ਸਿਰਫ 20 ਮਿੰਟ ’ਚ ਫੁਲ ਚਾਰਜ ਹੋਵੇਗਾ ਸਮਾਰਟਫੋਨ, Oppo ਲਿਆ ਰਹੀ ਟੈਕਨਾਲੋਜੀ

09/06/2019 11:40:02 AM

ਗੈਜੇਟ ਡੈਸਕ– ਚਾਈਨੀਜ਼ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਦੇ ਵਾਈਸ ਪ੍ਰੈਜ਼ੀਡੈਂਟ ਬ੍ਰਾਇਨ ਸ਼ੇਨ ਨੇ ਕੰਪਨੀ ਦੇ ਇਕ ਵੱਡੇ ਕਦਮ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਓਪੋ ਜਲਦੀ ਹੀ ਆਪਣੀ ਵੂਕ ਫਾਸਟ ਚਾਰਜਿੰਗ ਟੈਕਨਾਲੋਜੀ ਨੂੰ ਅਪਗ੍ਰੇਡ ਕਰਨ ਦੀ ਪਲਾਨਿੰਗ ਕਰ ਰਹੀ ਹੈ। ਕੰਪਨੀ ਜਲਦੀ ਹੀ ਆਪਣੀ SuperVOOC ਫਾਸਟ ਚਾਰਜਿੰਗ ਟੈਕਨਾਲੋਜੀ ਨੂੰ ਅਪਗ੍ਰੇਡ ਕਰਕੇ ਇਸ ਨੂੰ ਪਹਿਲਾਂ ਨਾਲੋਂ ਬਿਹਤਰ ਬਣਾਏਗੀ। ਇਹ ਦੁਨੀਆ ਦਾ ਸਭ ਤੋਂ ਜ਼ਿਆਦਾ ਸਮਰੱਥਾ ਵਾਲਾ ਸਾਮ ਪ੍ਰੋਡਿਊਸਡ ਫਾਸਟ ਚਾਰਜਿੰਗ ਸਲਿਊਸ਼ਨ ਹੋਵੇਗਾ। ਮੌਜੂਦਾ ਸਮੇਂ ’ਚ ਸੁਪਰ ਵੂਕ ਫਾਸਟ ਚਾਰਜਿੰਗ ਦੀ ਸਮਰੱਥਾ 50W ਹੈ। ਇਸ ਸਮਰੱਥਾ ਨੂੰ ਅਪਗ੍ਰੇਡ ਕਰਨਾ ਕੰਪਨੀ ਦਾ ਇਕ ਵੱਡਾ ਕਦਮ ਹੈ। ਕੰਪਨੀ 50W ਨੂੰ ਵਧਾ ਕੇ ਕਿਸ ਪੱਧਰ ਤਕ ਲੈ ਕੇ ਜਾਵੇਗੀ ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ। 

PunjabKesari

20 ਮਿੰਟ ’ਚ ਫੁਲ ਚਾਰਜ ਹੋਵੇਗੀ ਬੈਟਰੀ
ਸ਼ੇਨ ਨੇ ਆਪਣੇ ਇਕ ਵੀਬੋ ਪੋਸਟ ’ਚ ਦੱਸਿਆ ਕਿ ਸੁਪਰ ਵੂਕ ਟੈਕਨਾਲੋਜੀ ’ਚ ਅਪਗ੍ਰੇਡ ਤੋਂ ਬਾਅਦ ਇਹ ਪਹਿਲਾਂ ਨਾਲੋਂ ਕਾਫੀ ਤੇਜ਼ ਹੋਵੇਗੀ। ਪੋਸਟ ’ਚ ਦੱਸਿਆ ਗਿਆ ਹੈ ਕਿ ਇਸ ਤਕਨੀਕ ਨਾਲ 4000mAh ਦੀ ਬੈਟਰੀ ਸਿਰਫ 20 ਮਿੰਟ ’ਚ 100 ਫੀਸਦੀ ਚਾਰਜ ਕੀਤੀ ਜਾ ਸਕੇਗੀ। 

Oppo Reno2 5G ’ਚ ਦਿਸੇਗੀ ਅਪਗ੍ਰੇਡਿਡ ਟੈਕਨਾਲੋਜੀ
ਸ਼ੇਨ ਨੇ ਕਿਹਾ ਕਿ ਕੰਪਨੀ ਦੇ ਆਉਣ ਵਾਲੇ ਫੋਨ Oppo Reno2 5G ’ਚ ਅਪਗ੍ਰੇਡਿਡ ਵੂਕ ਟੈਕਨਾਲੋਜੀ ਦਿੱਤੀ ਜਾਵੇਗੀ। ਸ਼ੇਨ ਨੇ ਇਸ ਫੋਨ ਦੇ ਰਿਲੀਜ਼ ਨਾਲ ਜੁੜੀ ਕੋਈ  ਜਾਣਕਾਰੀ ਨਹੀਂ ਦਿੱਤੀ ਪਰ ਮੰਨਿਆ ਜਾ ਰਿਹਾ ਹੈ ਕਿ ਇਸੇ ਸਾਲ ਇਹ ਡਿਵਾਈਸ ਲਾਂਚ ਕੀਤੀ ਜਾ ਸਕਦੀ ਹੈ। Oppo Reno2 ’ਚ 4,000mAh ਦੀ ਬੈਟਰੀ ਹੋਵੇਗੀ, ਜੋ ਕਿ ਵੂਕ ਫਲੈਸ਼ ਚਾਰਜ 3.0 ਟੈਕਨਾਲੋਜੀ ਨੂੰ ਸਪੋਰਟ ਕਰੇਗੀ। ਇਹ ਸਮਾਰਟਫੋਨ ਕੁਨੈਕਟੀਵਿਟੀ ਲਈ USB ਟਾਈਪ-ਸੀ ਨੂੰ ਸਪੋਰਟ ਕਰੇਗਾ। Oppo Reno 2 ਓਸ਼ਨ ਬਲਿਊ ਅਤੇ ਲਿਊਮਿਨਸ ਬਲੈਕ ਕਲਰ ’ਚ ਮਿਲੇਗਾ। ਇਸ ਸਮਾਰਟਫੋਨ ’ਚ ਲੇਟੈਸਟ ਜੀ3 ਆਪਟਿਕਲ ਸੈਂਸਰ ਫਿੰਗਰਪ੍ਰਿੰਟ ਅਨਲਾਕਿੰਗ ਟੈਕਨਾਲੋਜੀ ਦੇ ਨਾਲ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ 3.0 ਦਿੱਤਾ ਗਿਆ ਹੋਵੇਗਾ। ਸਮਾਰਟਫੋਨ ’ਚ ਸੈਲਫੀ ਲਈ ਸ਼ਾਰਕ-ਫਿਨ ਸਟਾਈਨ ਪਾਪ-ਅਪ ਮਕੈਨਿਜ਼ਮ ਹੋਵੇਗਾ। 


Related News