Oppo ਨੇ ਭਾਰਤ ’ਚ ਵਿਕਰੀ ਲਈ ਉਪਲੱਬਧ ਕੀਤਾ Reno 7 Pro 5G

02/09/2022 12:56:16 PM

ਗੈਜੇਟ ਡੈਸਕ– ਓਪੋ ਨੇ ਆਪਣੇ ਨਵੇਂ ਸਮਾਰਟਫੋਨ Reno 7 Pro 5G ਨੂੰ ਭਾਰਤ ’ਚ ਵਿਕਰੀ ਲਈ ਉਪਲੱਬਧ ਕਰ ਦਿੱਤਾ ਹੈ। ਇਸਨੂੰ ਸਭ ਤੋਂ ਪਹਿਲਾਂ ਆਨਲਾਈਨ ਸ਼ਾਪਿੰਗ ਸਾਈਟ ਫਲਿਪਕਾਰਟ ਤੋਂ ਖ਼ਰੀਦਿਆ ਜਾ ਸਕਦਾ ਹੈ। ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਸ ਫੋਨ ਦੇ 12 ਜੀ.ਬੀ. ਰੈਮ+ 256 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 39,999 ਰੁਪਏ ਹੈ। ਗਾਹਕ ਇਸਨੂੰ ਸਟਾਰਲਾਈਟ ਬਲੈਕ ਅਤੇ ਸਟਾਰਲਾਈਟ ਬਲਿਊ ਰੰਗ ’ਚ ਖ਼ਰੀਦ ਸਕਦੇ ਹਨ।

Oppo Reno 7 Pro 5G ਦੇ ਫੀਚਰਜ਼

ਡਿਸਪਲੇਅ    - 6.5 ਇੰਚ ਦੀ FHD, AMOLED, 90Hz ਰਿਫ੍ਰੈਸ਼ ਰੇਟ
ਪ੍ਰੋਸੈਸਰ    - ਆਕਟਾ-ਕੋਰ ਮੀਡੀਆਟੈੱਕ ਡਾਈਮੈਂਸਿਟੀ 1200-Max
ਰੈਮ    - 12GB
ਸਟੋਰੇਜ    - 256GB
ਓ.ਐੱਸ.    - ਐਂਡਰਾਇਡ 11 ’ਤੇ ਆਧਾਰਿਤ ColorOS 12 
ਰੀਅਰ ਕੈਮਰਾ    - 50MP (ਪ੍ਰਾਈਮਰੀ)  + 8MP (ਅਲਟਰਾ ਵਾਈਡ ਐਂਗਲ ਲੈੱਨਜ਼) + 2MP (ਮੈਕ੍ਰੋ ਲੈੱਨਜ਼)
ਫਰੰਟ ਕੈਮਰਾ    - 32MP
ਬੈਟਰੀ    - 4500 mAh (65W ਸੁਪਰ VOOC ਫਾਸਟ ਚਾਰਜਿੰਗ ਦੀ ਸਪੋਰਟ)
ਕੁਨੈਕਟੀਵਿਟੀ    - 5G, 4G LTE, Wi-Fi, ਬਲੂਟੁੱਥ V-5.2, GPS/A-GPS, NFC ਅਤੇ ਯੂ.ਐੱਸ.ਬੀ. ਟਾਈਪ-C ਪੋਰਟ


Rakesh

Content Editor

Related News