ਮਿੰਟਾਂ ''ਚ ਆਊਟ ਆਫ ਸਟਾਕ ਹੋ ਗਿਆ ਸ਼ਿਓਮੀ ਦਾ ਇਹ ਸਮਾਰਟਫੋਨ
Tuesday, Sep 11, 2018 - 01:46 AM (IST)

ਜਲੰਧਰ—ਸ਼ਿਓਮੀ ਦੇ ਲੇਟੈਸਟ ਲਾਂਚ ਹੋਏ ਰੈੱਡਮੀ 6 ਸਮਾਰਟਫੋਨ ਦੀ ਪਹਿਲੀ ਫਲੈਸ਼ ਸੇਲ 10 ਸਤੰਬਰ ਨੂੰ ਆਯੋਜਿਤ ਕੀਤੀ ਗਈ ਸੀ। ਇਸ ਨੂੰ ਫਲਿੱਪਕਾਰਟ ਅਤੇ ਮੀ.ਕਾਮ 'ਤੇ ਵਿਕਰੀ ਲਈ ਉਪਲੱਬਧ ਕਰਵਾਇਆ ਗਿਆ। ਸੇਲ 12 ਵਜੇ ਸ਼ੁਰੂ ਹੋਈ ਅਤੇ ਫੋਨ ਕੁਝ ਹੀ ਮਿੰਟਾਂ 'ਚ ਫੋਨ ਆਊਟ ਆਫ ਸਟਾਕ ਹੋ ਗਿਆ। ਸ਼ਿਓਮੀ ਦੇ ਪੁਰਾਣੇ ਫੋਨਸ ਦੀ ਤਰ੍ਹਾਂ ਦੀ ਇਸ ਫੋਨ ਦਾ ਸਟਾਕ ਵੀ ਕੁਝ ਹੀ ਮਿੰਟਾਂ 'ਚ ਖਤਮ ਹੋ ਗਿਆ। ਦੱਸਣਯੋਗ ਹੈ ਕਿ ਫੋਨ ਦੀ ਅਗਲੀ ਸੇਲ 20 ਸਤੰਬਰ ਨੂੰ ਦੁਪਹਿਰ 12 ਵਜੇ ਆਯੋਜਿਤ ਕੀਤੀ ਜਾਵੇਗੀ। ਫੋਨ 3 ਜੀ.ਬੀ. ਰੈਮ ਅਤੇ 32ਜੀ.ਬੀ./64ਜੀ.ਬੀ. ਇੰਟਰਨਲ ਸਟੋਰੇਜ ਦੇ ਵੇਰੀਐਂਟ ਨਾਲ ਆਉਂਦਾ ਹੈ। ਫੋਨ ਦੇ 32ਜੀ.ਬੀ. ਇੰਟਰਨਲ ਵੇਰੀਐਂਟ ਦੀ ਕੀਮਤ 7,999 ਰੁਪਏ ਅਤੇ 64ਜੀ.ਬੀ. ਇੰਟਰਨਲ ਸਟੋਰੇਜ ਦੀ ਕੀਮਤ 9,499 ਰੁਪਏ ਹੈ।
ਇਸ 'ਚ 5.45 ਇੰਚ ਐੱਚ.ਡੀ.+ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਐਸਪੈਕਟ ਰੇਸ਼ੀਓ 18:9 ਹੈ। ਜਦਕਿ 5 'ਚ 5.7 ਇੰਚ ਡਿਸਪਲੇਅ ਦਿੱਤੀ ਗਈ ਸੀ। ਫੋਨ 'ਚ 2.0 ਗੀਗਾਹਰਟਜ਼ 'ਤੇ ਚੱਲਣ ਵਾਲਾ ਮੀਡੀਆਟੇਕ ਹੀਲਿਓ ਪੀ22 ਪ੍ਰੋਸੈਸਰ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਦੇ ਰੀਅਰ 'ਚ 12 ਮੈਗਾਪਿਕਸਲ ਅਤੇ 5 ਮੈਗਾਪਿਕਸਲ ਦੇ ਦੋ ਰੀਅਰ ਸੈਂਸਰ ਮਿਲਣਗੇ।
ਸ਼ਿਓਮੀ ਦੇ ਨਵੇਂ ਰੈੱਡਮੀ 6 ਆਰਟੀਫੀਅਸ਼ ਇੰਟੈਲੀਜੰਸੀ ਇੰਟੀਗਰੇਸ਼ਨ ਹੈ ਅਤੇ ਇੰਡਸਟਰੀ ਦੇ ਟਰੈਂਡ ਦੇ ਹਿਸਾਬ ਨਾਲ ਫੋਨ ਦਾ ਫਰੰਟ ਕੈਮਰਾ ਫੇਸ ਅਨਲਾਕ ਫੀਚਰ ਦੀ ਤਰ੍ਹਾਂ ਵੀ ਕੰਮ ਕਰਦਾ ਹੈ। ਏ.ਆਈ. ਫੇਸ ਆਨਲਾਕ ਤੋਂ ਇਲਾਵਾ ਫਿਗਰਪ੍ਰਿੰਟ ਅਨਲਾਕ ਅਤੇ ਮੀ ਬੈਂਡ ਨਾਲ ਅਨਲਾਕ ਕਰਨ ਦਾ ਵਿਕਲਪ ਵੀ ਮਿਲਦਾ ਹੈ। ਨਵਾਂ ਐਂਟਰੀ-ਲੇਵਲ ਐਂਡ੍ਰਾਇਡ ਓਰੀਓ ਆਧਾਰਿਤ ਮੀ.ਯੂ.ਆਈ.9.6 'ਤੇ ਚੱਲਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।