ਦੁਨੀਆ ਦਾ ਪਹਿਲਾ ਲਿਕੁਇਡ ਫਿਲਡ ਲੈੱਨਜ਼ ਵਾਲਾ ਕੈਮਰਾ, ਤਸਵੀਰਾਂ ’ਚ ਦਿੰਦਾ ਹੈ ਸਪੈਸ਼ਲ ਇਫੈਕਟਸ
Monday, Oct 26, 2020 - 05:00 PM (IST)
ਗੈਜੇਟ ਡੈਸਕ– ਤਸਵੀਰਾਂ ’ਚ ਖ਼ਾਸ ਤਰ੍ਹਾਂ ਦੇ ਇਫੈਕਟਸ ਦੇਣ ਲਈ ਲੋਮੋਗ੍ਰਾਫੀ ਕੰਪਨੀ ਨੇ ਇਕ ਅਨੋਖਾ ਕੈਮਰਾ ਤਿਆਰ ਕੀਤਾ ਹੈ। ਇਹ ਦੁਨੀਆ ਦਾ ਪਹਿਲਾ ਕੈਮਰਾ ਹੈ ਜਿਸ ਵਿਚ ਵਾਰ ਫਿਲਡ ਲੈੱਨਜ਼ ਲੱਗਾ ਹੈ ਜੋ ਕਿ ਦਿਲਚਸਪ ਇਫੈਕਟਸ ਸ਼ੋਅ ਕਰਦਾ ਹੈ। ਇਸ ਨੂੰ ਪਿਛਲੇ ਸਾਲ ਤੋਂ ਹੀ ਕੰਪਨੀ ਬਣਾਉਣ ’ਚ ਲੱਗੀ ਹੋਈ ਸੀ ਅਤੇ ਹੁਣ ਇਸ ਨੂੰ ਪੂਰੀ ਤਰ੍ਹਾਂ ਡਿਵੈਲਪ ਕੀਤਾ ਗਿਆ ਹੈ।
ਦੱਸ ਦੇਈਏ ਕਿ ਸਭ ਤੋਂ ਪਹਿਲਾਂ ਬ੍ਰਿਟਿਸ਼ ਫੋਟੋਗ੍ਰਾਫਰ ਥਾਮਸ ਸੂਟਨ ਨੇ ਲਿਕੁਇਡ ਫਿਲਡ ਕੈਮਰਾ ਬਣਾਇਆ ਸੀ। ਹੁਣ ਲੋਮੋਗ੍ਰਾਫੀ ਕੰਪਨੀ ਨੇ ਇਸ ਲੈੱਨਜ਼ ਦੀ ਕਾਪੀ ਤਿਆਰ ਕੀਤੀ ਹੈ ਜਿਸ ਨੂੰ 35mm ਪੈਨਾਰੋਮਿਕ ਫਿਲਮ ਕੈਮਰਾ ’ਚ ਲਿਆਇਆ ਗਿਆ ਹੈ। ਇਸ ਨਵੇਂ ਕੈਮਰੇ ਨੂੰ ਕੰਪਨੀ ਨੇ ਹਾਈਡ੍ਰੋਕ੍ਰੋਮ ਸੂਟਨ ਪੈਨੋਰਮਿਕ ਬੇਲੇਅਰ ਕੈਮਰਾ ਨਾਂ ਦਿੱਤਾ ਹੈ।
ਪਲਾਸਟਿਕ ਨਾਲ ਬਣਾਇਆ ਹੈ ਕੈਮਰਾ
ਇਸ ਦਾ ਬਾਡੀ ਨੂੰ ਪੂਰੀ ਤਰ੍ਹਾਂ ਪਲਾਸਟਿਕ ਨਾਲ ਬਣਾਇਆ ਗਿਆ ਹੈ। ਇਹ ਕੈਮਰਾ ਪੈਨਾਰੋਮਿਕ ਫੋਟੋਜ਼ ਨੂੰ ਰੈਗੁਲਰ 35mm ਫਿਲਮ ’ਚ ਸ਼ੂਟ ਕਰਦਾ ਹੈ। ਇਸ ਦੇ ਲੈੱਨਜ਼ ’ਚ ਟਿਊਬ ਅਤੇ ਵਾਲਵ ਦਾ ਇਸਤੇਮਾਲ ਕੀਤਾ ਗਿਆ ਹੈ ਜਿਸ ਵਿਚ ਸਰਿੰਜ ਰਾਹੀਂ ਲਿਕੁਇਡ ਭਾਰਿਆ ਜਾਂਦਾ ਹੈ।
ਤੁਸੀਂ ਇਸ ਕੈਮਰੇ ’ਚ ਲੱਗੇ ਲੈੱਨਜ਼ ’ਚ ਚਾਹ ਜਾਂ ਕਾਫੀ, ਪਤਲਾ ਪੇਂਟ, ਸੋਇਆ ਦੁੱਧ ਜਾਂ ਡਿਟਰਜੈਂਟ ਵੱਖ-ਵੱਖ ਤਰ੍ਹਾਂ ਦੇ ਲਿਕੁਇਡ ਦੀ ਵਰਤੋਂ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਵੱਖ-ਵੱਖ ਇਫੈਕਟਸ ਮਿਲਣਗੇ। ਇਸ ਲੈੱਨਜ਼ ਦਾ ਫੋਕਸ ਅਤੇ ਅਪਰਚਰ ਫਿਕਸਡ ਹੈ। ਇਸ ਨੂੰ 79 ਅਮਰੀਕੀ ਡਾਲਰ ਦੀ ਕੀਮਤ ਨਾਲ ਪ੍ਰੀ-ਆਰਡਰ ਲਈ ਦੁਨੀਆ ਦੇ ਕੁਝ ਹਿੱਸਿਆਂ ’ਚ ਉਪਲੱਬਧ ਕੀਤਾ ਗਿਆ ਹੈ। ਇਸ ਦੀ ਡਿਲਿਵਰੀ ਨਵੰਬਰ ਦੇ ਅਖੀਰ ਤੋਂ ਸ਼ੁਰੂ ਹੋਵੇਗੀ।