Oppo R17 Pro ਦਾ ਕਿੰਗ ਆਫ ਗਲੋਰੀ ਐਡੀਸ਼ਨ ਲਾਂਚ, ਜਾਣੋ ਕੀਮਤ
Thursday, Jan 03, 2019 - 11:10 AM (IST)

ਗੈਜੇਟ ਡੈਸਕ– ਓਪੋ ਨੇ ਆਪਣੇ 17 Pro ਸਮਾਰਟਫੋਨ ਦਾ ਕਿੰਗ ਆਫ ਗਲੋਰੀ ਐਡੀਸ਼ਨ ਪੇਸ਼ ਕੀਤਾ ਹੈ। ਇਸ ਲਿਮਟਿਡ ਐਡੀਸ਼ਨ ਨੂੰ ਕੰਪਨੀ ਨੇ ਆਪਣੇ ਘਰੇਲੂ ਬਾਜ਼ਾਰ ’ਚ ਪੇਸ਼ ਕੀਤਾ ਹੈ। ਇਹ ਕੰਪਨੀ ਦਾ ਨਿਊ ਯੀਅਰ ਐਡੀਸ਼ਨ ਹੈ ਅਤੇ ਇਸ ਦਾ ਨਾਂ ਕਿੰਗ ਆਫ ਗਲੋਰੀ ਐਡੀਸ਼ਨ ਰੱਖਿਆ ਗਿਆ ਹੈ। ਇਸ ਸਮਾਰਟਫੋਨ ਨੂੰ ਓਪੋ ਦੇ ਆਨਲਾਈਨ ਸਟੋਰ ਤੋਂ ਮੰਗਵਾਇਆ ਜਾ ਸਕਦਾ ਹੈ। ਇਸ ਨੂੰ ਪ੍ਰੀ-ਆਰਡਰ ਤਹਿਤ ਮੰਗਵਾਇਆ ਜਾ ਸਕਦਾ ਹੈ। ਹਾਲਾਂਕਿ ਕੰਪਨੀ ਨੇ ਅਜੇ ਚੀਨ ਤੋਂ ਬਾਹਰ ਇਸ ਸਮਾਰਟਫੋਨ ਦੇ ਐਡੀਸ਼ਨ ਨੂੰ ਪੇਸ਼ ਨਹੀਂ ਕੀਤਾ। ਇਹ ਸਮਾਰਟਫੋਨ ਸਪੈਸ਼ਲ ਕਿੰਗ ਆਫ ਗਲੋਰੀ ਥੀਮ ਬੇਸਡ ਹੈ ਇਸ ਵਿਚ ਪਹਿਲਾਂ ਤੋਂ ਹੀ ਗੇਮ ਇੰਸਟਾਲਡ ਹੋਣਗੀਆਂ।
ਕੀਮਤ
Oppo R17 Pro ਸਮਾਰਟਫੋਨ ਨੂੰ 8 ਜੀ.ਬੀ. ਰੈਮ ਅਤੇ 128 ਜੀ.ਬੀ. ਇੰਟਰਨਲ ਸਟੋਰੇਜ ’ਚ ਪੇਸ਼ ਕੀਤਾ ਗਿਆ ਹੈ। ਇਸ ਫੋਨ ਨੂੰ Tencent ਗੇਮਜ਼ ਦੇ ਨਾਲ ਸਾਂਝੇਦਾਰੀ ਤੋਂ ਬਾਅਦ ਬਣਾਇਆ ਗਿਆ ਹੈ। ਇਸ ਸਮਾਰਟਫੋਨ ਦੀ ਕੀਮਤ ਕੰਪਨੀ ਨੇ RMB 4,299 (ਕਰੀਬ 44,000 ਰੁਪਏ) ਰੱਖੀ ਹੈ।
ਫੀਚਰਜ਼
ਇਸ ਸਮਾਰਟਫੋਨ ’ਚ 6.4-ਇੰਚ ਦੀ ਅਮੋਲੇਡ ਡਿਸਪਲੇਅ ਹੈ। ਫੋਨ ’ਚ ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ ਕਵਾਲਕਾਮ ਸਨੈਪਡ੍ਰੈਗਨ 710 ਪ੍ਰੋਸੈਸਰ ਨਾਲ ਆਉਂਦਾ ਹੈ। ਫੋਟੋਗ੍ਰਾਫੀ ਲਈ ਫੋਨ ’ਚ 12 ਮੈਗਾਪਿਕਸਲ ਦਾ ਮੇਨ ਸੈਂਸਰ ਅਤੇ 20 ਮੈਗਾਪਿਕਸਲ ਦਾ ਸੈਕੇਂਡਰੀ ਸੈਂਸਰ ਹੈ। ਸੈਲਫੀ ਲਈ ਫੋਨ ’ਚ 25 ਮੈਗਾਪਿਕਸਲ ਦਾ ਕੈਮਰਾ ਹੈ। ਫੋਨ ਨੂੰ ਪਾਵਰ ਦੇਣ ਦਾ ਕੰਮ ਕਰੇਗੀ 3,700mAh ਦੀ ਬੈਟਰੀ।