ਵਿਆਹ ''ਚ ਵੀਡੀਓ ਬਣਾਉਣ ਲਈ ਪੈਨਾਸੋਨਿਕ ਨੇ ਲਾਂਚ ਕੀਤਾ ਫੁੱਲ-HD ਕੈਮਕਾਰਡਰ
Friday, Jul 01, 2016 - 06:04 PM (IST)

ਜਲੰਧਰ— ਜਪਾਨ ਦੀ ਮਲਟੀਨੈਸ਼ਨਲ ਇਲੈਕਟ੍ਰੋਨਿਕ ਕੰਪਨੀ ਪੈਨਾਸੋਨਿਕ ਨੇ ਵਿਆਹ-ਸ਼ਾਦੀਆਂ ''ਤੇ ਵੀਡੀਓ ਕੈਪਚਰ ਕਰਨ ਲਈ ਨਵਾਂ HC-PV100 ਮਾਡਲ ਕੈਮਰਾ ਲਾਂਚ ਕੀਤਾ ਹੈ। ਕੰਪਨੀ ਨੇ ਇਸ ਨੂੰ ਵੈਡਿੰਗ ਕੈਮਕਾਰਡਰ ਕਿਹਾ ਹੈ ਕਿਉਂਕਿ ਇਹ ਇਕ ਪਾਮ-ਟਾਇਪ ਹੈਂਡ-ਹੈੱਲਡ ਕੈਮਰਾ ਹੈ। ਇਸ ਨੂੰ ਪੈਨਾਸੋਨਿਕ ਦੇ ਹੈੱਡ ਆਫ ਇਮੇਜਨਿੰਗ ਬਿਜ਼ਨੈੱਸ ਗਰੁੱਪ Mr. Yosuke Yamane ਦੁਆਰਾ ਲਾਂਚ ਕੀਤਾ ਗਿਆ ਹੈ।
ਕੈਮਰੇ ਦੇ ਫੀਚਰ-
ਫੀਚਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ F1.8-F3.6 ਅਪਰਚਰ ਵਾਲਾ 1/3.1-ਇੰਚ BSI MOS ਸੈਂਸਰ ਲੱਗਾ ਹੈ ਜੋ ਹਾਈ-ਐਂਡ ਵੀਡੀਓ ਕੈਪਚਰ ਕਰਦਾ ਹੈ। 3.0-ਇੰਚ LCD (460K) ਦੇ ਨਾਲ ਇਸ ਵਿਚ 5-ਐਕਸਿਸ ਹਾਈਬ੍ਰਿਡ O.I.S ਫੀਚਰ ਵੀ ਮੌਜੂਦ ਹੈ। ਇਸ ਨੂੰ ਖਾਸ ਤੌਰ ''ਤੇ ਰਾਤ ਦੇ ਇਵੈਂਟ ਨੂੰ ਕਵਰ ਕਰਨ ਲਈ ਬਣਾਇਆ ਗਿਆ ਹੈ। 20x ਆਪਟਿਕਲ ਜ਼ੂਮ ਹੋਣ ਦੇ ਨਾਲ ਇਸ ਕੈਮਰੇ ''ਚ ਡਿਊਲ SD ਕਾਰਡ ਸਲਾਟ ਮੌਜੂਦ ਹੈ ਤਾਂ ਜੋ ਫੋਟੋਗ੍ਰਾਫ ਇਸ ਨੂੰ ਯੂਜ਼ ਕਰਦੇ ਸਮੇਂ ਕਰਾਡ ਨੂੰ ਬਦਲ ਸਕੇ ਜਿਸ ਨਾਲ ਬਿਨਾਂ ਰੁਕੇ ਲੰਬੇ ਸਮੇਂ ਤੱਕ ਵੀਡੀਓ ਬਣਾਈ ਜਾ ਸਕੇ।