ਓਪੋ ਭਾਰਤ ''ਚ ਲਿਆਏਗੀ 6 ਕੈਮਰਿਆਂ ਵਾਲਾ ਸਮਾਰਟਫੋਨ, ਇਸ ਦਿਨ ਹੋਵੇਗਾ ਲਾਂਚ

Monday, Feb 24, 2020 - 10:58 AM (IST)

ਓਪੋ ਭਾਰਤ ''ਚ ਲਿਆਏਗੀ 6 ਕੈਮਰਿਆਂ ਵਾਲਾ ਸਮਾਰਟਫੋਨ, ਇਸ ਦਿਨ ਹੋਵੇਗਾ ਲਾਂਚ

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਜਲਦੀ ਹੀ ਭਾਰਤ ਵਿਚ ਨਵਾਂ ਓਪੋ ਰੇਨੋ 3 ਪ੍ਰੋ ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਰਿਪੋਰਟ ਅਨੁਸਾਰ ਇਸ ਨੂੰ 2 ਮਾਰਚ ਨੂੰ ਭਾਰਤੀ ਬਾਜ਼ਾਰ 'ਚ ਉਤਾਰਿਆ ਜਾਵੇਗਾ।
ਭਾਰਤ ਵਿਚ ਇਸ ਫੋਨ ਦਾ 4G LTE ਵਰਜ਼ਨ ਲਿਆਂਦਾ ਜਾਵੇਗਾ, ਜਦਕਿ ਚੀਨ ਵਿਚ ਇਹ ਫੋਨ 5G ਕੁਨੈਕਟੀਵਿਟੀ ਨਾਲ ਮੁਹੱਈਆ ਹੈ। ਇਸ ਫੋਨ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੋਵੇਗੀ ਕਿ ਇਹ ਕੁਲ ਮਿਲਾ ਕੇ 6 ਕੈਮਰਿਆਂ ਨਾਲ ਲਿਆਂਦਾ ਜਾਵੇਗਾ, ਜਿਨ੍ਹਾਂ ਵਿਚੋਂ 4 ਕੈਮਰੇ ਇਸ ਦੇ ਰਿਅਰ ਵਿਚ ਹੋਣਗੇ। ਮੇਨ ਕੈਮਰਾ 64MP ਦਾ ਹੋਵੇਗਾ। ਵੀਡੀਓ ਕਾਲਿੰਗ ਤੇ ਸੈਲਫੀ ਲਈ 2 ਫਰੰਟ ਕੈਮਰੇ ਮਿਲਣਗੇ।

PunjabKesari

ਇੰਨੀ ਹੋ ਸਕਦੀ ਹੈ ਕੀਮਤ
ਇਸ ਫੋਨ ਦੇ ਸ਼ੁਰੂਆਤੀ ਵੇਰੀਐਂਟ ਦੀ ਕੀਮਤ ਚੀਨ ਵਿਚ CNY 3,999 ਹੈ। ਭਾਰਤ ਵਿਚ ਇਸ ਦੀ ਕੀਮਤ 40 ਹਜ਼ਾਰ ਰੁਪਏ ਦੇ ਆਸ-ਪਾਸ ਰਹੇਗੀ। ਇਸ ਨੂੰ ਮਿਸਟੀ ਵ੍ਹਾਈਟ, ਮੂਨ ਨਾਈਟ ਬਲੈਕ, ਸਨਰਾਈਜ਼ ਇੰਪੈਸ਼ਨ ਤੇ ਬਲੂ ਸਟਾਰੀ ਨਾਈਟ ਕਲਰ ਆਪਸ਼ਨਜ਼ ਵਿਚ ਲਿਆਂਦਾ ਜਾਵੇਗਾ।

 

ਓਪੋ ਰੇਨੋ 3 ਪ੍ਰੋ ਦੇ ਅੰਦਾਜ਼ਨ ਫੀਚਰਜ਼
ਡਿਸਪਲੇਅ    - 6.5 ਇੰਚ ਦੀ ਫੁਲ HD
ਪ੍ਰੋਸੈਸਰ    - ਕੁਆਲਕੋਮ ਸਨੈਪਡਰੈਗਨ 765G
ਰੈਮ    - 8GB
ਇੰਟਰਨਲ ਸਟੋਰੇਜ    - 256GB
ਆਪ੍ਰੇਟਿੰਗ ਸਿਸਟਮ    - ਐਂਡ੍ਰਾਇਡ 10
ਬੈਟਰੀ    - 4,025mAh
ਖਾਸ ਫੀਚਰ    - VOOC ਫਲੈਸ਼ ਚਾਰਜ 4.0 ਦੀ ਸੁਪੋਰਟ


Related News