ਆਈਫੋਨ-15 ਪ੍ਰੋ ਅਤੇ ਪ੍ਰੋ ਮੈਕਸ ’ਚ ਓਵਰਹੀਟਿੰਗ ਦੀਆਂ ਸ਼ਿਕਾਇਤਾਂ ਤੋਂ ਬਾਅਦ ਕੰਪਨੀ ਬੋਲੀ ਘਬਰਾਓ ਨਾ!
Sunday, Oct 01, 2023 - 02:36 PM (IST)

ਗੈਜੇਟ ਡੈਸਕ– ਹਾਲ ਹੀ ਵਿਚ ਲਾਂਚ ਹੋਏ ਆਈਫੋਨ 15 ਪ੍ਰੋ ਅਤੇ ਪ੍ਰੋ ਮੈਕਸ ਵਿਚ ਓਵਰਹੀਟਿੰਗ ਦੀਆਂ ਸ਼ਿਕਾਇਤਾਂ ਤੋਂ ਬਾਅਦ ਇਸ ਨੂੰ ਕੰਪਨੀ ਲਈ ਇਕ ਵੱਡੇ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ। ਦਰਅਸਲ ਯੂਜ਼ਰਜ਼ ਨੇ ਇਸ ਗੱਲ ਦੀ ਸ਼ਿਕਾਇਤ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਰਾਹੀਂ ਕੰਪਨੀ ਨੂੰ ਕੀਤੀ ਹੈ, ਜਿਸ ਤੋਂ ਬਾਅਦ ਇਹ ਮੁੱਦਾ ਜਨਤਕ ਮੰਚ ’ਤੇ ਬਹੁਤ ਤੇਜ਼ੀ ਨਾਲ ਫੈਲ ਗਿਆ ਹੈ। ਕੰਪਨੀ ਨੇ ਸ਼ਿਕਾਇਤਕਰਤਾਵਾਂ ਨੂੰ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ, ਇਸ ਦਾ ਹੱਲ ਕੱਢ ਲਿਆ ਜਾਏਗਾ।
ਇਹ ਵੀ ਪੜ੍ਹੋ- ਅਗਲੇ ਮਹੀਨੇ ਤੋਂ ਇਨ੍ਹਾਂ ਸਮਾਰਟਫੋਨਜ਼ 'ਚ ਨਹੀਂ ਚੱਲੇਗਾ Whatsapp, ਲਿਸਟ 'ਚ ਤੁਹਾਡਾ ਫੋਨ ਤਾਂ ਨਹੀਂ ਸ਼ਾਮਲ!
ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਆ ਰਹੀਆਂ ਹਨ ਦਰਪੇਸ਼
ਯੂਜ਼ਰਜ਼ ਨੇ ਸ਼ਿਕਾਇਤ ਕੀਤੀ ਕਿ ਜਦੋਂ ਉਹ ਮੋਬਾਇਲ ’ਚ ਗੇਮ ਖੇਡਦੇ ਹਨ ਤਾਂ ਫੋਨ ਹੀਟ ਕਰਦਾ ਹੈ। ਕੁੱਝ ਯੂਜ਼ਰਜ਼ ਨੇ ਦੱਸਿਆ ਕਿ ਜਦੋਂ ਉਹ ਲਗਾਤਾਰ ਕਿਸੇ ਨਾਲ ਥੋੜੀ ਦੇਰ ਗੱਲ ਕਰ ਰਹੇ ਹੋਣ ਜਾਂ ਫਿਰ ਉਹ ਵੀਡੀਓ ਚੈਟ ਕਰਦੇ ਹਾਂ ਤਾਂ ਮੋਬਾਇਲ ਦੇ ਪਿਛਲੇ ਹਿੱਸੇ ਅਤੇ ਕਿਨਾਰੇ ’ਤੇ ਆਪਣੇ-ਆਪ ਹੀਟ ਪੈਦਾ ਹੋ ਜਾਂਦੀ ਹੈ। ਇੰਨਾ ਹੀ ਨਹੀਂ ਜ਼ਿਆਦਾਤਰ ਯੂਜ਼ਰਜ਼ ਨੇ ਇਕ ਗੱਲ ਨੂੰ ਲੈ ਕੇ ਸ਼ਿਕਾਇਤ ਕੀਤੀ ਹੈ, ਜਿਸ ਵਿਚ ਚਾਰਜਿੰਗ ਦੌਰਾਨ ਮੋਬਾਇਲ ਵਿਚ ਹੀਟਿੰਗ ਦੀ ਸਮੱਸਿਆ ਹੁੰਦੀ ਹੈ। ਕੁੱਝ ਯੂਜ਼ਰਜ਼ ਨੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਵੀਡੀਓ ਬਣਾ ਕੇ ਕਿਹਾ ਕਿ ਉਹ ਜੇ ਸੋਸ਼ਲ ਮੀਡੀਆ ’ਤੇ ਕੁੱਝ ਸਰਚ ਕਰ ਰਹੇ ਹਾਂ ਤਾਂ ਵੀ ਆਈਫੋਨ ਹੀਟ ਕਰ ਰਿਹਾ ਹੈ। ਦੂਜੇ ਯੂਜ਼ਰ ਨੇ ਕਿਹਾ ਕਿ ਉਹ ਆਈਫੋਨ-15ਪ੍ਰੋ ਦੇ ਤਾਪਮਾਨ ਨੂੰ ਥਰਮਾਮੀਟਰ ਨਾਲ ਮਾਪਦੇ ਹਨ। ਗਾਹਕ ਨੇ ਕਿਹਾ ਕਿ ਆਈਫੋਨ 15 ਪ੍ਰੋ ਮੈਕਸ ’ਚੋਂ ਜੇ ਕਿਸੇ ਨੂੰ ਜ਼ਿਆਦਾ ਦੇਰ ਤੱਕ ਕਾਲ ਕਰ ਲਓ ਤਾਂ ਫੋਨ ਆਪਣੇ-ਆਪ ਹੀ ਬੰਦ ਹੋ ਜਾਂਦਾ ਹੈ, ਜਿਸ ਨੂੰ ਚਾਲੂ ਹੋਣ ’ਚ ਮਿੰਟਾਂ ਬੱਧੀ ਉਡੀਕ ਕਰਨੀ ਪੈਂਦੀ ਹੈ।
ਇਹ ਵੀ ਪੜ੍ਹੋ- ਮੋਬਾਇਲ ਦੀ 'ਕੈਦ' 'ਚ ਬਚਪਨ, ਦਿਨ 'ਚ 10 ਘੰਟੇ ਸਮਾਰਟਫੋਨ ਜਾਂ ਟੈਬਲੇਟ ’ਤੇ ਬਿਤਾਉਂਦੇ ਹਨ ਬੱਚੇ
ਕਸਟਮਰ ਕੇਅਰ ਨੇ ਨਿਪਟਾਰੇ ਦਾ ਦਿੱਤਾ ਭਰੋਸਾ
ਉੱਥੇ ਹੀ ਐਪਲ ਕਸਟਮਰ ਕੇਅਰ ਵਲੋਂ ਗਾਹਕਾਂ ਦੀਆਂ ਸ਼ਿਕਾਇਤਾਂ ’ਤੇ ਕਿਹਾ ਕਿ ਆਈਫੋਨ ਦੀ ਨਵੀਂ ਸੀਰੀਜ਼ ਨੂੰ ਚਾਰਜਿੰਗ, ਗੇਮ ਖੇਡਦੇ ਸਮੇਂ ਅਤੇ ਜ਼ਿਆਦਾ ਗੱਲ ਕਰਨ ’ਤੇ ਓਵਰਹੀਟਿੰਗ ਹੋਵੇਗੀ, ਇਸ ’ਤੇ ਯੂਜ਼ਰ ਪ੍ਰੇਸ਼ਾਨ ਨਾ ਹੋਣ। ਕੰਪਨੀ ਆਪਣੇ ਦੂਜੇ ਪ੍ਰੋਡਕਟਸ ਦੇ ਮੁਕਾਬਲੇ ਅੱਧਾ ਮਾਲੀਆ ਆਈਫੋਨ ਤੋਂ ਹੀ ਪ੍ਰਾਪਤ ਕਰਦੀ ਹੈ। ਜੇ ਕਿਸੇ ਮੋਬਾਇਲ ਫੋਨ ਵਿਚ ਕਈ ਖਾਮੀਆਂ ਆਉਂਦੀਆਂ ਹਨਾਂ ਕੰਪਨੀ ਇਸ ਦਾ ਉਚਿੱਤ ਤਰੀਕੇ ਨਾਲ ਨਿਪਟਾਰਾ ਕਰਦੀ ਹੈ।
ਐਪਲ ਆਈਫੋਨ ਵਿਚ ਕਦੀ-ਕਦੀ ਸਾਫਟਵੇਅਰ ਅਪਡੇਟ ਜਾਂ ਹੋਰ ਸੁਧਾਰਾਂ ’ਚ ਅਜਿਹੀ ਦਿੱਕਤ ਸਾਹਮਣੇ ਆਉਂਦੀ ਹੈ ਜੋ ਖੁਦ ਹੀ ਖਤਮ ਵੀ ਹੋ ਜਾਂਦੀ ਹੈ। ਕੰਪਨੀ ਮੁਤਾਬਕ ਆਈਫੋਨ ਦੇ ਉਤਪਾਦਨ ਹੋਣ ਤੋਂ ਪਹਿਲਾਂ ਇਸ ਨੂੰ ਸਖਤ ਟੈਸਟਿੰਗ ’ਚੋਂ ਲੰਘਣਾ ਹੁੰਦਾ ਹੈ। ਕੰਪਨੀ ਦੀ ਮੰਨੀਏ ਤਾਂ ਆਈਫੋਨ ਦਾ ਓਵਰਹੀਟ ਹੋਣਾ ਕੋਈ ਨਵੀਂ ਸਮੱਸਿਆ ਨਹੀਂ ਹੈ ਸਗੋਂ ਇਹ ਉਨ੍ਹਾਂ ’ਚ ਹੁੰਦੀ ਹੈ, ਜਿਨ੍ਹਾਂ ’ਚ ਸੁਪਰਚਾਰਜਿੰਗ ਦੀ ਸਹੂਲਤ ਮੌਜੂਦ ਹੈ।
ਸੁਪਰਚਾਰਜਿੰਗ ਦਾ ਮਤਲਬ ਇਹ ਹੈ ਕਿ ਕਿਸ ਮੋਬਾਇਲ ਦਾ ਮਿੰਟਾਂ ’ਚ ਹੀ ਚਾਰਜ ਹੋ ਜਾਣਾ। ਕੰਪਨੀ ਦੀ ਮੰਨੀਏ ਤਾਂ ਇਹ ਸਮੱਸਿਆ ਉਦੋਂ ਹੋਰ ਜ਼ਿਆਦਾ ਹੋ ਜਾਂਦੀ ਹੈ ਜਦੋਂ ਆਈਕਲਾਊਡ ਰਾਹੀਂ ਸਾਰੇ ਐਪਸ, ਡਾਟਾ ਅਤੇ ਫੋਟੋ ਨੂੰ ਮੋਬਾਇਲ ਵਿਚ ਡਾਊਨਲੋਡ ਕੀਤਾ ਜਾਂਦਾ ਹੈ। ਇਸ ਵਿਚ ਕਾਫੀ ਸਮਾਂ ਲਗਦਾ ਹੈ ਅਤੇ ਕਦੀ-ਕਦਾਈਂ ਇਸ ਦੌਰਾਨ ਵੀ ਹੀਟਿੰਗ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।
ਇਹ ਵੀ ਪੜ੍ਹੋ- ਮੋਬਾਇਲ 'ਤੇ ਐਮਰਜੈਂਸੀ ਅਲਰਟ ਵੇਖ ਘਬਰਾਏ ਲੋਕ, ਜੇ ਤੁਹਾਨੂੰ ਵੀ ਆਇਆ ਮੈਸੇਜ ਤਾਂ ਪੜ੍ਹੋ ਇਹ ਖ਼ਬਰ