Oppo Reno 2 ਨੂੰ ਜਨਵਰੀ 2020 ਸਕਿਓਰਿਟੀ ਪੈਚ ਨਾਲ ਮਿਲੀ ਨਵੀਂ ਅਪਡੇਟ
Saturday, Jan 11, 2020 - 01:45 PM (IST)

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਨੇ ਇਕ ਨਵੀਂ ਸਾਫਟਵੇਅਰ ਅਪਡੇਟ Oppo Reno 2 ਡਿਵਾਈਸ ਲਈ ਜਾਰੀ ਕੀਤੀ ਹੈ। ਇਹ ਅਪਡੇਟ ਯੂਰਪ ’ਚ ਜਾਰੀ ਕੀਤੀ ਗਈ ਹੈ। ਇਹ ਅਪਡੇਟ ਜਨਵਰੀ 2020 ਐਂਡਰਾਇਡ ਸਕਿਓਰਿਟੀ ਪੈਚ ਲੈ ਕੇ ਆਉਂਦੀ ਹੈ। ਇਸ ਤੋਂ ਇਲਾਵਾ ਇਸ ਅਪਡੇਟ ’ਚ ਨਵੇਂ ਫੀਚਰ ਅਤੇ ਸਿਸਟਮ ਸਟੇਬਿਲਿਟੀ ਦਾ ਫੀਚਰ ਵੀ ਦਿੱਤਾ ਗਿਆ ਹੈ। ਓਪੋ ਰੇਨੋ 2 ਲਈ ਲੇਟੈਸਟ ਅਪਡੇਟ ਸਾਫਟਵੇਅਰ ਵਰਜ਼ਨ CPH1907EX_11_A.28 ਦੇ ਨਾਂ ਨਾਲ ਆਉਂਦੀ ਹੈ। ਇਹ ਨਵੀਂ ਅਪਡੇਟ ਐਂਡਰਾਇਡ 9 ਪਾਈ ’ਤੇ ਬੇਸਡ ColorOS 6.1 UI ਦੇ ਨਾਲ ਆਉਂਦੀ ਹੈ। ਓਪੋ ਰੇਨੋ 2 ’ਚ ਇਸ ਅਪਡੇਟ ਦੇ ਨਾਲ ਨਵਾਂ ਫੀਚਰ ਵੀ ਜੁੜਿਆ ਹੈ। ਇਹ ਫੀਚਰ ਫੋਟੋ ਲੈਂਦੇ ਸਮੇਂ ਐਡ ਲੋਕੇਸ਼ਨ ਵਾਟਰਮਾਰਕ ਦਾ ਹੈ। ਜਨਵਰੀ 2020 ਸਕਿਓਰਿਟੀ ਪੈਚ ਡਿਵਾਈਸ ’ਚ ਕੁਝ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ। ਓਪੋ ਨੇ ਇਸ ਅਪਡੇਟ ਨੂੰ ਇਕ ਲੜਵਾਰ ਤਰੀਕੇ ਨਾਲ ਰੋਲ ਆਊਟ ਕੀਤਾ ਹੈ। ਇਸ ਲਈ ਇਸ ਅਪਡੇਟ ਨੂੰ ਸਾਰੇ ਡਿਵਾਈਸਾਂ ਤਕ ਪਹੁੰਚਣ ’ਚ ਥੋੜ੍ਹਾ ਸਮਾਂ ਲੱਗ ਸਕਦਾ ਹੈ।