ਭਾਰਤ-ਪਾਕਿ ਮੈਚ 'ਤੇ ਟਵੀਟ ਕਰ ਕਸੂਤੇ ਫਸੇ PM ਸ਼ਾਹਬਾਜ਼ ਸ਼ਰੀਫ਼! ਝੱਲਣੀ ਪੈ ਰਹੀ ਨਮੋਸ਼ੀ
Monday, Jun 10, 2024 - 01:55 PM (IST)
ਨਵੀਂ ਦਿੱਲੀ : ਟੀ-20 ਵਿਸ਼ਵ ਕੱਪ ਮੈਚ 'ਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ 6 ਦੌੜਾਂ ਨਾਲ ਹਰਾਇਆ। ਇਸ ਸਮੇਂ ਕ੍ਰਿਕਟ ਦੇਖਣ ਵਾਲਿਆਂ ਦੀਆਂ ਨਜ਼ਰਾਂ ਹਰ ਗੇਂਦ 'ਤੇ ਟਿਕੀਆਂ ਹੋਈਆਂ ਸਨ ਕਿਉਂਕਿ ਇਹ ਮੈਚ ਕਾਫ਼ੀ ਮੁਕਾਬਲੇ ਵਾਲਾ ਸੀ। ਇੱਕ ਪਲ ਲਈ ਅਜਿਹਾ ਲੱਗ ਰਿਹਾ ਸੀ ਕਿ ਭਾਰਤ ਇਹ ਮੈਚ ਹਾਰ ਜਾਵੇਗਾ ਪਰ ਮੈਚ ਆਸਾਨੀ ਨਾਲ ਪਾਕਿਸਤਾਨ ਦੇ ਹੱਥੋਂ ਨਿਕਲ ਗਿਆ। ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਨੂੰ ਜਿੱਤ ਦਿਵਾਈ। ਹੁਣ ਇਸ ਮੈਚ ਤੋਂ ਬਾਅਦ ਪਾਕਿਸਤਾਨੀ ਟੀਮ ਦੇ ਨਾਲ-ਨਾਲ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਵੀ ਨਮੋਸ਼ੀ ਝੱਲਣੀ ਪੈ ਰਹੀ ਹੈ। ਉਨ੍ਹਾਂ ਦੇ ਟਵੀਟ ਵਾਇਰਲ ਹੋ ਰਿਹਾ ਹੈ, ਜਿਸ 'ਤੇ ਲੋਕ ਕਾਫ਼ੀ ਟਿੱਪਣੀਆਂ ਕਰ ਰਹੇ ਹਨ।
Great bowling by 🇵🇰 #TeamPakistan against India in New York today. I am confident that the tournament will witness a great game of cricket! Wish the boys a good chase 🏏
— Shehbaz Sharif (@CMShehbaz) June 9, 2024
ਪਾਕਿਸਤਾਨ ਨੂੰ ਹੋਣਾ ਪੈ ਰਿਹਾ ਸ਼ਰਮਿੰਦਾ
ਦਰਅਸਲ, ਪਾਕਿਸਤਾਨ ਦੇ PM ਸ਼ਾਹਬਾਜ਼ ਸ਼ਰੀਫ਼ ਨੇ ਮੈਚ ਦੌਰਾਨ ਐਕਸ ਟਵਿੱਟਰ 'ਤੇ ਇੱਕ ਪੋਸਟ ਸਾਂਝੀ ਕੀਤੀ ਸੀ, ਜੋ ਹੁਣ ਵਾਇਰਲ ਹੋ ਰਹੀ ਹੈ। ਸ਼ਾਹਬਾਜ਼ ਸ਼ਰੀਫ ਨੇ ਲਿਖਿਆ ਸੀ, ''ਅੱਜ ਨਿਊਯਾਰਕ 'ਚ ਭਾਰਤ ਖ਼ਿਲਾਫ਼ ਟੀਮ ਪਾਕਿਸਤਾਨ ਦੀ ਸ਼ਾਨਦਾਰ ਗੇਂਦਬਾਜ਼ੀ ਦੇਖੀ। ਮੈਨੂੰ ਯਕੀਨ ਹੈ ਕਿ ਟੂਰਨਾਮੈਂਟ 'ਚ ਸ਼ਾਨਦਾਰ ਖੇਡ ਦੇਖਣ ਨੂੰ ਮਿਲੇਗੀ। ਸਾਡੇ ਦੇਸ਼ ਦੇ ਲੜਕੇ ਇਸ ਟੀਚੇ ਨੂੰ ਆਸਾਨੀ ਨਾਲ ਹਾਸਲ ਕਰ ਲੈਣਗੇ।'' ਮੈਚ ਦੀ ਪਹਿਲੀ ਪਾਰੀ ਤੋਂ ਬਾਅਦ ਪਾਕਿਸਤਾਨ ਸ਼ਾਹਬਾਜ਼ ਸ਼ਰੀਫ਼ ਦੇ ਇਸ ਟਵੀਟ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਅਜਿਹਾ ਨਹੀਂ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਨੂੰ ਸ਼ਰਮਿੰਦਾ ਹੋਣਾ ਪੈ ਰਿਹਾ ਹੈ, ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹਾ ਹੋ ਚੁੱਕਾ ਹੈ। ਪਾਕਿਸਤਾਨ ਨੂੰ ਕਦੇ ਕਰਜ਼ੇ ਤੇ ਕਦੇ ਅੱਤਵਾਦ ਨੂੰ ਲੈ ਕੇ ਘੇਰਿਆ ਜਾਂਦਾ ਹੈ।
ਇਹ ਖ਼ਬਰ ਵੀ ਪੜ੍ਹੋ - ਹੁਣ ਇਸ ਅਦਾਕਾਰ ਨੇ ਜੜਿਆ ਸੰਸਦ ਮੈਂਬਰ ਦੇ ਥੱਪੜ, ਸਾਹਮਣੇ ਆਈ ਵੀਡੀਓ, ਪੜ੍ਹੋ ਕਾਰਨ
ਪਾਕਿਸਤਾਨ ਲਈ ਸੁਪਰ-8 ਤੱਕ ਪਹੁੰਚਣਾ ਮੁਸ਼ਕਿਲ
ਇਸ ਮੈਚ ਨੂੰ ਜਿੱਤ ਕੇ ਭਾਰਤ ਅੰਕ ਸੂਚੀ 'ਚ ਪਹਿਲੇ ਸਥਾਨ 'ਤੇ ਆ ਗਿਆ ਹੈ। ਇਸ ਸੀਰੀਜ਼ 'ਚ ਪਾਕਿਸਤਾਨ ਦੀ ਇਹ ਦੂਜੀ ਹਾਰ ਹੈ। ਪਾਕਿਸਤਾਨੀ ਟੀਮ ਪਹਿਲਾਂ ਹੀ ਅਮਰੀਕਾ ਤੋਂ ਹਾਰ ਚੁੱਕੀ ਹੈ। ਦੋ ਹਾਰਾਂ ਤੋਂ ਬਾਅਦ ਉਸ ਲਈ ਸੁਪਰ-8 ਤੱਕ ਪਹੁੰਚਣਾ ਮੁਸ਼ਕਿਲ ਹੋ ਗਿਆ ਹੈ। ਪਾਕਿਸਤਾਨ ਅੰਕ ਸੂਚੀ 'ਚ ਚੌਥੇ ਸਥਾਨ 'ਤੇ ਹੈ। ਅਮਰੀਕਾ 4 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ ਅਤੇ ਕੈਨੇਡਾ (2) ਤੀਜੇ ਸਥਾਨ 'ਤੇ ਹੈ। ਆਇਰਲੈਂਡ (0) ਦੀ ਟੀਮ ਪਾਕਿਸਤਾਨ ਵਾਂਗ ਇਕ ਵੀ ਮੈਚ ਨਹੀਂ ਜਿੱਤ ਸਕੀ ਹੈ ਅਤੇ ਅੰਕ ਸੂਚੀ 'ਚ ਆਖਰੀ ਸਥਾਨ 'ਤੇ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।