4K ਵੀਡੀਓ ਰਿਕਾਰਡਿੰਗ ਦੇ ਨਾਲ Panasonic ਨੇ ਲਾਂਚ ਕੀਤੇ ਇਹ ਕੈਮਰੇ

04/10/2018 5:01:33 PM

ਜਲੰਧਰ-ਪੈਨਾਸੋਨਿਕ ਇੰਡੀਆ ਨੇ ਡਿਜੀਟਲ ਸਿੰਗਲ ਲੈੱਜ਼ ਮਿਰਰਲੈੱਸ (DSLR) ਕੈਟਾਗਿਰੀ 'ਚ ਨਵਾਂ ਲੁਮਿਕਸ G7 ਅਤੇ ਲੁਮਿਕਸ G85 ਕੈਮਰੇ ਲਾਂਚ ਕੀਤੇ ਹਨ। ਇਨ੍ਹਾਂ ਦਾ ਡਿਜ਼ਾਇਨ ਫਿਲਮਿੰਗ, ਯੂਟਿਊਬ ਅਤੇ ਸਟਿਲ ਫੋਟੋਗਰਾਫੀ ਦੇ ਲਈ ਕੁਆਲਿਟੀ ਵੀਡੀਓ ਦੀ ਜਰੂਰਤ ਨੂੰ ਪੂਰਾ ਕਰਨ ਦੇ ਲਈ ਕੀਤਾ ਗਿਆ ਹੈ। ਇਹ ਲਾਈਟਵੇਟ ਕੈਮਰਾ 4K ਵੀਡੀਓ ਰਿਕਾਰਡਿੰਗ ਅਤੇ ਐਡੀਟਿੰਗ ਸਮੱਰਥਾਵਾਂ ਨਾਲ ਤਿਆਰ ਕੀਤਾ ਗਿਆ ਹੈ।

 

ਪੈਨਾਸੋਨਿਕ Lumix G85 ਕੈਮਰੇ ਦੇ ਸਪੈਸੀਫਿਕੇਸ਼ਨ-
ਇਸ ਕੈਮਰੇ ਦੇ ਡਿਜ਼ਾਇਨ ਦੀ ਗੱਲ ਕਰੀਏ ਤਾਂ ਇਹ ਕੈਮਰਾ ਸਪਲੈਸ਼ ਅਤੇ ਡਸਟਪਰੂਫ ਹੈ। ਇਹ ਕੈਮਰਾ ਡਿਊਲ ਇਮੇਜ਼ ਸਟੈਬਲਾਈਜੇਸ਼ਨ ਅਤੇ ਫੋਕਸ ਸਟੈਕਿੰਗ ਸਮੱਰਥਾ ਦਿੱਤੀ ਗਈ ਹੈ, ਜਿਸ ਦੇ ਦੁਆਰਾ ਯੂਜ਼ਰਸ ਕੈਮਰੇ ਦੇ ਪੋਸਟ ਫੋਕਸ ਫੰਕਸ਼ਨ ਦੁਆਰਾ ਖਿੱਚੀ ਗਈ ਵੱਖਰੀ ਇਮੇਜ਼ਸ ਨੂੰ ਮਿਲਾ ਕੇ ਸ਼ੂਟਿੰਗ ਤੋਂ ਬਾਅਦ ਫੀਲਡ ਦੀ ਡੈਪਥ ਐਡਜਸਟ ਕਰ ਸਕਦੇ ਹਨ। ਇਸ ਦਾ ਵਿਕਾਸ 4k ਕੁਆਲਿਟੀ 'ਚ ਫਿਲਮ-ਮੇਕਿੰਗ ਅਤੇ ਫੋਟੋਗ੍ਰਾਫੀ ਦੇ ਉਦੇਸ਼ ਨਾਲ ਕੀਤਾ ਗਿਆ ਹੈ। ਇਸ ਦਾ ਵਜ਼ਨ 435 ਗ੍ਰਾਮ (ਸਿਰਫ ਬਾਡੀ) ਹੈ ਮਤਲਬ ਇਹ ਟੂਰਿੰਗ, ਟ੍ਰੈਕਿੰਗ , ਵਾਈਲਡਲਾਈਫ ਅਤੇ ਅਡਵੈਂਚਰ ਆਦਿ 'ਚ ਲੈ ਜਾਣ ਦੇ ਲਈ ਬਹੁਤ ਹੀ ਆਸਾਨ ਹੈ।

 

ਪੈਨਾਸੋਨਿਕ Lumix G7 ਕੈਮਰੇ ਦੇ ਫੀਚਰਸ-
ਇਸ ਕੈਮਰੇ ਦਾ ਵਜ਼ਨ ਸਿਰਫ 360 ਗ੍ਰਾਮ (ਸਿਰਫ ਬਾਡੀ) ਹੈ ਮਤਲਬ ਇਹ ਯੂਟਿਊਬ ਦੇਖਣ ਵਾਲਿਆਂ , ਫਿਲਮ ਨਿਰਮਾਤਾਵਾਂ ਮਤਲਬ ਵੀਡੀਓ ਗ੍ਰਾਫਰਸ ਨੂੰ ਐਡੀਟਿੰਗ 'ਚ ਆਸਾਨ ਐਕਸਪੀਰੀਅੰਸ ਪ੍ਰਦਾਨ ਕਰਦਾ ਹੈ। ਇਹ ਮਾਡਲ ਹਾਈ ਮੋਬਿਲਿਟੀ ਦੇ ਬਾਵਜੂਦ ਹਾਈ ਰੈਜ਼ੋਲਿਊਸ਼ਨ ਵੀਡੀਓ ਰਿਕਾਰਡ ਕਰਨ 'ਚ ਸਮੱਰਥ ਹੈ।

 

ਕੀਮਤ ਅਤੇ ਉਪਲੱਬਧਤਾ-
ਇਹ ਕੈਮਰਾ ਮਾਡਲ ਦੇਸ਼ ਦੇ ਸਾਰੇ ਪੈਨਾਸੋਨਿਕ ਸਟੋਰਾਂ 'ਤੇ ਉਪਲੱਬਧ ਹੋਣਗੇ। ਲੁਮਿਕਸ G85 ਕੈਮਰੇ ਦੀ ਕੀਮਤ 72,990 ਰੁਪਏ ਅਤੇ ਲੁਮਿਕਸ G7 ਦੀ ਕੀਮਤ 53,990 'ਚ ਉਪਲੱਬਧ ਹੋਵੇਗਾ। ਇਸ ਦੇ ਨਾਲ ਲੁਮਿਕਸ G7 ਦਾ 1442mm+45150mm, ਡਿਊਲ ਫ੍ਰੰਟ ਕਿਟ ਆਪਸ਼ਨ ਦੇ ਨਾਲ 58,990 ਰੁਪਏ 'ਚ ਆਵੇਗਾ।


Related News