Panasonic ਨੇ ਲਾਂਚ ਕੀਤੀ ਐੱਲ.ਈ.ਡੀ. ਟੀਵੀ ਰੇਂਜ, ਕੀਮਤ 28,900 ਰੁਪਏ ਤੋਂ ਸ਼ੁਰੂ
Sunday, May 08, 2016 - 05:16 PM (IST)
ਜਲੰਧਰ- ਕਸਟਮਰ ਇਲੈਕਟ੍ਰਾਨਿਕ ਬ੍ਰਾਂਡ ਪੈਨਾਸੋਨਿਕ ਨੇ Shinobi Pro ਰੇਂਜ ਦੇ ਐੱਲ.ਈ.ਡੀ. ਟੀਵੀ ਨੂੰ ਲਾਂਚ ਕੀਤਾ ਹੈ ਜਿਸ ਦੀ ਕੀਮਤ 28,900 ਰੁਪਏ ਤੋਂ ਸ਼ੁਰੂ ਹੋਵੇਗੀ । ਕੰਪਨੀ ਨੇ ਸਿਰਫ ਫਲਿੱਪਕਾਰਟ ਦੇ ਨਾਲ ਪਾਰਟਨਰਸ਼ਿਪ ਕੀਤੀ ਹੈ ਜਿਸ ਦੇ ਚੱਲਦੇ 12 ਮਈ ਤੋਂ 5 ਵੱਖ-ਵੱਖ ਰੇਂਜ ਦੇ ਮਾਡਲਾਂ ਦੀ ਵਿਕਰੀ ਸ਼ੁਰੂ ਹੋਵੇਗੀ ।
ਨਵੀਂ ਰੇਂਜ ਦੇ ਟੀਵੀ ਮਾਡਲਾਂ ''ਚ ਆਈ.ਪੀ.ਐੱਸ ਸੁਪਰ ਬ੍ਰਾਈਟ ਪੈਨਲ ਪਲੱਸ ਵਰਗੇ ਫੀਚਰਸ ਹੋਣਗੇ । ਤਿੰਨ ਸਕ੍ਰੀਨ ਸਾਇਜ਼ 32, 43 ਅਤੇ 49 ਇੰਚ ''ਚ ਉਪਲੱਬਧ ਇਹ ਮਾਡਲ ਬਿਲਟ-ਇਨ ਸਪੀਕਰ ਅਤੇ ਸਿਲਵਰ ਫਰੇਮ ਦੇ ਨਾਲ ਆਉਣਗੇ । ਇਸ ਨਾਲ ਗਾਹਕਾਂ ਨੂੰ 10 ਫ਼ੀਸਦੀ ਤੱਕ ਕੈਸ਼ਬੈਕ ਆਫਰ ਵੀ ਮਿਲੇਗਾ ਅਤੇ ਪੈਨਾਸੋਨਿਕ Shinobi Pro ਸੀਰੀਜ਼ ਦੇ ਟੀਵੀ ਦੇ ਨਾਲ ਐਕਸਚੇਂਜ ਆਫਰ ਵੀ ਮਿਲੇਗਾ ।
