ਭਾਰਤ ਤੇ ਪਾਕਿਸਤਾਨ ''ਚ ਹੋ ਰਹੇ ਹਨ ਸਭ ਤੋਂ ਜ਼ਿਆਦਾ ਸਾਈਬਰ ਹਮਲੇ ; ਮਾਈਕ੍ਰੋਸਾਫਟ ਦੀ ਰਿਪੋਰਟ
Friday, May 06, 2016 - 06:04 PM (IST)

ਜਲੰਧਰ : ਮਾਈਕ੍ਰੋਸਾਫਟ ਕਾਰਪੋਰੇਸ਼ਨ ਦੀ ਤਾਜ਼ਾ ਰਿਪੋਰਟ ਦੇ ਮੁਤਾਬਿਕ ਪਾਕਿਸਤਾਨ, ਇੰਡੋਨੇਸ਼ੀਆ, ਬੰਗਲਾਦੇਸ਼ ਤੇ ਭਾਰਤ ''ਚ ਸਭ ਤੋਂ ਜ਼ਿਆਦਾ ਮਾਲਵੇਅਰ ਅਟੈਕਸ (ਸਾਈਬਰ ਅਟੈਕਸ) ਹੋ ਰਹੇ ਹਨ ਤੇ ਉਹ ਦੇਸ਼ ਜਿਨ੍ਹਾਂ ''ਤੇ ਸਾਈਬਰ ਅਟੈਕਸ ਸਭ ਤੋਂ ਘੱਟ ਹੋਏ ਹਨ, ਉਨ੍ਹਾਂ ''ਚ ਜਪਾਨ, ਫਿੰਲੈਂਡ, ਨਾਰਵੇ ਤੇ ਸਵੀਡਨ ਦਾ ਨਾਂ ਸ਼ਾਮਿਲ ਹੈ। ਇਹ ਰਿਪੋਰਟ ਮਾਈਕ੍ਰੋਸਾਫਟ ਵੱਲੋਂ ਵਰਤੇ ਜਾ ਰਹੇ ਐਂਟੀ-ਮਾਲਵੇਅਰ ਸਾਫਟਵੇਅਰ ਸਿਸਟਮ ਦੀ ਮਦਦ ਨਾਲ ਤਿਆਰ ਕੀਤੀ ਗਈ ਹੈ।
ਮਾਈਕ੍ਰੋਸਾਫਟ ਦੇ ਮੈਨੇਜਰ ਐਲੇਕਸ ਵਾਈਨੇਟ ਦੇ ਮੁਤਾਬਿਕ ਉੱਤਰ ਦੇ ''ਚ ਆਈਡੈਂਟਿਟੀਜ਼ ''ਤੇ ਹਰ ਰੋਜ਼ 10 ਮੀਲੀਅਨ ਸਾਈਬਰ ਅਟੈਕ ਹਰ ਰੋਜ਼ ਹੁੰਦੇ ਹਨ, ਹਾਲਾਂਕਿ ਇਹ ਅਟੈਕ ਹਰ ਵਾਰ ਸਭਲ ਨਹੀਂ ਹੁੰਦੇ। ਜ਼ਿਕਰਯੋਗ ਹੈ ਕਿ ਇਨ੍ਹਾਂ ਕਿਸੇ ਕੰਪਿਊਟਰ ਸਿਸਟਮ ''ਤੇ ਸਾਈਬਰ ਅਟੈਕਸ ਦੇ ਹੋਣ ਤੇ ਇਸ ਦੇ ਪਤਾ ਲੱਗਣ ''ਚ 240 ਦਿਨਾਂ ਦਾ ਸਮਾਂ ਹੋ ਸਕਦਾ ਹੈ।