ਪਾਕਿਸਤਾਨੀ ਹੈਕਰਾਂ ਨੇ ਨੋਇਡਾ ਇੰਸਟੀਚਿਊਟ ਦੀ ਵੈੱਬਸਾਈਟ ਕੀਤੀ ਹੈਕ
Friday, Jul 08, 2016 - 03:58 PM (IST)

ਜਲੰਧਰ : ਦੇਸ਼ ਦੀ ਰਾਜਧਾਨੀ ਦਿੱਲੀ ਨਾਲ ਲਗਦੇ ਨੋਏਡਾ ਸਥਿਤ ਇਕ ਪ੍ਰਬੰਧਨ ਸੰਸਥਾਨ ਦੀ ਵੈੱਬਸਾਈਟ ਹੈਕਰਾਂ ਨੇ ਹੈਕ ਕਰ ਲਈ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਇੰਡਿਅਨ ਇੰਸਟੀਚਿਊਟ ਆਫ ਮੈਨੇਜਮੇਂਟ ਸਟੱਡੀਜ਼ ਦੇ ਸਕੂਲ ਆਫ ਲਾਅ, ਡਿਜ਼ਾਈਨ ਐਂਡ ਇਨੋਵੇਸ਼ਨ ਅਕੈਡਮੀ ਦੀ ਵੈੱਬਸਾਈਟ ਹੈਕ ਕਰ ਲਈ ਗਈ ਹੈ। ਇਸ ਉੱਤੇ ਪਾਕਿਸਤਾਨ ਦੇ ਝੰਡੇ ਦੇ ਨਾਲ-ਨਾਲ ਇਕ ਹੋਰ ਝੰਡਾ ਵੀ ਨਜ਼ਰ ਆ ਰਿਹਾ ਹੈ, ਜੋ ਚੀਨ ਦੇ ਝੰਡੇ ਵਰਗਾ ਲੱਗਦਾ ਹੈ। ਹੁਣ ਤੱਕ ਦੀ ਜਾਂਚ ਤੋਂ ਇਸ ਦਾ ਖੁਲਾਸਾ ਹੋਇਆ ਹੈ ਕਿ ਵੈੱਬਸਾਈਟ ਸੋਮਵਾਰ ਰਾਤ ਹੈਕ ਕੀਤੀ ਗਈ । ਹੈਕਰਾਂ ਨੇ ਇਸ ਉੱਤੇ ''ਪਾਕਿਸਤਾਨੀ ਹੈਕਰਜ਼ ਵੱਲੋਂ ਹੈਕ'' ਵੀ ਲਿਖਿਆ ਹੈ। ਅਧਿਕਾਰੀਆਂ ਦੇ ਅਨੁਸਾਰ, ਹੈਕਰਾਂ ਨੇ ਭਾਰਤ ਦੇ ਬਾਰੇ ਵਿਚ ਕਈ ਭੱਦੀਆਂ ਟਿੱਪਣੀਆਂ ਵੀ ਲਿਖੀਆਂ ਹਨ । ਵੈੱਬਸਾਈਟ ਫਿਲਹਾਲ ਆਫਲਾਈਨ ਹੈ। ਇਸ ਮਾਮਲੇ ਵਿਚ ਐੱਫ. ਆਈ. ਆਰ. ਦਰਜ ਕਰਵਾਈ ਗਈ ਹੈ ਅਤੇ ਸਾਈਬਰ ਸੈੱਲ ਮਾਮਲੇ ਦੀ ਜਾਂਚ ਕਰ ਰਹੀ ਹੈ।