੇ ਰਿਹਾ ਜ਼ਿਆਦਾ ਫਾਇਦੇ