Oppo ਦੇ ਇਨ੍ਹਾਂ 10 ਸਮਾਰਟਫੋਨਜ਼ ਲਈ ਜਾਰੀ ਹੋਇਆ ਨਵੇਂ ColorOS 7 ਦਾ ਟ੍ਰਾਇਲ ਵਰਜ਼ਨ

02/22/2020 11:16:50 AM

ਗੈਜੇਟ ਡੈਸਕ– ਓਪੋ ਨੇ ਲੇਟੈਸਟ ਕਸਟਮ ਓ.ਐੱਸ. ਵਰਜ਼ਨ ColorOS 7 ਨੂੰ ਪਿਛਲੇ ਸਾਲ ਨਵੰਬਰ ’ਚ ਪੇਸ਼ ਕੀਤਾ ਸੀ। ਇਹ ਨਵਾਂ ਓ.ਐੱਸ. ਐਂਡਰਾਇਡ 10 ’ਤੇ ਬੇਸਡ ਹੈ ਅਤੇ ਇਸ ਵਿਚ ਨਵੇਂ ਫੀਚਰਜ਼ ਅਤੇ ਸਿਸਟਮ ਇੰਪਰੂਵਮੈਂਟਸ ਦਿੱਤੇ ਗਏ ਹਨ। ਹੁਣ ਓਪੋ ਦੁਆਰਾ ਭਾਰਤ ’ਚ ColorOS 7 ਦਾ ਟ੍ਰਾਇਲ ਵਰਜ਼ਨ ਓਪੋ ਦੇ ਸਮਾਰਟਫੋਨਜ਼ ਲਈ ਜਾਰੀ ਕਰ ਦਿੱਤਾ ਗਿਆ ਹੈ। ColorOS 7 ਦਾ ਟ੍ਰਾਇਲ ਵਰਜ਼ਨ 10 ਓਪੋ ਸਮਾਰਟਫੋਨਜ਼ ਲਈ ਮੁਹੱਈਆ ਕਰਾਇਆ ਗਿਆਹੈ। ਇਸ ਵਿਚ Oppo Reno, 10X Zoom, Reno 2, F11, F11 Pro, R17, R17 Pro, Find X, Find X Lamborghini Edition ਅਤੇ Find X SuperVOOC Edition ਦੇ ਨਾਂ ਸ਼ਾਮਲ ਹਨ। ਹਾਲਾਂਕਿ, ਤੁਹਾਨੂੰ ਦੱਸ ਦੇਈਏ Find X ਸੀਰੀਜ਼ ਲਈ ਟ੍ਰਾਇਲ ਵਰਜ਼ਨ 2,000 ਟੈਸਟਰਜ਼ ਤਕ ਅਤੇ R17 ਸੀਰੀਜ਼ ਲਈ 4,000 ਟੈਸਟਰਜ਼ ਤਕ ਦੀ ਸੀਮਿਤ ਹੈ। ਚਾਹਵਾਨ ਯੂਜ਼ਰਜ਼ ColorOS 7 ਦੀ ਟੈਸਟਿੰਗ ਸੈਟਿੰਗ > ਸਾਫਟਵੇਅਰ ਅਪਡੇਟ > ਟ੍ਰਾਇਲ ਵਰਜ਼ਨ ’ਚ ਜਾ ਕੇ ਕਰ ਸਕਦੇ ਹਨ। ਯੂਜ਼ਰਜ਼ ਨੂੰ ਜ਼ਰੂਰੀ ਡਿਟੇਲਸ ਭਰਨੀ ਹੋਵੇਗੀ, ਚੈੱਕਬਾਕਸ ਸਿਲੈਕਟ ਕਰਨਾ ਹੋਵੇਗਾ ਅਤੇ ਉਸ ਤੋਂ ਬਾਅਦ ਅਪਲਾਈ ਨਾਓ ’ਤੇ ਟੈਪ ਕਰਨਾ ਹੋਵੇਗਾ। 

ColorOS ਦੀ ਗੱਲ ਕਰੀਏ ਤਾਂ ਇਸ ਵਿਚ ਯੂ.ਆਈ. ’ਚ ਬਦਲਾਅ ਦੇਖਣ ਨੂੰ ਮਿਲੇਗਾ, ਇਸ ਵਿਚ ਡਾਰਕ ਮੋਡ ਸਭ ਤੋਂ ਖਾਸ ਫੀਚਰ ਹੈ। ਨਾਲ ਹੀ ਓਪੋ ਨੇ ColorOS 7 ’ਚ ਐਪ ਆਈਕਨਸ, ਸ਼ੇਪ, ਸਾਈਜ਼ ਅਤੇ ਫੋਂਟ ਲਈ ਕਸਟਮਾਈਜੇਸ਼ਨ ਆਪਸ਼ਨ ਵੀ ਐਡ ਕੀਤਾ ਹੈ। ਨਾਲ ਹੀ ਯੂਜ਼ਰਜ਼ ਨੂੰ ColorOS 7 ’ਚ ਨਵੇਂ ਵਾਲਪੇਪਰਜ਼, ਸਿਸਟਮ ਸਾਊਂਟ ਅਤੇ ਐਨੀਮੇਸ਼ੰਸ ਵੀ ਮਿਲਣਗੇ। ਲੇਟੈਸਟ ColorOS 7 ਵਰਜ਼ਨ ’ਚ ਕੈਮਰਾ ਐਪ ਲਈ ਨਾਈਟ ਵਿਊ, ਬਿਊਟੀ 2.0 ਅਤੇ ਮਲਟੀ ਫਰੇਮ ਨੌਇਜ਼ ਰਿਡਕਸ਼ਨ ਵਰਗੇ ਫੀਚਰਜ਼ ਵੀ ਦਿੱਤੇ ਗਏ ਹਨ। ColorOS 7 ’ਚ ਗੇਮਿੰਗ ਸੈਕਸ਼ਨ ’ਚ ਵੀ ਬਦਲਾਅ ਕੀਤੇ ਗਏ ਹਨ ਅਤੇ ਯੂਜ਼ਰਜ਼ ਨੂੰ ਬ੍ਰੇਕ ਲਈ ਫੋਕਸ ਮੋਡ ਵੀ ਸ਼ਾਮਲ ਕੀਤਾ ਗਿਆ ਹੈ। ਨਵੇਂ ਓ.ਐੱਸ. ’ਚ ਥ੍ਰੀ-ਫਿੰਗਰ ਸਕਰੀਨਸ਼ਾਟ ਨੂੰ ਵੀ ਸ਼ਾਮਲ ਕੀਤਾ ਗਿਆ ਹੈ। 


Related News