Vivo ਨੇ ਇਕ ਦਿਨ ''ਚ ਵੇਚੇ ਇਸ ਸਮਾਰਟਫੋਨ ਦੇ 2.50 ਲੱਖ ਹੈਂਡਸੈੱਟ

Monday, Jul 11, 2016 - 03:06 PM (IST)

Vivo ਨੇ ਇਕ ਦਿਨ ''ਚ ਵੇਚੇ ਇਸ ਸਮਾਰਟਫੋਨ ਦੇ 2.50 ਲੱਖ ਹੈਂਡਸੈੱਟ

ਜਲੰਧਰ— ਚਾਈਨੀਜ਼ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਹਾਲ ਹੀ ''ਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਆਪਣੇ ਐਕਸ 7 ਸਮਾਰਟਫੋਨ ਦੇ ਇਕ ਦਿਨ ''ਚ 2 ਲੱਖ 50 ਹਜ਼ਾਰ ਤੋਂ ਜ਼ਿਆਦਾ ਹੈਂਡਸੈੱਟ ਵੇਚੇ ਹਨ। ਇਹ ਗਿਣਤੀ ਆਨਲਾਈਨ ਅਤੇ ਆਫਲਾਈਨ ਸੇਲ ਦੀ ਹੈ। ਇਸ ਫੋਨ ਲਈ ਪੰਜ ਦਿਨਾਂ ''ਚ ਇਕ ਮਿਲੀਅਨ ਤੋਂ ਜ਼ਿਆਦਾ ਰਜਿਸਟ੍ਰੇਸ਼ਨ ਹੋਈ ਸੀ ਅਤੇ ਚਾਈਨਾ ''ਚ ਇਸ ਦੀ ਕੀਮਤ 2,498 ਚੀਨੀ ਯੁਆਨ (ਕਰੀਬ 25,000 ਰੁਪਏ) ਰੱਖੀ ਗਈ ਹੈ। 
ਵੀਵੋ ਐਕਸ 7 ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ ਵਿਚ ਸਨੈਪਡ੍ਰੈਗਨ 652 ਚਿਪਸੈੱਟ ਲੱਗਾ ਹੈ ਅਤੇ ਫੋਨ ''ਚ 5.2-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ ਲੱਗੀ ਹੈ। ਹੈਂਡਸੈੱਟ ''ਚ 4ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਫੋਨ ''ਚ 13 ਮੈਗਾਪਿਕਸਲ ਦਾ ਅਤੇ 16 ਮੈਗਾਪਿਕਸਲ ਦਾ ਕੈਮਰਾ ਲੱਗਾ ਹੈ।


Related News